LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Google Pay Launch New Feature: ਗੂਗਲ ਪੇ ਨੇ ਲਾਂਚ ਕੀਤੀ ਨਵੀਂ ਸੇਵਾ, ਯੂਜ਼ਰਸ ਬਿਨਾਂ ਡੈਬਿਟ ਕਾਰਡ ਦੇ ਵੀ ਸੈੱਟ ਕਰ ਸਕਣਗੇ UPI ਪਿੰਨ

googlepay51

Google Pay Launch New Feature: ਜੇਕਰ ਤੁਸੀਂ ਗੂਗਲ ਪੇ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਗੂਗਲ ਪੇਅ ਆਪਣੇ ਯੂਜ਼ਰਸ ਲਈ ਇਕ ਖਾਸ ਫੀਚਰ ਲੈ ਕੇ ਆਇਆ ਹੈ। ਨਵੀਂ ਪੇਸ਼ ਕੀਤੀ ਸੇਵਾ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਤੋਂ ਤੁਹਾਡੇ ਆਧਾਰ ਨੰਬਰ ਦੀ ਵਰਤੋਂ ਕਰਕੇ UPI ਲਈ ਰਜਿਸਟਰ ਕਰਨਾ ਆਸਾਨ ਬਣਾਉਂਦੀ ਹੈ। ਗੂਗਲ ਪੇਅ ਦੇ ਮੁਤਾਬਕ, ਆਧਾਰ ਆਧਾਰਿਤ ਸੇਵਾ ਦੀ ਵਰਤੋਂ ਕਰਕੇ ਲੱਖਾਂ ਭਾਰਤੀ ਉਪਭੋਗਤਾਵਾਂ ਦਾ ਕੰਮ ਆਸਾਨ ਹੋ ਜਾਂਦਾ ਹੈ। ਆਓ ਜਾਣਦੇ ਹਾਂ ਕਿ ਇਹ ਨਵਾਂ ਫੀਚਰ ਕਿਵੇਂ ਕੰਮ ਕਰੇਗਾ।

ਆਨਲਾਈਨ ਭੁਗਤਾਨ ਵਿੱਚ ਵਾਧਾ
ਇੱਕ ਨਵੀਂ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ 400 ਮਿਲੀਅਨ ਤੋਂ ਵੱਧ ਲੋਕ ਡਿਜੀਟਲ ਰੂਪ ਵਿੱਚ ਲੈਣ-ਦੇਣ ਕਰਦੇ ਹਨ। ਭਾਰਤ ਵਿੱਚ, ਕਰਿਆਨੇ, ਔਨਲਾਈਨ ਭੋਜਨ ਡਿਲਿਵਰੀ ਅਤੇ ਸੈਰ-ਸਪਾਟਾ ਵਰਗੇ ਕਈ ਵੱਡੇ ਖੇਤਰਾਂ ਵਿੱਚ 80 ਪ੍ਰਤੀਸ਼ਤ ਤੋਂ ਵੱਧ ਲੈਣ-ਦੇਣ ਆਨਲਾਈਨ ਕੀਤੇ ਜਾਂਦੇ ਹਨ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ PhonePe, Google Pay, Paytm ਅਤੇ Cred ਦੀ UPI ਆਧਾਰਿਤ ਭੁਗਤਾਨਾਂ ਵਿੱਚ 95 ਫੀਸਦੀ ਤੋਂ ਵੱਧ ਮਾਰਕੀਟ ਹਿੱਸੇਦਾਰੀ ਹੈ।

ਡੈਬਿਟ ਕਾਰਡ ਤੋਂ ਬਿਨਾਂ UPI ਪਿੰਨ ਸੈਟ ਕਰਨਾ ਸੰਭਵ ਹੋਵੇਗਾ
ਤਾਜ਼ਾ ਆਧਾਰ ਆਧਾਰਿਤ UPI ਸੇਵਾ ਦੇ ਨਾਲ, Google Pay ਉਪਭੋਗਤਾ ਹੁਣ ਡੈਬਿਟ ਕਾਰਡ ਦੀ ਵਰਤੋਂ ਕੀਤੇ ਬਿਨਾਂ ਆਪਣਾ ਪਿੰਨ ਸੈੱਟ ਕਰਨ ਦੇ ਯੋਗ ਹੋਣਗੇ। ਫਿਲਹਾਲ ਇਹ ਸਹੂਲਤ ਸਿਰਫ ਬੈਂਕ ਖਾਤਾ ਧਾਰਕਾਂ ਲਈ ਉਪਲਬਧ ਹੈ। UIDAI ਦੇ ਅੰਕੜਿਆਂ ਅਨੁਸਾਰ, ਭਾਰਤ ਵਿੱਚ 99.9 ਪ੍ਰਤੀਸ਼ਤ ਤੋਂ ਵੱਧ ਬਾਲਗ ਆਬਾਦੀ ਦੇ ਕੋਲ ਆਧਾਰ ਕਾਰਡ ਹੈ ਅਤੇ ਉਹ ਮਹੀਨੇ ਵਿੱਚ ਘੱਟੋ-ਘੱਟ ਇੱਕ ਵਾਰ ਇਸਦੀ ਵਰਤੋਂ ਕਰਦੇ ਹਨ। ਆਧਾਰ ਆਧਾਰਿਤ ਸੇਵਾ ਤੋਂ ਬਾਅਦ, ਤੁਹਾਨੂੰ ਆਪਣੇ ATM ਕਾਰਡ ਨਾਲ PIN ਸੈੱਟ ਕਰਨ ਤੋਂ ਛੁਟਕਾਰਾ ਮਿਲ ਜਾਵੇਗਾ।

ਇਸ ਤਰ੍ਹਾਂ ਕਰ ਸਕਦੇ ਹੋ ਤੁਸੀਂ ਫ਼ੀਚਰ ਦੀ ਵਰਤੋਂ 
ਆਧਾਰ ਆਧਾਰਿਤ UPI ਦੀ ਵਰਤੋਂ ਕਰਨ ਲਈ, ਤੁਹਾਨੂੰ ਆਧਾਰ ਅਤੇ ਬੈਂਕ ਦੇ ਕੋਲ ਉਹਨਾਂ ਦੇ ਰਜਿਸਟਰਡ ਮੋਬਾਈਲ ਨੰਬਰ ਦੀ ਲੋੜ ਹੋਵੇਗੀ। ਇਸ ਤੋਂ ਬਾਅਦ, ਉਪਭੋਗਤਾ ਗੂਗਲ ਪੇ 'ਤੇ ਡੈਬਿਟ ਕਾਰਡ ਜਾਂ ਆਧਾਰ ਅਧਾਰਤ UPI ਆਨਬੋਰਡਿੰਗ ਵਿੱਚੋਂ ਇੱਕ ਦੀ ਚੋਣ ਕਰਨ ਦੇ ਯੋਗ ਹੋਣਗੇ। ਆਧਾਰ ਦਾ ਵਿਕਲਪ ਚੁਣਨ ਤੋਂ ਬਾਅਦ, ਤੁਹਾਨੂੰ ਆਪਣੇ ਆਧਾਰ ਕਾਰਡ ਦੇ ਸ਼ੁਰੂਆਤੀ 6 ਅੰਕ ਦਾਖਲ ਕਰਨੇ ਹੋਣਗੇ। ਇਸ ਤੋਂ ਬਾਅਦ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ OTP ਮਿਲੇਗਾ। OTP ਦਾਖਲ ਕਰਨ ਤੋਂ ਬਾਅਦ ਤੁਸੀਂ ਇਸ ਦੀ ਵਰਤੋਂ ਕਰ ਸਕੋਗੇ।

 

In The Market