ਫਿਰੋਜ਼ਪੁਰ ਵਿੱਚ ਬੀਤੇ ਕੱਲ੍ਹ ਵਾਪਰੇ ਇਕ ਸੜਕ ਹਾਦਸੇ ਨੇ ਦੋ ਘਰਾਂ ਦੇ ਚਿਰਾਗ ਬੁਝਾ ਦਿੱਤੇ। ਇੱਕ ਹੋਰ ਸੜਕੀ ਹਾਦਸਾ ਵਾਪਰਿਆ, ਜਿਸ ਵਿੱਚ ਦੋ ਭਰਾਵਾਂ ਨੇ ਦਮ ਤੋੜ ਦਿੱਤਾ। ਭੈਣ ਦੀ ਇੱਕ ਲੱਤ ਅਤੇ ਇੱਕ ਬਾਂਹ ਟੁੱਟ ਗਈ। ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਇਸ ਭਿਆਨਕ ਸੜਕ ਹਾਦਸੇ ਵਿੱਚ ਦੋਵਾਂ ਮ੍ਰਿਤਕਾਂ ਦੀ ਭੈਣ ਵੀ ਜ਼ਖ਼ਮੀ ਹੋ ਗਈ ਹੈ। ਉਸ ਦੀ ਇਕ ਬਾਂਹ ਤੇ ਇਕ ਲੱਤ ਟੁੱਟ ਗਈ। ਇਹ ਹਾਦਸਾ ਫ਼ਿਰੋਜ਼ਪੁਰ ਦੇ ਮੁੱਦਕੀ-ਬਾਘਾ ਪੁਰਾਣਾ ਰੋਡ ‘ਤੇ ਸਥਿਤ ਪਿੰਡ ਮਾਹਲਾ ਕਲਾਂ ਨੇੜੇ ਸ਼ੁੱਕਰਵਾਰ ਨੂੰ ਵਾਪਰਿਆ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ 20 ਸਾਲਾ ਦਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਹਰੀਏਵਾਲਾ, ਉਸ ਦੀ ਭੈਣ ਰਮਨਦੀਪ ਕੌਰ ਅਤੇ ਆਪਣੇ ਮਾਮੇ ਦਾ ਲੜਕਾ ਰੂਪ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਰਾਜਸਥਾਨ, ਤਿੰਨੋਂ ਮੋਟਰਸਾਈਕਲ ਉਤੇ ਸਵਾਰ ਹੋ ਕੇ ਪਿੰਡ ਤੋਂ ਫਿਰੋਜ਼ਪੁਰ ਪੇਪਰ ਦੇਣ ਲਈ ਜਾ ਰਹੇ ਸਨ। ਜਦੋਂ ਉਹ ਪਿੰਡ ਮਾਹਲਾ ਨੇੜੇ ਪਹੁੰਚੇ ਤਾਂ ਸਾਹਮਣਿਓਂ ਆ ਰਹੀ ਇੱਕ ਤੇਜ਼ ਰਫ਼ਤਾਰ ਸਵਿਫ਼ਟ ਡਿਜ਼ਾਇਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਦੋਵੇਂ ਭਰਾ ਆਪਣੀ ਭੈਣ ਨੂੰ ਪੇਪਰ ਦੁਆਉਣ ਲਈ ਇਕੱਠੇ ਘਰੋਂ ਗਏ ਸਨ, ਪਰ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਕਦੇ ਵੀ ਆਪਣੀ ਭੈਣ ਨਾਲ ਘਰ ਵਾਪਸ ਨਹੀਂ ਆ ਸਕਣਗੇ। ਇਸ ਹਾਦਸੇ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ ਦਲਜੀਤ ਸਿੰਘ (18), ਰੂਪ ਸਿੰਘ (20) ਤੇ ਰਮਨਦੀਪ ਕੌਰ (20) ਵਾਸੀ ਹਰੀਏਵਾਲਾ ਸਾਈਕਲ ’ਤੇ ਫ਼ਿਰੋਜ਼ਪੁਰ ਵੱਲ ਆ ਰਹੇ ਸਨ। ਰਮਨਦੀਪ ਕੌਰ ਦਾ ਫ਼ਿਰੋਜ਼ਪੁਰ ਵਿੱਚ ਪੇਪਰ ਸੀ। ਮੁੱਦਕੀ-ਬਾਘਾ ਪੁਰਾਣਾ ਰੋਡ ‘ਤੇ ਪਿੰਡ ਮਾਹਲਾ ਕਲਾਂ ਨੇੜੇ ਹਾਈਵੇਅ ਤੋਂ ਆ ਰਹੇ ਇੱਕ ਬਾਈਕ ਨੂੰ ਮੁੱਦਕੀ ਵੱਲੋਂ ਤੇਜ਼ ਰਫ਼ਤਾਰ ਨਾਲ ਜਾ ਰਹੀ ਡਿਜ਼ਾਇਰ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ‘ਚ ਬਾਈਕ ਸਵਾਰ ਦਲਜੀਤ ਅਤੇ ਰੂਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਰਮਨਦੀਪ ਕੌਰ ਗੰਭੀਰ ਜ਼ਖਮੀ ਹੋ ਗਈ। ਰਮਨਦੀਪ ਦੀ ਇੱਕ ਲੱਤ ਅਤੇ ਇੱਕ ਬਾਂਹ ਟੁੱਟ ਗਈ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਾਈਕ ਨੂੰ ਸਾਹਮਣਿਓਂ ਆਉਂਦੀ ਕਾਰ ਨੇ ਮਾਰੀ ਟੱਕਰ, ਪੇਪਰ ਦਿਵਾਉਣ ਜਾ ਰਹੇ ਦੋ ਭਰਾਵਾਂ ਦੀ ਮੌਤ, ਭੈਣ ਦੀ ਲੱਤ-ਬਾਂਹ ਟੁੱਟੀ
ਫਿਰੋਜ਼ਪੁਰ ਵਿੱਚ ਬੀਤੇ ਕੱਲ੍ਹ ਵਾਪਰੇ ਇਕ ਸੜਕ ਹਾਦਸੇ ਨੇ ਦੋ ਘਰਾਂ ਦੇ ਚਿਰਾਗ ਬੁਝਾ ਦਿੱਤੇ। ਇੱਕ ਹੋਰ ਸੜਕੀ ਹਾਦਸਾ ਵਾਪਰਿਆ, ਜਿਸ ਵਿੱਚ ਦੋ ਭਰਾਵਾਂ ਨੇ…
