ਨਕੋਦਰ ਵਿਚ ਧਾਰਮਿਕ ਥਾਂ ਉਤੇ ਮੱਥਾ ਟੇਕਣ ਗਈ ਨਾਬਾਲਿਗਾ ਨਾਲ ਗੈਂ.ਗਰੇ.ਪ, ਰਾਤ ਮੋਟਰਸਾਈਕਲਾਂ ਉਤੇ ਲੈ ਕੇ ਘੁੰਮਦੇ ਰਹੇ ਮੁਲਜ਼ਮ, ਸੁੰਨਸਾਨ ਥਾਵਾਂ ਉਤੇ ਕਈ ਵਾਰ ਕੀਤਾ ਬਲਾ.ਤਕਾਰ

ਨਕੋਦਰ-ਸ੍ਰੀ ਮੁਕਤਸਰ ਸਾਹਿਬ ਮਲੋਟ ਤੋਂ ਇਕ 16 ਸਾਲਾ ਕੁੜੀ ਨਕੋਦਰ ਵਿਖੇ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਆਈ। ਉਸ ਨਾਲ ਬੀਤੀ ਰਾਤ ਗੈਂ.ਗ ਰੇ.ਪ ਹੋਣ ਦੀ…

ਨਕੋਦਰ-ਸ੍ਰੀ ਮੁਕਤਸਰ ਸਾਹਿਬ ਮਲੋਟ ਤੋਂ ਇਕ 16 ਸਾਲਾ ਕੁੜੀ ਨਕੋਦਰ ਵਿਖੇ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਆਈ। ਉਸ ਨਾਲ ਬੀਤੀ ਰਾਤ ਗੈਂ.ਗ ਰੇ.ਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੂੰ ਦਿੱਤੇ ਬਿਆਨ ’ਚ ਸ੍ਰੀ ਮੁਕਤਸਰ ਸਾਹਿਬ ਦੇ ਇਕ ਪਿੰਡ ਦੀ ਰਹਿਣ ਵਾਲੀ ਪੀੜਤ ਨਾਬਾਲਿਗਾ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਆਪਣੀ ਮਾਤਾ ਨੂੰ ਦੱਸ ਕੇ ਮੱਥਾ ਟੇਕਣ ਬੱਸ ’ਤੇ ਨਕੋਦਰ ਆਈ ਸੀ। ਮੱਥਾ ਟੇਕਣ ਉਪਰੰਤ ਟਾਈਮ ਜ਼ਿਆਦਾ ਹੋਣ ਕਰ ਕੇ ਇਕ ਹੋਰ ਡੇਰੇ ’ਤੇ ਰਾਤ ਰਹਿਣ ਲਈ ਕਮਰਾ ਲੈਣ ਵਾਸਤੇ ਗਈ। ਪ੍ਰਬੰਧਕਾਂ ਨੇ ਕੁਝ ਦੇਰ ਇੰਤਜ਼ਾਰ ਕਰਨ ਲਈ ਕਿਹਾ। ਕੁਝ ਦੇਰ ਬਾਅਦ ਜਦ ਉਹ ਜੋੜਾ ਘਰ ’ਚ ਸੀ ਤਾਂ ਇਕ ਲੜਕਾ, ਜੋ ਆਪਣਾ ਨਾਂ ਕਰਨ ਵਾਸੀ ਸੁੰਦਰ ਨਗਰ ਨਕੋਦਰ ਦੱਸ ਰਿਹਾ ਸੀ, ਉਸ ਕੋਲ ਆਇਆ। ਉਸ ਨੇ ਕਿਹਾ ਕਿ ਤੁਹਾਨੂੰ ਇਥੇ ਕਮਰਾ ਨਹੀਂ ਮਿਲਣਾ, ਤੁਸੀਂ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਕਮਰਾ ਲੈ ਕੇ ਦੇਵਾਂਗਾ।
ਕਰਨ ਤੇ ਉਸ ਦਾ ਸਾਥੀ ਪਵਨ ਵਾਸੀ ਸੁੰਦਰ ਨਗਰ ਨਕੋਦਰ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਕਮਰਾ ਦਿਵਾਉਣ ਦੇ ਬਹਾਨੇ ਜਲੰਧਰ ਰੋਡ ਸਿਆਣੀਵਾਲ ਗੇਟ ਕੋਲ ਇਕ ਸੁੰਨਸਾਨ ਜਗ੍ਹਾ ’ਤੇ ਲੈ ਗਏ, ਜਿੱਥੇ ਕਰਨ ਅਤੇ ਪਵਨ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਮਨ੍ਹਾ ਕਰਨ ਤੇ ਰੌਲਾ ਪਾਉਣ ’ਤੇ ਇਹ ਉਸ ਨੂੰ ਵਾਪਸ ਨਕੋਦਰ ਸਬਜ਼ੀ ਮੰਡੀ ਨਜ਼ਦੀਕ ਛੱਡ ਗਏ। ਉਹ ਫਿਰ ਡੇਰੇ ਚਲੀ ਗਈ, ਜਿੱਥੇ ਇਕ ਵਿਆਕਤੀ ਮੁਕੇਸ਼ ਕੁਮਾਰ ਯਾਦਵ ਵਾਸੀ ਸੁੰਦਰ ਨਗਰ ਨਕੋਦਰ ਉਸ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਸ਼ੰਕਰ ਨਹਿਰ ਕਿਨਾਰੇ ਲੈ ਗਿਆ, ਜਿੱਥੇ ਮੁਕੇਸ਼ ਕੁਮਾਰ ਯਾਦਵ ਨੇ ਕੁੱਟਮਾਰ ਕਰ ਜਾਨੋਂ ਮਾਰਨ ਦੀ ਧਮਕੀ ਦੇ ਉਸ ਨਾਲ ਜਬਰ-ਜਨਾਹ ਕੀਤਾ। ਉਸ ਨੇ ਕਾਫ਼ੀ ਰੌਲਾ ਪਾਇਆ ਪਰ ਸੁੰਨਸਾਨ ਜਗ੍ਹਾ ਹੋਣ ਕਰ ਕੇ ਉੱਥੇ ਆਸ-ਪਾਸ ਕੋਈ ਨਹੀਂ ਆਇਆ। ਫਿਰ ਉਨ੍ਹਾਂ ਫੋਨ ਕਰ ਕੇ 3 ਹੋਰ ਲੜਕੇ ਨਵਨੀਤ ਸਿੰਘ, ਚੰਦਨ ਅਤੇ ਵਿਕਰਾਲ ਰਾਜ ਵਾਸੀਆਨ ਆਜ਼ਾਦ ਨਗਰ ਨਕੋਦਰ ਨੇ ਵਾਰੀ-ਵਾਰੀ ਉਸ ਨਾਲ ਜਬਰ-ਜਨਾਹ ਕੀਤਾ। ਕਰੀਬ 10 ਵਜੇ ਰਾਤ ਨੂੰ ਆਪਣੇ ਨਾਲ ਮੋਟਰਸਾਈਕਲਾਂ ’ਤੇ ਨੂਰਮਹਿਲ ਬਾਈਪਾਸ ਲੈ ਗਏ ਅਤੇ ਇਕ ਸਕੂਲ ਕੋਲ ਖਾਲੀ ਪਲਾਟ ’ਚ ਉਸ ਨਾਲ ਜਬਰ-ਜਨਾਹ ਕੀਤਾ। ਉਥੇ ਮੁਕੇਸ਼ ਕੁਮਾਰ ਯਾਦਵ ਵਾਪਸ ਆ ਗਿਆ ਅਤੇ ਜਬਰ-ਜਨਾਹ ਕੀਤਾ।
ਮੁਕੇਸ਼ ਨੇ ਫੋਨ ਕਰ ਕੇ ਵਿੱਕੀ ਵਾਸੀ ਮੁਹੱਲਾ ਰਹਿਮਾਨਪੁਰਾ ਅਤੇ ਅਜੈ ਕੁਮਾਰ ਵਾਸੀ ਵਿਜੇ ਨਗਰ ਕਾਲੋਨੀ ਨਕੋਦਰ ਨੂੰ ਬੁਲਾ ਲਿਆ, ਜੋ ਮੌਕੇ ’ਤੇ ਆਏ ਪਰ ਉਸ ਦੀ ਹਾਲਾਤ ਵੇਖ ਕੇ ਡਰ ਗਏ ਅਤੇ ਵਾਪਸ ਚਲੇ ਗਏ। ਫਿਰ ਮੁਕੇਸ਼ ਕੁਮਾਰ ਯਾਦਵ ਉਸ ਨੂੰ ਵਿੱਕੀ ਕੁਮਾਰ ਦੇ ਘਰ ਮੁਹੱਲਾ ਰਹਿਮਾਨਪੁਰਾ ਨਕੋਦਰ ਛੱਡ ਗਿਆ, ਜਿੱਥੇ ਵਿੱਕੀ ਕੁਮਾਰ ਨੇ ਡਰਾ-ਧਮਕਾ ਕੇ ਜਬਰ-ਜਨਾਹ ਕਰ ਕੇ ਰਾਤ 1:30 ਵਜੇ ਕੁੜੀ ਨੂੰ ਘਰੋਂ ਬਾਹਰ ਕੱਢ ਦਿੱਤਾ। ਉਕਤ ਸਾਰੀ ਘਟਨਾ ਉਸ ਨੇ ਆਪਣੀ ਮਾਂ ਨੂੰ ਫੋਨ ’ਤੇ ਦੱਸੀ।
ਭਰੋਸੇਯੋਗ ਸੂਤਰਾਂ ਨੇ ਦੱਸਿਆ ਪੀੜਤ ਨਾਬਾਲਗ ਲੜਕੀ ਦੇ ਬਿਆਨਾਂ ’ਤੇ ਮਹਿਲਾ ਇੰਸ. ਅਰਸ਼ਪ੍ਰੀਤ ਕੌਰ ਅਤੇ ਸਿਟੀ ਥਾਣਾ ਮੁਖੀ ਇੰਸ. ਸੰਜੀਵ ਕਪੂਰ ਨੇ ਉਕਤ 8 ਨੌਜਵਾਨਾਂ, ਜਿਨ੍ਹਾਂ ’ਚ ਕਰਨ, ਪਵਨ, ਮੁਕੇਸ਼ ਕੁਮਾਰ ਯਾਦਵ ਵਾਸੀਆਨ (ਤਿੰਨੇ) ਸੁੰਦਰ ਨਗਰ ਨਕੋਦਰ, ਨਵਨੀਤ ਸਿੰਘ, ਚੰਦਨ ਅਤੇ ਵਿਕਰਾਲ ਰਾਜ ਵਾਸੀਆਨ (ਤਿੰਨੇ) ਆਜ਼ਾਦ ਨਗਰ ਨਕੋਦਰ, ਵਿੱਕੀ ਵਾਸੀ ਮੁਹੱਲਾ ਰਹਿਮਾਨਪੁਰਾ ਤੇ ਅਜੈ ਕੁਮਾਰ ਵਾਸੀ ਵਿਜੇ ਨਗਰ ਕਾਲੋਨੀ ਨਕੋਦਰ ਖ਼ਿਲਾਫ਼ ਥਾਣਾ ਸਿਟੀ ਨਕੋਦਰ ਵਿਖੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ’ਚੋਂ ਇਕ ਨੌਜਵਾਨ ਨਾਬਾਲਗ ਹੈ।
ਡੀ. ਐੱਸ. ਪੀ. ਨਕੋਦਰ ਕੁਲਵਿੰਦਰ ਸਿੰਘ ਵਿਰਕ, ਸਿਟੀ ਥਾਣਾ ਮੁਖੀ ਇੰਸ. ਸੰਜੀਵ ਕਪੂਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਦੀਆਂ ਵੱਖ-ਵੱਖ ਟੀਮਾ ਬਣਾ ਕੇ ਕਈ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਲਿਆ ਹੈ ਪਰ ਇਸ ਸਬੰਧੀ ਪੁਲਿਸ ਨੇ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ। ਪੁਲਿਸ ਜਲਦ ਪ੍ਰੈੱਸ ਕਾਨਫ਼ਰੰਸ ਕਰ ਕੇ ਇਸ ਦਾ ਖ਼ੁਲਾਸਾ ਕਰੇਗੀ।

Leave a Reply

Your email address will not be published. Required fields are marked *