National News : ਬਾਈਕ ਉਤੇ ਜਾਂਦੇ ਇਕ ਜੋੜੇ ਨਾਲ ਹਾਈਵੇ ਉਤੇ ਬੇਹੱਦ ਭਿਆਨਕ ਹਾਦਸਾ ਵਾਪਰ ਗਿਆ। ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਜੋੜਾ ਹਵਾ ਵਿਚ ਉਛਲ ਕੇ ਕਾਰ ਦੇ ਉਪਰੋਂ ਦੀ ਹੇਠਾਂ ਡਿੱਗ ਗਿਆ। ਇਹ ਹਾਦਸਾ ਪੁਣੇ ਵਿੱਚ ਵੀਰਵਾਰ ਨੂੰ ਜੁੰਨਰ ਤਾਲੁਕਾ ਵਿੱਚ ਅਹਿਮਦਨਗਰ-ਕਲਿਆਣ ਹਾਈਵੇਅ ਉੱਤੇ ਵਾਪਰਿਆ। ਹਾਦਸੇ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਅੱਖੀਂ ਹਾਦਸਾ ਵੇਖਣ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਵੀਡੀਓ ਮੁਤਾਬਕ ਇਕ ਜੋੜਾ ਮੋਟਰਸਾਈਕਲ ਉਤੇ ਸਵਾਰ ਹੋ ਕੇ ਹਾਈਵੇ ਉਤੇ ਜਾ ਰਿਹਾ ਸੀ। ਅਚਾਨਕ ਚਾਲਕ ਰੋਡ ਤੋਂ ਇਕ ਸਾਈਡ ਆਉਣ ਲਈ ਬਾਈਕ ਸੱਜੇ ਪਾਸੇ ਨੂੰ ਮੋੜ ਦਿੰਦਾ ਹੈ। ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਬਾਈਕ ਨੂੰ ਟੱਕਰ ਮਾਰ ਦਿੰਦੀ ਹੈ। ਟੱਕਰ ਇੰਨੀ ਭਿਆਨਕ ਸੀ ਕਿ ਜੋੜਾ ਹਵਾ ਵਿਚ ਉਛਲ ਕੇ ਕਾਰ ਦੇ ਉਪਰੋਂ ਦੀ ਹੇਠਾਂ ਡਿੱਗ ਜਾਂਦਾ ਹੈ।ਮੀਡੀਆ ਰਿਪੋਰਟਾਂ ਅਨੁਸਾਰ, ਜੋੜੇ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਨੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।
A couple was hurled into the air by a speeding car on the Nagar-Kalyan Highway in Junnar Taluka, Pune District. The couple, who were riding a two-wheeler, sustained injuries and were rushed to a nearby hospital for treatment.#Accident #Pune #Junnar #LokmatTimes pic.twitter.com/rioIfCaoEp
— Lokmat Times (@lokmattimeseng) July 20, 2024
