ਬਰਨਾਲਾ ਵਿਖੇ ਗੱਤਾ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਬਰਨਾਲਾ- ਇਥੋਂ ਦੇ ਸਥਾਨਕ ਇਲਾਕੇ ਵਿਚ ਇਕ ਫੈਕਟਰੀ ਵਿਚ ਭਿਆਨਕ ਅੱਗ (Terrible fire in the factory) ਲੱਗ ਗਈ, ਜਿਸ ਕਾਰਣ ਲੱਖਾਂ ਦਾ ਨੁਕਸਾਨ (Loss of…

ਬਰਨਾਲਾ- ਇਥੋਂ ਦੇ ਸਥਾਨਕ ਇਲਾਕੇ ਵਿਚ ਇਕ ਫੈਕਟਰੀ ਵਿਚ ਭਿਆਨਕ ਅੱਗ (Terrible fire in the factory) ਲੱਗ ਗਈ, ਜਿਸ ਕਾਰਣ ਲੱਖਾਂ ਦਾ ਨੁਕਸਾਨ (Loss of millions) ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਫੈਕਟਰੀ ਸਥਾਨਕ ਪ੍ਰਵਾਹੀ ਰੋਡ ‘ਤੇ ਪੈਂਦੀ ਹੈ ਅਤੇ ਇਥੇ ਸਵੇਰੇ ਸ਼ਾਰਟ ਸਰਕਟ (Short circuit) ਕਾਰਣ ਭਿਆਨਕ ਅੱਗ ਲੱਗ ਗਈ। ਜਿਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ (Fire Brigade Department) ਨੂੰ ਦਿੱਤੀ ਗਈ ਅਤੇ ਮੌਕੇ ‘ਤੇ ਫਾਇਰ ਬ੍ਰਿਗੇਡ (Fire brigade) ਦੀਆਂ ਗੱਡੀਆਂ ਅੱਗ ਬੁਝਾਉਣ ਲਈ ਪਹੁੰਚ ਗਈਆਂ। Also Read : ਭਗਵੰਤ ਮਾਨ ਅੱਜ ਭਰਣਗੇ ਨਾਮਜ਼ਦਗੀ ਪੱਤਰ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਵੀਡੀਓ

Fire brigade took forever to arrive' | Delhi News - Times of India
ਜਾਣਕਾਰੀ ਮੁਤਾਬਕ ਫੈਕਟਰੀ ਦੇ ਮਾਲਕ ਨੇ ਦੱਸਿਆ ਕਿ ਉਨ੍ਹਂ ਨੂੰ ਫੈਕਟਰੀ ਨੇੜੇ ਰਹਿੰਦੇ ਕੁਝ ਲੋਕਾਂ ਨੇ ਸੂਚਨਾ ਦਿੱਤੀ ਸੀ ਕਿ ਤੁਹਾਡੀ ਫੈਕਟਰੀ ਵਿਚ ਅੱਗ ਲੱਗ ਗਈ ਹੈ। ਇਸ ਤੋਂ ਤੁਰੰਤ ਬਾਅਦ ਹੀ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ। ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਫੈਕਟਰੀ ਵਿਚ ਰੀਲਾਂ ਦੇ ਕੋਣ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ ਅਤੇ ਘੱਟੋ-ਘੱਟ 15 ਤੋਂ 20 ਲੱਖ ਦਾ ਸਾਮਾਨ ਤਿਆਰ ਪਿਆ ਸੀ, ਜੋ ਕਿ ਅੱਗ ਦੀ ਭੇਟ ਚੜ੍ਹ ਗਿਆ। 

Leave a Reply

Your email address will not be published. Required fields are marked *