National News : ਖੇਡ-ਖੇਡ ਵਿਚ ਇਕ ਬੱਚੇ ਨੇ ਮੌਤ ਨੂੰ ਗਲੇ ਲਗਾ ਲਿਆ। ਐਕਟਿੰਗ ਕਰਦਿਆਂ ਕਰਦਿਆਂ ਸਚ ਮੁੱਚ ਲੈ ਗਈ ਮੌਤ। ਇਹ ਮਾਮਲਾ ਹੈ ਮੱਧ ਪ੍ਰਦੇਸ਼ ਦਾ। ਜਿੱਥੇ ਮਾਸੂਮ ਛੋਟੇ-ਛੋਟੇ ਚਾਰ ਪੰਜ ਬੱਚੇ ਆਪਸ ਵਿੱਚ ਖੇਡ ਰਹੇ ਸਨ। ਖੇਡਦੇ ਖੇਡਦੇ ਬੱਚੇ ਦਰੱਖਤ ਨਾਲ ਰੱਸੀ ਬੰਨ੍ਹ ਕੇ ਇਕ ਤੋਂ ਬਾਅਦ ਇਕ ਆਪਣੇ ਗਲ ਫਾਹਾ ਲੈ ਕੇ ਝੁੱਲਣ ਦੀ ਐਕਟਿੰਗ ਕਰਨ ਲੱਗੇ।
ਇਸ ਦੌਰਾਨ ਇੱਕ ਬੱਚਾ ਰੱਸੀ ਗਲ ‘ਚ ਪਾ ਕੇ ਮਰਨ ਦੀ ਐਕਟਿੰਗ ਕਰਦਾ ਸੀ ਅਤੇ ਬਾਕੀ ਬੱਚੇ ਉਸ ਨੂੰ ਦੇਖ ਕੇ ਤਾੜੀਆਂ ਮਾਰਦੇ ਹੋਏ ਹੱਸਦੇ ਸਨ ਪਰ ਇਹ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਖੇਡ ਮੌਤ ਦੀ ਖੇਡ ਬਣ ਜਾਵੇਗੀ। ਖੇਡਦੇ ਖੇਡਦੇ ਜਦ ਇੱਕ ਬੱਚੇ ਨੇ ਰੱਸੀ ਦਾ ਬਣਾਇਆ ਹੋਇਆ ਫਾਹਾ ਆਪਣੇ ਗਲ ਵਿੱਚ ਪਾਇਆ ਤਾਂ ਉਸ ਦਾ ਸਾਹ ਘੁੱਟ ਹੋ ਗਿਆ। ਇਸ ਦੌਰਾਨ ਉਸ ਦੇ ਪ੍ਰਾਣ ਨਿਕਲ ਗਏ ਅਤੇ ਬਾਕੀ ਬੱਚੇ ਹੱਸਦੇ ਹੋਏ ਤਾੜੀਆਂ ਹੀ ਮਾਰਦੇ ਰਹੇ ਕਿ ਸ਼ਾਇਦ ਉਹ ਐਕਟਿੰਗ ਕਰ ਰਿਹਾ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਹੈਂਡਲ ਐਕਸ ਉਤੇ ਸ਼ੇਅਰ ਕਰਕੇ ਇੱਕ ਯੂਜਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਯੂਜ਼ਰ ਨੇ ਲਿਖਿਆ ਹੈ ਕਿ- ਮੱਧ ਪ੍ਰਦੇਸ਼ ‘ਚ ਮਾਸੂਮ ਬੱਚੇ ਦੀ ਦਰਦਨਾਕ ਮੌਤ, ਇਹ ਬੱਚਾ ਫਾਹਾ ਲੈ ਕੇ ਖੇਡ ਰਿਹਾ ਸੀ ਤੇ ਹੋਰ ਬੱਚੇ ਇਸ ਦੀ ਵੀਡੀਓ ਬਣਾ ਰਹੇ ਸਨ, ਉਨ੍ਹਾਂ ‘ਚੋਂ ਕਿਸੇ ਨੂੰ ਨਹੀਂ ਪਤਾ ਸੀ ਕਿ ਬੱਚੇ ਦੀ ਮੌਤ ਅਸਲ ‘ਚ ਹੋਈ ਹੈ ਅਤੇ ਬੱਚੇ ਖੇਡਦੇ ਹੋਏ ਵੀਡੀਓ ਬਣਾਉਂਦੇ ਰਹੇ, ਇਸ ਵੀਡੀਓ ਨੇ ਮੈਨੂੰ ਹਿਲਾ ਦਿੱਤਾ, ਰੀਲਜ਼ ਵੀਡੀਓ ਦਾ ਕੀ ਪ੍ਰਭਾਵ ਹੈ?

ਹਾਲਾਂਕਿ ਇਸ ਬੱਚੇ ਦੀ ਸੱਚ ਵਿੱਚ ਮੌਤ ਹੋ ਗਈ ਹੈ। ਇਹ ਵੀਡੀਓ ਮੱਧ ਪ੍ਰਦੇਸ਼ ਦੀ ਹੈ ਜਾਂ ਇਹ ਵੀਡੀਓ ਅੱਜ ਦੀ ਹੈ ਜਾਂ ਇਹ ਵੀਡੀਓ ਪੁਰਾਣੀ ਹੈ। ਇਨ੍ਹਾਂ ਗੱਲਾਂ ਦੀ ਲਿਵਿੰਗ ਇੰਡੀਆ ਨਿਊਜ਼ ਚੈਨਲ ਪੁਸ਼ਟੀ ਨਹੀਂ ਕਰਦਾ ਹੈ, ਜੋ ਵੀਡੀਓ ਸੋਸ਼ਲ ਮੀਡੀਆ ਹੈਂਡਲ ਐਕਸ ‘ਤੇ ਸਾਡੇ ਸਾਹਮਣੇ ਆਈ ਹੈ। ਸਾਡਾ ਇਸ ਖਬਰ ਨੂੰ ਦਿਖਾਉਣ ਦਾ ਮਕਸਦ ਸਿਰਫ ਤੁਹਾਨੂੰ ਚੌਕਸ ਕਰਨਾ ਹੈ ਤੇ ਬੱਚਿਆਂ ਨੂੰ ਸੁਰੱਖਿਅਤ ਰੱਖਣਾ ਹੈ। ਕਿਉਂਕਿ ਜਦ ਬੱਚੇ ਸੋਸ਼ਲ ਮੀਡੀਆ ਉਤੇ ਕੁਝ ਅਜਿਹਾ ਦੇਖਦੇ ਹਨ ਤਾਂ ਉਨ੍ਹਾਂ ਦੇ ਦਿਮਾਗ ਉਤੇ ਇਸ ਦਾ ਅਸਰ ਜ਼ਰੂਰ ਪੈਂਦਾ ਹੈ।
