ਬਠਿੰਡੇ ਦਾ ਗੱਭਰੂ ਇੰਗਲੈਂਡ ਦੀ ਯੂਨੀਵਰਸਿਟੀ ਦਾ ਬਣਿਆ ਪ੍ਰਧਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬੀ ਦੁਨੀਆਂ ਵਿਚ ਜਿੱਥੇ ਵੀ ਜਾ ਕੇ ਵਸੇ ਹਨ ਉੱਥੇੇ ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਵੱਡੀਆਂ ਪਦਵੀਆਂ ਹਾਸਲ ਕਰਕੇ ਪੰਜਾਬ ਅਤੇ ਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬੀ ਦੁਨੀਆਂ ਵਿਚ ਜਿੱਥੇ ਵੀ ਜਾ ਕੇ ਵਸੇ ਹਨ ਉੱਥੇੇ ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਵੱਡੀਆਂ ਪਦਵੀਆਂ ਹਾਸਲ ਕਰਕੇ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਅਜਿਹੀ ਹੀ ਮਾਨ ਮਹਿਸੂਸ ਕਰਨ ਵਾਲੀ ਖਬਰ ਹੁਣ ਸੱਤ ਸਮੁੰਦਰਾਂ ਪਾਰ ਇੰਗਲੈਂਡ ਤੋਂ ਸਾਹਮਣੇ ਆਈ ਹੈ ਜਿੱਥੇ ਬਠਿੰਡਾ ਦੇ ਰਹਿਣ ਵਾਲੇ ਨੌਜਵਾਨ ਗੱਭਰੂ ਨੇ ਯੂਨੀਵਰਸਿਟੀ ਦੀਆਂ ਚੋਣਾਂ ਜਿੱਤ ਕੇ ਪ੍ਰਧਾਨਗੀ ਦੀ ਕੁਰਸੀ ਹਾਸਿਲ ਕਰ ਲਈ ਹੈ।

ਦਰਅਸਲ 21 ਸਾਲਾਂ ਦੇ ਪਦਮਜੀਤ ਸਿੰਘ ਮਹਿਤਾ ਨੇ ਆਪਣੀ ਮੁੱਢਲੀ ਪੜਾਈ ਸ਼ਿਮਲਾ ਤੋਂ ਕੀਤੀ ਹੈ ਅਤੇ 10ਵੀ ਤੇ 12 ਵੀਂ ਉਸ ਨੇ ਬਠਿੰਡਾ ਦੇ ਇਕ ਨਿੱਜੀ ਸਕੂਲ ਵਿਚ ਪਾਸ ਕੀਤੀ ਅਤੇ ਫਿਰ ਅਗਲੀ ਪੜਾਈ ਵਾਸਤੇ ਇੰਗਲੈਂਡ ਚੱਲਿਆ ਗਿਆ ਅਤੇ ਲੰਡਨ ਦੀ ਯੂਨੀਵਰਸਿਟੀ ਵਿਚ ਦਾਖਿਲਾ ਲੈ ਲਿਆ। ਪਦਮਜੀਤ ਨੇ ਉੱਥੇ ਵਿਦਿਆਰਥੀ ਚੋਣਾਂ ਵਿਚ ਹਿੱਸਾ ਲਿਆ ਅਤੇ ਵੱਡੀ ਜਿੱਤ ਪ੍ਰਾਪਤ ਕਰਕੇ ਉਹ ਯੂਨੀਵਰਸਿਟੀ ਦਾ ਪ੍ਰਧਾਨ ਬਣ ਗਿਆ ਹੈ।

ਇਸ ਮੌਕੇ ਪਦਮਜੀਤ ਦੇ ਪਿਤਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਬੜੀ ਖੁਸ਼ੀ ਹੋਈ ਹੈ ਕਿ ਉਨ੍ਹਾਂ ਦੇ ਬੱਚੇ ਨੇ ਦੂਜੇ ਦੇਸ਼ ਵਿਚ ਯੂਨੀਵਰਸਿਟੀ ਦੀਆਂ ਚੋਣਾਂ ਜਿੱਤੀਆਂ ਹਨ ਅਤੇ ਬਠਿੰਡੇ ਦੇ ਨਾਲ-ਨਾਲ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਪਦਮਜੀਤ ਦੇ ਪਿਤਾ ਅਮਰਜੀਤ ਅਨੁਸਾਰ ਯੂਨੀਵਰਸਿਟੀ ਵਿਚ 20 ਤੋਂ 22 ਹਜ਼ਾਰ ਵਿਦਿਆਰਥੀ ਪੜਦੇ ਹਨ ਜਿਨ੍ਹਾਂ ਦੀਆਂ ਮੰਗਾ ਨੂੰ ਚੁੱਕਦੇ ਹੋਏ ਉਨ੍ਹਾਂ ਦਾ ਲੜਕਾ ਚੋਣਾਂ ਵਿਚ ਜਿੱਤਿਆ ਹੈ।

ਅਮਰਜੀਤ ਨੇ ਉੱਥੋਂ ਦੀ ਯੂਨੀਵਰਸਿਟੀ ਵਿਚ ਹੁੰਦੀ ਚੋਣਾਂ ਦਾ ਤਰੀਕਾ ਵੀ ਦੱਸਿਆ। ਉਨ੍ਹਾਂ ਮੁਤਾਬਕ ਯੂਨੀਵਰਸਿਟੀ ਵਿਚ ਵੋਟਾਂ ਆਨਲਾਇਨ ਪੈਂਦੀਆਂ ਹਨ ਜਿਸ ਦੇ ਲਈ ਵਿਦਿਆਰਥੀ ਦੀ ਆਈ-ਡੀ, ਪਾਸਵਰਡ ਦੀ ਵਰਤੋਂ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਤੋਂ ਪਹਿਲਾਂ ਚੋਣਾਂ ਲੜ ਰਹੇ ਵਿਦਿਆਰਥੀਆਂ ਵਿਚ ਬਕਾਇਦਾ ਡਿਬੇਟ ਹੁੰਦੀ ਹੈ ਤੇ ਪੂਰੀ ਚੋਣਾਂ ਵਿਚ ਵਿਦਿਆਰਥੀ ਕੇਵਲ 20 ਪਾਊਂਡ ਹੀ ਖਰਚ ਕਰ ਸਕਦੇ ਹਨ।

Leave a Reply

Your email address will not be published. Required fields are marked *