ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਿਛਲੇ ਦਿਨੀਂ ਸੜਕ ਹਾਦਸੇ ਦਾ ਸ਼ਿਕਾਰ ਹੋਈ ਅਦਾਕਾਰਾ ਸ਼ਬਾਨਾ ਆਜ਼ਮੀ ਦੇ ਪ੍ਰਸ਼ੰਸ਼ਕਾਂ ਲਈ ਖੁਸ਼ੀ ਦੀ ਖ਼ਬਰ ਆਈ ਹੈ ਕਿ, ਹੁਣ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਆਇਆ ਹੈ। ਇਸ ਦੌਰਾਨ ਅਦਾਕਾਰਾ ਸ਼ਬਾਨਾ ਨੂੰ ਆਈਸੀਯੂ ਚੋਂ ਜਨਰਲ ਵਾਰਡ ’ਚ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪੂਰੇ ਬਾਲੀਵੁਡ ਨੇ ਇੱਕ ਤਰ੍ਹਾਂ ਨਾਲ ਸੁੱਖ ਦਾ ਸਾਂਹ ਲਿਆ ਹੈ।
ਸ਼ਬਾਨਾ ਆਜ਼ਮੀ ਦੀ ਹਾਲਤ ਵਿੱਚ ਸੁਧਾਰ ਦੇ ਬਾਰੇ ਵਿੱਚ ਖੁਦ ਸ਼ਬਾਨਾ ਆਜਮੀ ਦੇ ਪਤੀ ਅਤੇ ਮਸ਼ਹੂਰ ਗੀਤਕਾਰ/ਲੇਖਕ ਜਾਵੇਦ ਅਖਤਰ ਨੇ ਆਪਣੇ ਟਵਿਟਰ ਹੈਂਡਲ ਜ਼ਰੀਏ ਟਵੀਟ ਕਰਦਿਆਂ ਲਿਖਿਆ ਹੈ ਕਿ ਸ਼ਬਾਨਾ ਦੀ ਹਾਲਤ ਵਿੱਚ ਕਾਫੀ ਸੁਧਾਰ ਆਇਆ ਹੈ। ਸ਼ਬਾਨਾ ਲਈ ਪ੍ਰਸ਼ੰਸ਼ਕਾਂ ਦੀਆਂ ਦੁਆਵਾਂ ਕੰਮ ਆਈਆਂ। ਸ਼ਬਾਨਾ ਨੂੰ ਆਈਸੀਯੂ ਵਿਚੋਂ ਤਬਦੀਲ ਕਰ ਦਿੱਤਾ ਹੈ। ਜਾਵੇਦ ਨੇ ਲਿਖਿਆ ਕਿ, ਸਾਰੇ ਪਿਆਰ ਕਰਨ ਵਾਲਿਆਂ ਦਾ ਦਿਲੋਂ ਧੰਨਵਾਦ।
Our family would like to thank all the friends and well wishers for their concern and messages for @AzmiShabana. This is to let everyone know that she is recovering well and most probably will be shifted to a normal room tomorrow.
— Javed Akhtar (@Javedakhtarjadu) January 22, 2020
ਦੱਸ ਦਈਏ ਕਿ, ਸ਼ਬਾਨਾ ਆਜ਼ਮੀ ਦੀ ਕਾਰ ਮੁੰਬਈ -ਪੁਣੇ ਮੁੱਖ ਮਾਰਗ ‘ਤੇ ਇੱਕ ਟਰੱਕ ਨਾਲ ਜਾ ਟਕਰਾਈ ਸੀ। ਇਸ ਦੌਰਾਨ ਸ਼ਬਾਨਾ ਆਜਮੀ ਨੂੰ ਕਈ ਸੱਟਾਂ ਆਈ ਸੀ। ਇਸ ਹਾਦਸੇ ਦੌਰਾਨ ਸ਼ਬਾਨਾ ਆਜ਼ਮੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ। ਸ਼ਬਾਨਾ ਨੂੰ ਹਾਦਸੇ ਦੌਰਾਨ ਸਿਰ ਅਤੇ ਰੀੜ੍ਹ ਦੀ ਹੱਡੀ ਤੇ ਸੱਟ ਲੱਗੀ ਸੀ, ਜਿਸ ਤੋਂ ਬਾਅਦ ਸ਼ਬਾਨਾ ਨੂੰ ਮੁੰਬਈ ਦੇ ਇੱਕ ਹਸਪਤਾਲ ਦਾਖਿਲ ਕਰਵਾਇਆ ਗਿਆ ਸੀ ਪਰ ਫਿਰ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਆਈਸੀਯੂ ਵਿੱਚ ਦਾਖਿਲ ਕਰ ਦਿੱਤਾ ਗਿਆ ਸੀ।
Shabana recovering well, says Javed Akhtar on Azmi's health update
Read @ANI Story | https://t.co/uqfU9rhVZO pic.twitter.com/4BFyCmo0YN
— ANI Digital (@ani_digital) January 22, 2020
ਦੱਸ ਦਈਏ ਕਿ, ਅਮਰ ਅਕਬਰ ਐਂਥਨੀ, ਨੀਰਜਾ ਸਮੇਤ ਹੋਰ ਵੀ ਕਈ ਹਿੱਟ ਫਿਲਮਾਂ ਵਿੱਚ ਅਦਾਕਾਰੀ ਦਾ ਜਲਵਾ ਬਖੇਰਨ ਵਾਲੀ ਸ਼ਬਾਨਾ ਆਜ਼ਮੀ ਨੂੰ 2012 ਵਿੱਚ ਭਾਰਤ ਸਰਕਾਰ ਦੁਆਰਾ ਪਦਮ ਵਿਭੂਸ਼ਨ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

