ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕਾਮੇਡੀ ਅਤੇ ਮਨੋਰੰਜਨ ਨਾਲ ਭਰੀ ਫਿਲਮ ਗੁੱਡ ਨਿਉਜ਼ ਨੇ ਬਾਕਸ ਆਫਿਸ ‘ਤੇ ਆਪਣੀ ਜਗ੍ਹਾਂ ਕਾਇਮ ਕਰ ਲਈ ਹੈ। ਅਕਸ਼ੈ ਕੁਮਾਰ-ਕਰੀਨਾ ਕਪੂਰ ਦੀ ਫਿਲਮ ਨੇ 1 ਹਫਤੇ ‘ਚ 127.90 ਕਰੋੜ ਦੀ ਕਮਾਈ ਕੀਤੀ ਹੈ। ਵੀਰਵਾਰ ਨੂੰ ਬਾਕਸ ਆਫਿਸ ‘ਤੇ ਫਿਲਮ ਨੇ 10.80 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਵੀਕਡੇਅਜ਼ ਵਿੱਚ ਵੀ ਅਕਸ਼ੈ ਦੀ ਫਿਲਮ ਨੇ ਵਧੀਆ ਕਮਾਈ ਕੀਤੀ ਹੈ।
ਗੁੱਡ ਨਿਉਜ਼ ਦੀ 7 ਦਿਨਾਂ ਵਿੱਚ ਕਮਾਈ ਰਹੀ ਖਾਸ
ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕੀਤਾ – ਗੁੱਡ ਨਿਉਜ਼ ਨੇ ਪਹਿਲੇ ਹਫ਼ਤੇ ਵਿੱਚ ਵਧੀਆ ਕਮਾਈ ਕੀਤੀ ਹੈ। ਫਿਲਮ ਨੇ ਮੈਟਰੋ ਸ਼ਹਿਰਾਂ, ਟੀਅਰ -2 ਸ਼ਹਿਰਾਂ ਦੇ ਮਲਟੀਪਲੈਕਸਾਂ ਵਿੱਚ ਵੀ ਚੰਗਾ ਕਾਰੋਬਾਰ ਕੀਤਾ ਹੈ। ਗੁੱਡ ਨਿਉਜ਼ ਇੱਕ ਹਿੱਟ ਫਿਲਮ ਸਾਬਿਤ ਹੋਈ ਹੈ। ਸ਼ੁੱਕਰਵਾਰ ਨੂੰ ਫਿਲਮ ਨੇ 17.56 ਕਰੋੜ, ਸ਼ਨੀਵਾਰ ਨੂੰ 21.78 ਕਰੋੜ, ਐਤਵਾਰ ਨੂੰ 25.65 ਕਰੋੜ, ਸੋਮਵਾਰ ਨੂੰ 13.41 ਕਰੋੜ, ਮੰਗਲਵਾਰ ਨੂੰ 16.20 ਕਰੋੜ, ਬੁੱਧਵਾਰ ਨੂੰ 10.00 ਕਰੋੜ, ਵੀਰਵਾਰ ਨੂੰ 10.80 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
#GoodNewwz puts up a fantastic show in Week 1… Metros terrific… Multiplexes of Tier-2 cities very good… Emerges HIT… Fri 17.56 cr, Sat 21.78 cr, Sun 25.65 cr, Mon 13.41 cr, Tue 16.20 cr, Wed 22.50 cr, Thu 10.80 cr. Total: ₹ 127.90 cr. #India biz.
— taran adarsh (@taran_adarsh) January 3, 2020
ਇਸ ਹਫਤੇ ਵੀ ਗੁਡ ਨਿਉਜ਼ ਚੰਗੀ ਕਮਾਈ ਕਰ ਸਕਦੀ ਹੈ। ਇਸ ਦੀ ਸਭ ਤੋਂ ਵੱਡਾ ਕਾਰਨ ਇਸ ਸ਼ੁਕਰਵਾਰ ਕਿਸੇ ਹੋਰ ਬਾਲੀਵੁੱਡ ਫਿਲਮ ਦਾ ਰਿਲੀਜ਼ ਨਾ ਹੋਣਾ ਹੈ। ਦੂਜੇ ਹਫ਼ਤੇ ਵਿੱਚ ਗੁਡ ਨਿਉਜ਼ 150 ਕਰੋੜ ਤੱਕ ਦੀ ਕਮਾਈ ਕਰ ਸਕਦੀ ਹੈ। ਅਕਸ਼ੈ ਕੁਮਾਰ ਨੂੰ ਲੋਕਾਂ ਦਾ ਬੇਹੱਦ ਪਿਆਰ ਮਿਲ ਰਿਹਾ ਹੈ। ਇਸੇ ਦੇ ਨਾਲ ਗੁਡ ਨਿਉਜ਼ ਛੇਤੀ ਹੀ 200 ਕਰੋੜ ਦੀ ਚੰਗੀ ਕਮਾਈ ਕਰ ਸਕਦੀ ਹੈ।
With no major film this week, it's advantage #GoodNewwz for one more week… Should hit ₹ 150 cr in Weekend 2… Target ₹ 200 cr can be achieved *if* it trends well on weekdays, which, in turn, will help programming in Week 3, when #Tanhaji, #Chhapaak and #Darbar arrive.
— taran adarsh (@taran_adarsh) January 3, 2020
10 ਜਨਵਰੀ ਨੂੰ ਬਾਕਸ ਆਫਿਸ ‘ਤੇ ਵੱਡਾ ਕਲੈਸ਼
ਤੁਹਾਨੂੰ ਪਤਾ ਹੈ, 10 ਜਨਵਰੀ ਨੂੰ, ਸਿਲਵਰ ਸਕ੍ਰੀਨ ‘ਤੇ ਤਿੰਨ ਵੱਡੀਆਂ ਫਿਲਮਾਂ ਦਾ ਟਕਰਾਅ ਹੋਣ ਵਾਲਾ ਹੈ। ਬਾਕਸ ਆਫਿਸ ਦਾ ਇਹ ਮੁਕਾਬਲਾ ਛਪਾਕ, ਤਾਨਾਹ ਜੀ ਅਤੇ ਦਰਬਾਰ ਦਰਮਿਆਨ ਦੇਖਣ ਨੂੰ ਮਿਲੇਗਾ। ਇਨ੍ਹਾਂ ਤਿੰਨਾਂ ਵਿਚੋਂ, ਮਹੱਤਵਪੂਰਨ ਮੁਕਾਬਲਾ ਤਾਨਾਜੀ ਅਤੇ ਛਪਾਕ ਵਿਚਾਲੇ ਹੈ। ਦੀਪਿਕਾ ਪਾਦੁਕੋਣ ਛਪਾਕ ਵਿੱਚ ਐਸਿਡ ਅਟੈਕ ਸਰਵਾਈਵਰ ਦੀ ਭੂਮਿਕਾ ਵਿੱਚ ਨਜ਼ਰ ਆਉਂਣ ਵਾਲੀ ਹੈ। ਉੱਥੇ ਹੀ ਪੀਰੀਅਡ ਫਿਲਮ ਤਾਨਾਜੀ ਵਿੱਚ ਅਜੈ ਦੇਵਗਨ ਮਾਲੁਸਰੇ ਦਾ ਕਿਰਦਾਰ ਨਿਭਾਉਣਗੇ।


