ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਵਿਚਾਲੇ ਸਰਹੱਦ ਉੱਤੇ ਤਣਾਅ ਹੁਣ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਭਾਰਤੀ ਫੌਜ ਹਰ ਮੁਸ਼ਕਿਲ ਸਥਿਤੀ ਨਾਲ ਨਜਿੱਠਣ ਲਈ ਆਪਣੀ ਤਿਆਰੀ ਅਤੇ ਹਥਿਆਰ ਸ਼ਕਤੀ ਨੂੰ ਵਧਾ ਰਹੀ ਹੈ। ਇਸੇ ਕੜੀ ਅੰਦਰ ਸੈਨਾ ਦੀ ਤਾਕਤ ਵਿਚ ਹੋਰ ਇਜ਼ਾਫਾ ਹੋਇਆ ਹੈ। ਦਰਅਸਲ ਐਂਟੀ ਟੈਂਕ ‘ਧਰੁਵਸਤ੍ਰ’ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਗਿਆ ਹੈ ਜੋ ਕਿ ਦੁਸ਼ਮਣ ਦੇ ਟੈਂਕਾਂ ਨੂੰ ਪੂਰੀ ਤਰ੍ਹਾ ਖਤਮ ਕਰਨ ਦੀ ਸਮਰੱਥਾ ਰੱਖਦੀ ਹੈ।
#WATCH Trials of Helicopter-launched Nag Missile (HELINA), now named Dhruvastra anti-tank guided missile in direct and top attack mode. The flight trials were conducted on 15&16 July at ITR Balasore (Odisha). This is done without helicopter. pic.twitter.com/Jvj6geAGLY
— ANI (@ANI) July 22, 2020
ਖਬਰ ਏਜੰਸੀ ਏਐਨਆਈ ਅਨੁਸਾਰ ਉੜੀਸਾ ਦੇ ਬਾਲਾਸੋਰ ਵਿਚ 15-16 ਜੁਲਾਈ ਨੂੰ ਇਸ ਮਿਜ਼ਾਈਲ ਦਾ ਟੈਸਟ ਹੋਇਆ ਸੀ ਅਤੇ ਟੈਸਟ ਸਫਲ ਰਹਿਣ ਕਰਕੇ ਇਸ ਨੂੰ ਹੁਣ ਭਾਰਤੀ ਸੈਨਾ ਦੇ ਬੇੜੇ ਵਿਚ ਸ਼ਾਮਲ ਕੀਤਾ ਜਾਵੇਗਾ। ਇਹ ਮਿਜ਼ਾਈਲ ਮੇਡ ਇਨ ਇੰਡੀਆ ਹੈ। ਸੈਨਾ ਇਸ ਮਿਜ਼ਾਈਲ ਦੀ ਵਰਤੋ ਅਟੈਕ ਹੈਲੀਕਾਪਟਰ ‘ਧਰੁਵ’ ਰਾਹੀਂ ਕਰੇਗੀ, ਜਿਸ ਲਈ ਇਸ ਨੂੰ ‘ਧਰੁਵ’ ਹੈਲੀਕਾਪਟਰ ਵਿਚ ਲਗਾਇਆ ਜਾਵੇਗਾ। ਹਾਲਾਂਕਿ ਇਸ ਵੇਲੇ ਮਿਜ਼ਾਈਲ ਦਾ ਜਿਹੜਾ ਟੈਸਟ ਕੀਤਾ ਗਿਆ ਹੈ ਉਹ ਬਿਨਾ ਹੈਲੀਕਾਪਟਰ ਦੇ ਸੀ। ਇਹ ਵੀ ਦੱਸ ਦਈਏ ਕਿ ਇਸ ਦਾ ਪਹਿਲਾਂ ਨਾਮ ਨਾਗ ਮਿਜ਼ਾਈਲ ਸੀ ਜੋ ਕਿ ਹੁਣ ਬਦਲ ਕੇ ਧਰੁਵਸਤ੍ਰ ਕਰ ਦਿੱਤਾ ਗਿਆ ਹੈ।
ਇਹ ਹੈ ਖਾਸੀਅਤ
ਇਹ ਮਿਜ਼ਾਈਲ ਪੂਰੀ ਤਰ੍ਹਾ ਭਾਰਤ ਵਿਚ ਤਿਆਰ ਕੀਤੀ ਗਈ ਹੈ। ਇਸ ਦੀ ਸਮਰੱਥਾ 4 ਕਿਮੀਂ ਦੀ ਹੈ। ਮਿਜ਼ਾਈਲ ਦੁਸ਼ਮਣ ਦੇ ਕਿਸੇ ਵੀ ਟੈਂਕ ਨੂੰ ਕੁੱਝ ਸੈਕਿੰਡਾਂ ਵਿਚ ਤਬਾਹ ਕਰ ਦਿੰਦੀ ਹੈ। ਵੱਡੀ ਗੱਲ ਇਹ ਹੈ ਕਿ ਜਿਸ ਧਰੁਵ ਹੈਲੀਕਾਪਟਰ ਵਿਚ ਇਸ ਮਿਜ਼ਾਈਲ ਨੂੰ ਫਿੱਟ ਕੀਤਾ ਜਾਵੇਗਾ ਉਹ ਵੀ ਦੇਸ਼ ਵਿਚ ਬਣਿਆ ਹੋਇਆ ਹੈ।ਰੱਖਿਆ ਖੋਜ ਅਤੇ ਵਿਕਾਸ ਸੰਗਠਨ(ਡੀਆਰਡੀਓ) ਦੀ ਵੈੱਬਸਾਇਟ ਉੱਤੇ ਦਿੱਤੀ ਜਾਣਕਾਰੀ ਅਨੁਸਾਰ ਧਰੁਵਸਤ੍ਰ ਤੀਜੀ ਪੀੜੀ ਦੀ ਐਂਟੀ ਟੈਂਕ ਮਿਜ਼ਾਈਲ ਪ੍ਰਣਾਲੀ ਹੈ ਜੋ ਆਧੁਨਿਕ ਲਾਈਟ ਹੈਲੀਕਾਪਟਰਾਂ ਉੱਤੇ ਸਥਾਪਤ ਕੀਤੀ ਜਾਂਦੀ ਹੈ।
