ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਾਜਿਲਕਾ ਦੇ ਪਿੰਡ ਕੁੰਡਲ ਦੇ ਸਰਕਾਰੀ ਸਕੂਲ ਵਿੱਚ ਅਧਿਆਪਕਾਂ ਵੱਲੋਂ ਉਹਨਾਂ ਦੇ ਕਪੜੇ ਉਤਰਵਾਉਣਾ ਕਾਫੀ ਮਹਿੰਗਾ ਪੈ ਗਿਆ।
ਦੱਸ ਦਇਏ ਕਿ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ ਤੋਂ ਬਾਅਦ ਪਹਿਲਾ ਤਾਂ ਅਧਿਆਪਕਾਂ ਦੀ ਬਦਲੀ ਕੀਤੀ ਗਈ ਸੀ ਪਰ ਹੁਣ ਉਹਨਾਂ ਦੇ ਆਦੇਸ਼ ਤੋਂ ਬਾਅਦ ਦੋਨੋ ਹੀ ਅਧਿਆਪਕਾਂ ਨੂੰ ਸਸਪੇਂਡ ਕਰ ਦਿੱਤਾ ਗਿਆ ਹੈ।
ਦੱਸਣਯੋਗ ਗੱਲ ਹੈ ਕਿ ਸਕੂਲ ਦੇ ਬਾਥਰੂਮ ਵਿੱਚੋਂ ਸੈਨੇਟਰੀ ਪੈਡ ਮਿਲਣ ਤੋਂ ਬਾਅਦ ਸਕੂਲ ਦੇ ਅਧਿਆਪਕਾਂ ਨੇ ਬੱਚੀਆ ਦੇ ਤਲਾਸ਼ੀ ਲਈ ਤੇ ਨਾਲ ਉਹਨਾਂ ਦੇ ਕਪੜੇ ਵੀ ਉਤਰਵਾਏ। ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋ ਅਧਿਆਪਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ।


