ਕੇਰਲ ‘ਚ ਗਰਭਵਤੀ ਹਥਿਨੀ ਦੀ ਹੱਤਿਆ ਤੋਂ ਬਾਅਦ ਲੋਕਾਂ ਵਿਚ ਗੁੱਸੇ ਦਾ ਉਬਾਲ, ਕੇਂਦਰ ਨੇ ਵੀ ਲਿਆ ਗੰਭੀਰ ਨੋਟਿਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੇਰਲ ਦੇ ਮਲਾਪਪੁਰਮ ਜਿਲ੍ਹੇ ਵਿਚ ਹੋਈ ਗਰਭਵਤੀ ਹਥਿਨੀ ਦੀ ਹੱਤਿਆ ਤੋਂ ਬਾਅਦ ਪੂਰੇ ਦੇਸ਼ ਵਿਚ ਲੋਕਾਂ ਦਾ ਗੁੱਸਾ ਫੁੱਟ ਰਿਹਾ ਹੈ। ਜ਼ਮੀਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੇਰਲ ਦੇ ਮਲਾਪਪੁਰਮ ਜਿਲ੍ਹੇ ਵਿਚ ਹੋਈ ਗਰਭਵਤੀ ਹਥਿਨੀ ਦੀ ਹੱਤਿਆ ਤੋਂ ਬਾਅਦ ਪੂਰੇ ਦੇਸ਼ ਵਿਚ ਲੋਕਾਂ ਦਾ ਗੁੱਸਾ ਫੁੱਟ ਰਿਹਾ ਹੈ। ਜ਼ਮੀਨ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਹਥਿਨੀ ਦੀ ਹੱਤਿਆ ਦੇ ਆਰੋਪੀਆਂ ਨੂੰ ਫੜਨ ਦੀ ਮੰਗ ਤੇਜ਼ ਹੋ ਗਈ ਹੈ। ਇਸੇ ਵਿਚਾਲੇ ਕੇਂਦਰੀ ਸਕਾਰ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਕੇਂਦਰੀ ਜੰਗਲਾਤ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਦੋਸ਼ੀਆ ਵਿਰੁੱਧ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਹੈ।

ਪ੍ਰਕਾਸ ਜਾਵੇੜਕਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ ”ਕੇਂਦਰ ਸਰਕਾਰ ਨੇ ਕੇਰਲ ਵਿਚ ਹਥਿਨੀ ਦੀ ਮੌਤ ਦਾ ਗੰਭੀਰ ਨੋਟਿਸ ਲਿਆ ਹੈ। ਅਸੀ ਸਹੀ ਤਰੀਕੇ ਨਾਲ ਜਾਂਚ ਕਰਨ ਅਤੇ ਅਪਰਾਧੀਆਂ ਨੂੰ ਗਿਰਫਤਾਰ ਕਰਨ ਵਿਚ ਕੋਈ ਕਸਰ ਨਹੀਂ ਛੱਡਾਂਗੇ। ਜਾਨਵਰਾਂ ਨੂੰ ਪਟਾਕੇ ਖਵਾ ਕੇ ਮਾਰਨਾ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਨਹੀਂ ਹੈ”। ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਨੇ ਇਸ ਪੂਰੇ ਮਾਮਲੇ ਉੱਤੇ ਸਖ਼ਤ ਰੁੱਖ ਅਪਣਾਉਂਦਿਆਂ ਸੂਬਾ ਸਰਕਾਰ ਤੋਂ ਰਿਪੋਰਟ ਮੰਗੀ ਹੈ।

Pregnant elephant dies after being fed crackers-stuffed pineapple ...

ਦੱਸ ਦਈਏ ਕਿ ਇਹ ਮਾਮਲਾ ਕੇਰਲ ਵਿਚ 27 ਮਈ ਨੂੰ ਉਦੋਂ ਵਾਪਰਿਆਂ ਸੀ ਜਦੋਂ ਇਕ ਗਰਭਵਤੀ ਹਥਿਨੀ ਭੋਜਨ ਦੀ ਤਾਲਾਸ਼ ਵਿਚ ਜੰਗਲ ਤੋਂ ਬਾਹਰ ਆ ਗਈ ਅਤੇ ਇਕ ਪਿੰਡ ਵਿਚ ਪਹੁੰਚ ਗਈ। ਇਸ ਤੋਂ ਬਾਅਦ ਕੁੱਝ ਸ਼ਰਾਰਤੀ ਲੋਕਾਂ ਨੇ ਉਸ ਦੇ ਨਾਲ ਬੇਤੁਕੀ ਸ਼ਰਾਰਤ ਕਰਦਿਆਂ ਅਨਾਨਾਸ ਵਿਚ ਪਟਾਕੇ ਭਰ ਕੇ ਉਸ ਨੂੰ ਖਵਾ ਦਿੱਤਾ ਅਤੇ ਫਿਰ ਉਸ ਦੇ ਪੇਟ ਵਿਚ ਪਟਾਕੇ ਫੁੱਟਣ ਲੱਗ ਪਏ। ਹਥਿਨੀ ਦਾ ਮਸੂੜਾ ਬੁਰੀ ਤਰ੍ਹਾ ਫਟ ਗਿਆ ਅਤੇ ਉਹ ਇਕ ਨਦੀ ਕੋਲ ਪਹੁੰਚ ਗਈ ਪਰ ਨਦੀ ਦੇ ਵਿਚ ਹੀ ਉਸ ਦੀ ਮੌਤ ਗਈ। ਇਹ ਮਾਮਲੇ ਉਸ ਵੇਲੇ ਸਾਹਮਣੇ ਆਇਆ ਜਦੋਂ ਨੀਲੰਬਰ ਭਾਗ ਦੇ ਜੰਗਲਾਤ ਅਧਿਕਾਰੀ ਮੋਹਨ ਕ੍ਰਿਸ਼ਨਨ ਨੇ ਸਾਰੀ ਘਟਨਾ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਜਿਸ ਤੋਂ ਬਾਅਦ ਬੇਜ਼ੁਬਾਨ ਜਾਨਵਰ ਨਾਲ ਹੋਈ ਇਸ ਬੇਰਹਿਮੀ ਵਿਰੁੱਧ ਸੋਸ਼ਲ ਮੀਡੀਆ ਉੱਤੇ ਲੋਕਾਂ ਦਾ ਗੁੱਸਾ ਫੁੱਟਿਆ ਹੋਇਆ ਹੈ ਤੇ ਦੋਸ਼ੀਆਂ ਨੂੰ ਫੜਨ ਦੀ ਮੰਗ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *