ਹਾਂਸੀ : ਹਰਿਆਣਾ ਦੇ ਹਾਂਸੀ ਨੇੜੇ ਭਿਵਾਨੀ-ਜੀਂਦ ਰੋਡ ‘ਤੇ ਐਤਵਾਰ ਸ਼ਾਮ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਮੁੰਢਾਲ ਪਿੰਡ ਦੇ ਨਜ਼ਦੀਕ ਹਰਿਆਣਾ ਰੋਡਵੇਜ਼ ਦੀ ਇੱਕ ਬੱਸ ਅਤੇ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੀ ਟੱਕਰ ਵਿੱਚ ਕਰੀਬ 15 ਯਾਤਰੀ ਜ਼ਖ਼ਮੀ ਹੋ ਗਏ। ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਚਾਲਕ ਕੈਬਿਨ ਵਿੱਚ ਹੀ ਬੁਰੀ ਤਰ੍ਹਾਂ ਫਸ ਗਿਆ, ਜਿਸ ਨੂੰ ਕਾਫੀ ਜੱਦੋ-ਜਹਿਦ ਤੋਂ ਬਾਅਦ ਜੇ.ਸੀ.ਬੀ. (JCB) ਦੀ ਮਦਦ ਨਾਲ ਬਾਹਰ ਕੱਢਿਆ ਗਿਆ।
ਫਲਾਈਓਵਰ ਨੇੜੇ ਵਾਪਰਿਆ ਹਾਦਸਾ
ਜਾਣਕਾਰੀ ਅਨੁਸਾਰ, ਰਾਤ ਕਰੀਬ 8 ਵਜੇ ਭਿਵਾਨੀ ਤੋਂ ਜੀਂਦ ਲਈ ਰਵਾਨਾ ਹੋਈ ਰੋਡਵੇਜ਼ ਬੱਸ ਜਦੋਂ ਮੁੰਢਾਲ ਫਲਾਈਓਵਰ ਤੋਂ ਲਗਭਗ 2 ਕਿਲੋਮੀਟਰ ਅੱਗੇ ਪਹੁੰਚੀ, ਤਾਂ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਬੱਸ ਵਿੱਚ ਸਵਾਰ ਸਵਾਰੀਆਂ ਵਿੱਚ ਚੀਕ-ਚਿਹਾੜਾ ਮਚ ਗਿਆ। ਰਾਹਗੀਰਾਂ ਅਤੇ ਸੂਚਨਾ ਮਿਲਦੇ ਹੀ ਪਹੁੰਚੀ ਪੁਲਿਸ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ।
ਜੇ.ਸੀ.ਬੀ. ਦੀ ਮਦਦ ਨਾਲ ਕੱਢਿਆ ਗਿਆ ਟਰੱਕ ਡਰਾਈਵਰ
ਹਾਦਸੇ ਦੌਰਾਨ ਟਰੱਕ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਿਸ ਕਾਰਨ ਡਰਾਈਵਰ ਅੰਦਰ ਹੀ ਫਸ ਕੇ ਰਹਿ ਗਿਆ। ਪੁਲਿਸ ਨੇ ਜੇ.ਸੀ.ਬੀ. ਮਸ਼ੀਨ ਮੰਗਵਾ ਕੇ ਟਰੱਕ ਦੇ ਕੈਬਿਨ ਨੂੰ ਕੱਟ ਕੇ ਡਰਾਈਵਰ ਨੂੰ ਬਾਹਰ ਕੱਢਿਆ। ਡਰਾਈਵਰ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਮਾਂਗੇਵਾਲ ‘ਚ ਰੂਹ ਕੰਬਾਊ ਵਾਰਦਾਤ, ਸਹੁਰਿਆਂ ਨੇ ਨਵਵਿਆਹੁਤਾ ‘ਤੇ ਡੀਜ਼ਲ ਪਾ ਕੇ ਸਾੜਨ ਦੀ ਕੀਤੀ ਕੋਸ਼ਿਸ਼
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



