ਮੁਹਾਲੀ ‘ਚ ਬਦਮਾਸ਼ਾ ਦਾ ਆਤੰਕ, ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਇੱਕ ਪਾਸੇ ਜਿੱਥੇ ਪੰਜਾਬ ਦੀ ਸੁੱਰਖਿਆ ਨੂੰ ਲੈ ਕੇ ਪੁਲਿਸ ਥਾਂ-ਥਾਂ ‘ਤੇ ਤੈਨਾਤ ਹੈ, ਉੱਥੇ ਹੀ ਦੂਜੇ ਪਾਸੇ ਮੋਹਾਲੀ ਦੇ ਏਅਰਪੋਰਟ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਇੱਕ ਪਾਸੇ ਜਿੱਥੇ ਪੰਜਾਬ ਦੀ ਸੁੱਰਖਿਆ ਨੂੰ ਲੈ ਕੇ ਪੁਲਿਸ ਥਾਂ-ਥਾਂ ‘ਤੇ ਤੈਨਾਤ ਹੈ, ਉੱਥੇ ਹੀ ਦੂਜੇ ਪਾਸੇ ਮੋਹਾਲੀ ਦੇ ਏਅਰਪੋਰਟ ਰੋਡ ‘ਤੇ ਪੁਲਿਸ ਦੀ ਕੜੀ ਨਿਗਰਾਨੀ ਵਿਚਾਲੇ ਵੀ ਚਾਰ ਲੁਟੇਰਿਆਂ ਵਲੋਂ ਹੋਹਨ ਨਾਮ ਦੇ ਏਜੰਟ ਤੋਂ ਸਾਢੇ 9 ਲੱਖ ਰੁਪਏ ਦੀ ਲੁੱਟ-ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ, ਇਸ ਵਾਰਦਾਤ ਨੂੰ ਅੰਜਾਮ ਬਿਤੇ ਦਿਨੀਂ ਦੁਪਹਿਰ ਕਰੀਬ 12:30 ਵਜੇ ਦਿੱਤਾ ਗਿਆ ਹੈ। ਪੁਲਿਸ ਨੇ ਇਸ ਘਟਨਾ ਤੋਂ ਬਾਅਦ ਰਾਤ 12 ਵਜੇ ਤੱਕ ਸ਼ਹਿਰ ਦੇ ਥਾਂ-ਥਾਂ ਤੇ ਨਾਕਾਬੰਦੀ ਕੀਤੀ ਪਰ ਲੁਟੇਰਿਆਂ ਦਾ ਕੁਝ ਪਤਾ ਨਹੀਂ ਲੱਗ ਸਕਿਆ। ਕੁਲੈਕਸ਼ਨ ਏਜੰਟ ਰੋਹਨ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਗਿਆ ਹੈ।

ਪੁਲਿਸ ਜਾਣਕਾਰੀ ਮੁਤਾਬਿਕ ਮਲੋਆ ਨਿਵਾਸੀ ਰੋਹਨ ਇਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ। ਰੋਜ਼ ਦੀ ਤਰ੍ਹਾਂ, ਸੋਮਵਾਰ ਨੂੰ ਵੀਆਰ ਪੰਜਾਬ ਵਿੱਚ ਵੱਖ-ਵੱਖ ਸ਼ੋਅਰੂਮਾਂ ਤੋਂ ਨਕਦ ਲੈ ਕੇ ਉਹ ਜਾ ਰਿਹਾ ਸੀ, ਪਰ ਜਦੋਂ ਉਹ ਟੀਡੀਆਈ ਸਿਟੀ ਦੇ ਕੋਲੋਂ ਲੰਘਿਆ ਤਾਂ ਦੋ ਬਾਈਕ ਸਵਾਰ ਚਾਰ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਅਤੇ ਉਸ ਦੇ ਕੰਨ ‘ਤੇ ਪਿਸਤੌਲ ਰੱਖ ਕੇ ਨਕਦੀ ਨਾਲ ਭਰਿਆ ਬੈਗ ਖੋਹ ਲਿਆ। ਇਸ ਤੋਂ ਬਾਅਦ ਉਹ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।

ਰੋਹਨ ਨੇ ਆਪਣੀ ਕੰਪਨੀ ਨੂੰ ਲੁੱਟ ਦੀ ਖਬਰ ਦਿੱਤੀ ਅਤੇ ਕੰਪਨੀ ਵਲੋਂ ਪੁਲਿਸ ਕੰਟਰੋਲ ਰੂਮ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਥਾਣਾ ਬਲੌਂਗੀ ਤੋਂ ਐਸਪੀ (ਡੀ), ਡੀਐਸਪੀ ਅਤੇ ਐਸਐਚਓ ਮਨਫੂਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਵਾਰਦਾਤ ਵਾਲੀ ਥਾਂ ‘ਤੇ ਪਹੁੰਚੇ। ਪੁਲਿਸ ਨੇ ਆਸ ਪਾਸ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਵੀ ਦੇਖੀ ਪਰ ਕੋਈ ਸੁਰਾਗ ਹੱਥ  ਨਹੀਂ ਲੱਗਿਆ।

ਪੁਲਿਸ ਟਰੈਕ ਨ ਕਰ ਸਕੇ, ਇਸ ਲਈ ਖਾਲੀ ਬੈਗ ਸੁੱਟ ਦਿੱਤਾ 

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੁਝ ਦੂਰੀ ‘ਤੇ ਪੈਸਿਆਂ ਵਾਲਾ ਖਾਲੀ ਬੈਗ ਮਿਲਿਆ ਹੈ, ਜਿਸਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਰੋਹਨ ਕੈਸ਼ ਕੁਲੇਕਸ਼ਨ ਕੰਪਨੀ ‘ਚ ਕੰਮ ਕਰਦਾ ਹੈ ਅਤੇ ਜਿਸ ਬੈਗ ਵਿੱਚ ਉਹ ਕੈਸ਼ ਲੈ ਕੇ ਜਾਂਦਾ ਸੀ, ਉਸ ਬੈਗ ਵਿੱਚ ਟ੍ਰੈਕਿੰਗ ਸਿਸਟਮ ਲੱਗਿਆ ਹੋਇਆ   ਸੀ। ਲੁਟੇਰਿਆਂ ਨੂੰ ਸ਼ਾਇਦ ਇਸ ਗੱਲ ਦੀ ਜਾਣਕਾਰੀ ਸੀ। ਇਸ ਲਈ ਉਨ੍ਹਾਂ ਨੇ ਇਸ ਬੈਗ ਨੂੰ ਸੁੱਟ ਦਿੱਤਾ।

ਪਹਿਲਾਂ ਵੀ ਦਿੱਤਾ ਜਾ ਚੁੱਕਿਆ ਹੈ ਅਜਿਹੀ ਘਟਨਾਵਾਂ ਨੂੰ ਅੰਜਾਮ

ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਵੀਆਰ ਮੌਲ ਕੋਲੋਂ ਇੱਕ ਵਾਰ ਪਹਿਲਾਂ ਵੀ ਇਕ ਨਕਦੀ ਇਕੱਠੀ ਕਰਨ ਵਾਲੇ ਕੰਪਨੀ ਦੇ ਮੁਲਾਜ਼ਮ ਦਾ ਬੈਗ ਖੋਹਿਆ ਗਿਆ ਸੀ।  ਇਸ ਤੋਂ ਇਲਾਵਾ ਮੁਹਾਲੀ ਫੇਜ਼ -5 ਵਿੱਚ ਇਕ ਨਾਮੀ ਸਟੋਰ ਮੈਨੇਜਰ ਨਾਲ ਵੀ ਲੁੱਟ-ਖੋਹ ਦਾ ਮਾਮਲਾ ਸਾਹਮਣੇ ਆਇਆ ਸੀ।

 

 

Leave a Reply

Your email address will not be published. Required fields are marked *