ਨਾਬਾਲਗ ਨੇ ਫੁਟਪਾਥ ‘ਤੇ ਬੈਠੇ ਮਜ਼ਦੂਰਾਂ ਨੂੰ ਕੁਚਲਿਆ, 4 ਹਲਾਕ

ਹੈਦਰਾਬਾਦ- ਤੇਲੰਗਾਨਾ ਦੇ ਕਰੀਮਨਗਰ ‘ਚ ਐਤਵਾਰ ਸਵੇਰੇ ਫੁਟਪਾਥ ‘ਤੇ ਬੈਠੇ ਕੁਝ ਮਜ਼ਦੂਰਾਂ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਇਕ ਕੁੜੀ ਸਮੇਤ…

ਹੈਦਰਾਬਾਦ- ਤੇਲੰਗਾਨਾ ਦੇ ਕਰੀਮਨਗਰ ‘ਚ ਐਤਵਾਰ ਸਵੇਰੇ ਫੁਟਪਾਥ ‘ਤੇ ਬੈਠੇ ਕੁਝ ਮਜ਼ਦੂਰਾਂ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਇਕ ਕੁੜੀ ਸਮੇਤ 4 ਔਰਤਾਂ ਦੀ ਮੌਤ ਹੋ ਗਈ। ਕਾਰ ਇਕ ਨਾਬਾਲਗ ਚਲਾ ਰਿਹਾ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਸਵੇਰੇ ਕਰੀਬ 6.50 ਵਜੇ ਹੋਈ। ਇਲਾਕੇ ‘ਚ ਕਾਰ ਚਲਾਉਂਦੇ ਸਮੇਂ ਸੰਘਣੀ ਧੁੰਦ ਕਾਰਨ ਅੱਖ ਮਲਦੇ ਸਮੇਂ ਨਾਬਾਲਗ ਨੇ ਸਟੀਅਰਿੰਗ ਤੋਂ ਕੰਟਰੋਲ ਗੁਆ ਦਿੱਤਾ ਅਤੇ ਕਾਰ ਡਿਵਾਈਡਰ ਨਾਲ ਜਾ ਟਕਰਾਈ ਅਤੇ ਫੁਟਪਾਥ ‘ਤੇ ਬੈਠੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ‘ਚ ਤਿੰਨ ਔਰਤਾਂ (27 ਤੋਂ 32 ਸਾਲ ਦੀ) ਅਤੇ 14 ਸਾਲ ਦੀ ਉਕ ਕੁੜੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ‘ਚੋਂ ਤਿੰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਨੇ ਹਸਪਤਾਲ ਲਿਜਾਉਣ ਦੌਰਾਨ ਦਮ ਤੋੜਿਆ ਅਤੇ 2 ਹੋਰ ਜ਼ਖਮੀਆਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

Also Read: ਬਿਕਰਮ ਮਜੀਠੀਆ ਨੂੰ SC ਤੋਂ ਵੱਡੀ ਰਾਹਤ, ਗ੍ਰਿਫਤਾਰੀ ਉੱਤੇ ਲਾਈ ਰੋਕ

ਕਰੀਮਨਗਰ ਦੇ ਪੁਲਸ ਕਮਿਸ਼ਨਰ ਵੀ. ਸੱਤਿਆਨਾਰਾਇਣ ਨੇ ਕਿਹਾ ਕਿ ਕਾਨੂੰਨ ਦਾ ਉਲੰਘਣ ਕਰਨ ਵਾਲੇ ਨਾਬਾਲਗ ਨੇ ਬਰੇਕ ਦੀ ਬਜਾਏ ਐਕਸੀਲੇਟਰ ਦਬਾ ਦਿੱਤਾ ਅਤੇ ਕਾਰ ਨਾਲ ਚਾਰੇ ਔਰਤਾਂ ਅਤੇ ਹੋਰ ਨੂੰ ਟੱਕਰ ਮਾਰ ਦਿੱਤੀ। ਨਾਬਾਲਗ 9ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਘਟਨਾ ਦੇ ਸਮੇਂ ਕਾਰ ‘ਚ ਉਸ ਦੇ 2 ਨਾਬਾਲਗ ਦੋਸਤ ਵੀ ਸਨ। ਘਟਨਾ ਤੋਂ ਬਾਅਦ ਤਿੰਨੋਂ ਨਾਬਾਲਗ ਕਾਰ ਛੱਡ ਕੇ ਮੌਕੇ ‘ਤੇ ਦੌੜ ਗਏ। ਪੁਲਸ ਨੇ ਦੱਸਿਆ ਕਿ ਬਾਅਦ ‘ਚ ਤਿੰਨੋਂ ਫੜ ਲਿਆ ਗਿਆ ਅਤੇ ਨਾਬਾਲਗ ਬੇਟੇ ਨੂੰ ਗੱਡੀ ਚਲਾਉਣ ਦੀ ਮਨਜ਼ੂਰੀ ਦੇਣ ਵਾਲੇ ਕਾਰ ਦੇ ਮਾਲਕ ਨੂੰ ਵੀ ਹਿਰਾਸਤ ‘ਚ ਲੈ ਲਿਆ ਗਿਆ। ਪੁਲਸ ਨੇ ਕਿਹਾ ਕਿ ਮਜ਼ਦੂਰ ਪਹਿਲਾਂ ਫੁਟਪਾਥ ‘ਤੇ ਬਣੇ ਅਸਥਾਈ ਝੌਂਪੜੀਆਂ ‘ਚ ਰਹਿੰਦੇ ਸਨ, ਜਿਨ੍ਹਾਂ ਨੂੰ ਪੁਲਸ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਹਾਲ ‘ਚ ਹਟਾ ਦਿੱਤਾ ਸੀ।

Also Read: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਜਲਾਲਾਬਾਦ ਤੋਂ ਭਰਿਆ ਨਾਮਜ਼ਦਗੀ ਪੱਤਰ

Leave a Reply

Your email address will not be published. Required fields are marked *