National News : ਧੀ ਨੂੰ ਮੁੰਡੇ ਵਾਲਿਆਂ ਨੇ ਵੇਖਣ ਆਉਣਾ ਸੀ। ਇਸ ਲਈ ਘਰ ਵਿਚ ਤਿਆਰੀ ਤੇ ਸਾਫ ਸਫਾਈ ਕਰਦੀ ਮਾਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਹਰਿਆਣਾ ਦੇ ਗੁਰੂਗ੍ਰਾਮ ਸ਼ਹਿਰ ਵਿੱਚ ਵਾਪਰੀ। ਉਸ ਨੂੰ ਬਚਾਉਣ ਆਈਆਂ ਦੋ ਔਰਤਾਂ ਗੰਭੀਰ ਰੂਪ ਨਾਲ ਝੁਲਸ ਗਈਆਂ। ਉਨ੍ਹਾਂ ਨੂੰ ਦਿੱਲੀ ਦੇ ਸਦਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਸੂਚਨਾ ਮਿਲਣ ਤੋਂ ਬਾਅਦ ਸੈਕਟਰ-9ਏ ਥਾਣਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਔਰਤ ਦੀ ਪਛਾਣ 40 ਸਾਲਾ ਸੁਨੀਤਾ ਵਜੋਂ ਹੋਈ ਹੈ, ਜੋ ਮੂਲ ਰੂਪ ਤੋਂ ਬਿਹਾਰ ਦੀ ਰਹਿਣ ਵਾਲੀ ਸੀ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸ ਸਬੰਧੀ ਉਹ ਸਫਾਈ ਕਰ ਰਹੀ ਸੀ। ਲੜਕੇ ਦੇ ਮਾਤਾ-ਪਿਤਾ ਇਸ ਐਤਵਾਰ ਨੂੰ ਮ੍ਰਿਤਕ ਔਰਤ ਦੀ ਧੀ ਨੂੰ ਵੇਖਣ ਆਉਣ ਵਾਲੇ ਸਨ। ਸਫ਼ਾਈ ਦੌਰਾਨ ਔਰਤ ਕਮਰੇ ਦੇ ਬਾਹਰ ਬਾਲਕੋਨੀ ‘ਤੇ ਬਿਸਤਰਾ ਰੱਖ ਰਹੀ ਸੀ। ਫਿਰ ਇਹ ਹਾਦਸਾ ਹੋਇਆ। ਇਸ ਕਾਰਨ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਪੁਲਿਸ ਅਤੇ ਐਂਬੂਲੈਂਸ ਨੂੰ ਘਟਨਾ ਦੀ ਸੂਚਨਾ ਦਿੱਤੀ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਾਲਾਂਕਿ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ।
ਸੈਕਟਰ 9ਏ ਥਾਣੇ ਦੇ ਐਸਐਚਓ ਰਾਮਬੀਰ ਅਨੁਸਾਰ ਔਰਤ ਦੇ ਘਰ ਵਿਆਹ ਸੀ ਅਤੇ ਉਹ ਸਫਾਈ ਕਰ ਰਹੀ ਸੀ। ਲੜਕੇ ਦੇ ਮਾਤਾ-ਪਿਤਾ ਇਸ ਐਤਵਾਰ ਨੂੰ ਮ੍ਰਿਤਕ ਔਰਤ ਦੀ ਧੀ ਨੂੰ ਮਿਲਣ ਆਉਣ ਵਾਲੇ ਸਨ। ਸਫ਼ਾਈ ਦੌਰਾਨ ਔਰਤ ਕਮਰੇ ਦੇ ਬਾਹਰ ਬਾਲਕੋਨੀ ‘ਤੇ ਬਿਸਤਰਾ ਰੱਖ ਰਹੀ ਸੀ ਕਿ 11 ਹਜ਼ਾਰ ਲਾਈਨ (ਹਾਈ ਵੋਲਟੇਜ ਤਾਰਾਂ) ਦੀ ਲਪੇਟ ਵਿਚ ਆ ਗਈ। ਉਦੋਂ ਉਸ ਦਾ ਬੇਟਾ ਤੇ ਇਕ ਹੋਰ ਵਿਅਕਤੀ ਔਰਤ ਨੂੰ ਬਚਾਉਣ ਲਈ ਅੱਗੇ ਆਏ। ਸਥਾਨਕ ਲੋਕਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਬਿਜਲੀ ਵਿਭਾਗ ਨੂੰ ਦਿੱਤੀ ਗਈ। ਕਾਫੀ ਦੇਰ ਬਾਅਦ ਉਨ੍ਹਾਂ ਨੇ ਬਿਜਲੀ ਕੱਟ ਦਿੱਤੀ ਤੇ ਔਰਤ ਦਾ ਸਰੀਰ ਕਾਫੀ ਦੇਰ ਤੱਕ ਸੜਦਾ ਰਿਹਾ, ਜਿਸ ਤੋਂ ਬਾਅਦ ਪੁਲਿਸ ਦੇ ਆਉਣ ਤਕ ਸਥਾਨਕ ਲੋਕਾਂ ਨੇ ਖੁਦ ਅੱਗ ਬੁਝਾ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਗੁਰੂਗ੍ਰਾਮ ਦੇ ਭਵਾਨੀ ਐਨਕਲੇਵ ਦੀ ਗਲੀ ਵਿੱਚ ਦੋ ਸਕੂਲ ਹਨ ਜਿੱਥੇ ਇਹ ਹਾਦਸਾ ਹੋਇਆ ਹੈ। ਨਾਲ ਹੀ ਲੋਕਾਂ ਦੀ ਜਾਨ ਨੂੰ ਵੀ ਹਮੇਸ਼ਾ ਖ਼ਤਰਾ ਰਹਿੰਦਾ ਹੈ। ਫਿਲਹਾਲ ਪੁਲਸ ਨੇ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਧੀ ਨੂੰ ਵੇਖਣ ਆ ਰਹੇ ਸੀ ਮੁੰਡੇ ਵਾਲੇ, ਘਰ ਦੀ ਸਾਫ-ਸਫਾਈ ਕਰਦੀ ਮਾਂ ਦੀ ਕਰੰਟ ਲੱਗਣ ਕਾਰਨ ਮੌਤ, ਆਈ ਹਾਈ ਵੋਲਟੇਜ ਤਾਰਾਂ ਦੀ ਲਪੇਟ ‘ਚ
National News : ਧੀ ਨੂੰ ਮੁੰਡੇ ਵਾਲਿਆਂ ਨੇ ਵੇਖਣ ਆਉਣਾ ਸੀ। ਇਸ ਲਈ ਘਰ ਵਿਚ ਤਿਆਰੀ ਤੇ ਸਾਫ ਸਫਾਈ ਕਰਦੀ ਮਾਂ ਦੀ ਕਰੰਟ ਲੱਗਣ ਕਾਰਨ…
