ਸ੍ਰੀ ਕੀਰਤਪੁਰ ਸਾਹਿਬ ਦੇ ਨੇੜਲੇ ਪਿੰਡ ਫਤਿਹਪੁਰ ਬੁੰਗਾ ਸਾਹਿਬ ‘ਚ ਸ਼ੁੱਕਰਵਾਰ ਰਾਤ ਕਰੀਬ 12 ਵਜੇ ਸਾਲੇ ਨੂੰ ਬਚਾਉਂਦਿਆਂ ਜੀਜਾ ਵੀ ਮੌ.ਤ ਦੇ ਮੂੰਹ ਵਿਚ ਜਾ ਪਿਆ। ਇੱਥੇ ਦੋਵਾਂ ਨਾਲ ਅਜਿਹਾ ਭਾਣਾ ਵਰਤਿਆ ਕਿ ਉਨ੍ਹਾਂ ਦੀ ਮੌ.ਤ ਹੋ ਗਈ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਨੂੰ ਪਿੰਡ ‘ਚ ਧਾਰਮਿਕ ਪ੍ਰੋਗਰਾਮ ਸੀ, ਜਿਸ ਲਈ ਦੂਰ-ਦੂਰ ਤੋਂ ਲੋਕ ਆਏ ਹੋਏ ਸਨ। ਪਿੰਡ ਦੇ ਕੋਲ ਭਾਖੜਾ ਨਹਿਰ ਵਹਿ ਰਹੀ ਸੀ, ਜਿਸ ‘ਚ ਤਿੰਨ ਰਿਸ਼ਤੇਦਾਰ ਨਹਾਉਣ ਆਏ ਸਨ, ਜਿਸ ਤੋਂ ਬਾਅਦ ਨਹਾਉਂਦੇ ਸਮੇਂ ਇਕ ਨੌਜਵਾਨ ਆਪਣਾ ਸੰਤੁਲਨ ਗੁਆ ਬੈਠਾ ਅਤੇ ਉਸ ਨੂੰ ਬਚਾਉਣ ਲਈ ਉਸ ਦੇ ਜੀਜਾ ਵਿੱਕੀ ਨੇ ਵੀ ਛਾਲ ਮਾਰ ਦਿੱਤੀ ਤੇ ਡੁੱਬ ਗਿਆ।
ਹਨੀਫ ਮੁਹੰਮਦ ਉਰਫ ਵਿੱਕੀ ਢਿਲਵਾਂ ਜਲੰਧਰ ਦਾ ਰਹਿਣ ਵਾਲਾ ਹੈ, ਉਸ ਦੇ ਦੋ ਬੱਚੇ ਹਨ। ਕੁਝ ਸਮਾਂ ਪਹਿਲਾਂ ਦਿਲਸ਼ਾਦ ਮੁਹੰਮਦ ਦਾ ਵਿਆਹ ਹੋਇਆ ਸੀ।
ਸਾਲੇ ਨੂੰ ਬਚਾਉਂਦਾ ਜੀਜਾ ਵੀ ਗਿਆ ਮੌ.ਤ ਦੇ ਮੂੰਹ ਵਿਚ, ਧਾਰਮਿਕ ਥਾਂ ਉਤੇ ਗਏ ਸੀ, ਵਾਪਰਿਆ ਭਾਣਾ
ਸ੍ਰੀ ਕੀਰਤਪੁਰ ਸਾਹਿਬ ਦੇ ਨੇੜਲੇ ਪਿੰਡ ਫਤਿਹਪੁਰ ਬੁੰਗਾ ਸਾਹਿਬ ‘ਚ ਸ਼ੁੱਕਰਵਾਰ ਰਾਤ ਕਰੀਬ 12 ਵਜੇ ਸਾਲੇ ਨੂੰ ਬਚਾਉਂਦਿਆਂ ਜੀਜਾ ਵੀ ਮੌ.ਤ ਦੇ ਮੂੰਹ ਵਿਚ ਜਾ…
