ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ Teacher Transfer Policy 2019 ਜਾਰੀ ਕਰ ਦਿੱਤੀ ਗਈ ਹੈ। ਦਸ ਦਈਏ ਕਿ ਇਸ ਪਾਲਿਸੀ ਦੇ ਨਾਲ ਅਧਿਆਪਕ ਆਪਣੀ ਬਦਲੀਆਂ ਲਈ ਆਨਲਾਈਨ ਬੇਨਤੀਆਂ ਦੇ ਸਕਦੇ ਹਨ ਇਹ ਬੇਨਤੀ ਅਧਿਆਪਕ 7 ਜੁਲਾਈ ਤੋਂ 14 ਜੁਲਾਈ ਤੱਕ ਕਰ ਸਕਦੇ ਹਨ।
ਦੱਸਣਯੋਗ ਗੱਲ ਹੈ ਕਿ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਇਹ ਪਾਲਿਸੀ ਜਾਰੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਅਧਿਆਪਕ ਦੀ ਬਦਲੀ ਲਈ ਬੇਨਤੀ ਸਿਰਫ ਆਨਲਾਈਨ ਹੀ ਲਈ ਜਾਵੇਗੀ। ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਵਿਭਾਗ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ vacancy list ਮੁਤਾਬਿਕ ਹੀ ਅਪਲਾਈ ਕੀਤੀ ਜਾ ਸਕੇਗੀ।

