ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਦੇ ਚੌਪਾਲ ਵਿਚ ਬੀਤੀ ਰਾਤ ਦਰਦਨਾਕ ਹਾਦਸਾ ਵਾਪਰ ਗਿਆ। ਇਕ ਨਿੱਜੀ ਬੱਸ 100 ਫੁੱਟ ਡੁੰਘੀ ਖੱਡ ਵਿਚ ਜਾ ਡਿੱਗੀ। ਇਸ ਹਾਦਸੇ ਵਿੱਚ ਬੱਸ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 30 ਸਾਲਾ ਕਪਿਲ ਪੁੱਤਰ ਲੋਕ ਬਹਾਦਰ ਵਾਸੀ ਥਾਨੋਗ ਰਾਜਗੜ੍ਹ ਸਿਰਮੌਰ ਵਜੋਂ ਹੋਈ ਹੈ।
ਸੂਚਨਾ ਮਿਲਣ ਉਤੇ ਪੁਲਿਸ ਮੌਕੇ ਉਤੇ ਪਹੁੰਚੀ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਈ ਨਿੱਜੀ ਬੱਸ ਨੰਬਰ HP 64C/8197 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਲਈ ਚੌਪਾਲ ਇਲਾਕੇ ਤੋਂ ਲੋਕਾਂ ਨੂੰ ਲੈ ਕੇ ਨਾਹਨ ਜਾ ਰਹੀ ਸੀ।
ਦੁਪਹਿਰ ਬਾਅਦ ਰੈਲੀ ਵਿੱਚ ਗਏ ਲੋਕਾਂ ਨੂੰ ਲੈ ਕੇ ਬੱਸ ਵਾਪਸ ਆ ਗਈ ਅਤੇ ਸਾਰੇ ਲੋਕਾਂ ਨੂੰ ਸੁਰੱਖਿਅਤ ਘਰ ਪਹੁੰਚਾਇਆ। ਇਸ ਤੋਂ ਬਾਅਦ, ਬੱਸ ਦਾ ਡਰਾਈਵਰ ਅਤੇ ਕੰਡਕਟਰ ਘਰ ਪਰਤ ਰਹੇ ਸਨ ਤਾਂ ਪੁਲਵਾਹਾਲ ਦੇ ਧਰਤੂਖੜੀ ਕੋਲ ਉਨ੍ਹਾਂ ਦੀ ਬੱਸ ਬੇਕਾਬੂ ਹੋ ਕੇ ਕਰੀਬ 100 ਫੁੱਟ ਡੂੰਘੀ ਖਾਈ ‘ਚ ਜਾ ਡਿੱਗੀ। ਇਹ ਹਾਦਸਾ ਸ਼ਿਮਲਾ ਤੇ ਸਿਰਮੌਰ ਜ਼ਿਲਿਆਂ ਦੀ ਸੀਮਾ ‘ਤੇ ਵਾਪਰਿਆ।
ਹਾਦਸੇ ਦੇ ਸਮੇਂ ਬੱਸ ਵਿਚ ਦੋ ਵਿਅਕਤੀ ਹੀ ਸਨ, ਡਰਾਈਵਰ ਅਤੇ ਕੰਡਕਟਰ। ਕੰਡਕਟਰ ਮਹੇਸ਼ ਕੁਮਾਰ ਦੇ ਸੱਟਾਂ ਲੱਗੀਆਂ ਹਨ, ਜਦਕਿ ਡਰਾਈਵਰ ਦੀ ਮੌਤ ਹੋ ਗਈ। ਉਸ ਦਾ ਸੋਲਨ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਅੱਜ ਕਪਿਲ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਚੌਪਾਲ ਪ੍ਰਸ਼ਾਸਨ ਨੇ ਮ੍ਰਿਤਕ ਦੇ ਪਰਿਵਾਰ ਨੂੰ 25 ਹਜ਼ਾਰ ਰੁਪਏ ਦੀ ਤੁਰੰਤ ਸਹਾਇਤਾ ਦਿਤੀ।
ਪੀਐਮ ਮੋਦੀ ਦੀ ਰੈਲੀ ਤੋਂ ਪਰਤਦੀ ਬੱਸ ਖੱਡ ‘ਚ ਡਿੱਗੀ, ਚਾਲਕ ਹਲਾਕ, ਯਾਤਰੀਆਂ ਨੂੰ…
ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਦੇ ਚੌਪਾਲ ਵਿਚ ਬੀਤੀ ਰਾਤ ਦਰਦਨਾਕ ਹਾਦਸਾ ਵਾਪਰ ਗਿਆ। ਇਕ ਨਿੱਜੀ ਬੱਸ 100 ਫੁੱਟ ਡੁੰਘੀ ਖੱਡ ਵਿਚ ਜਾ ਡਿੱਗੀ। ਇਸ ਹਾਦਸੇ…
