ਵਿਦਿਆਰਥਣਾਂ ਦੀ ਤਲਾਸ਼ੀ ਲੈਣ ਵਾਲੀ ਅਧਿਆਪਕ ਨੇ ਦਿੱਤੀ ਅਜੀਬ ਸਫਾਈ ਕਿਹਾ….

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਾਜਿਲਕਾ ਦੇ ਸਰਕਾਰੀ ਸਕੂਲ ਵਿੱਚੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਬਾਥਰੁਮ ਵਿੱਚੋਂ ਸੈਨੇਟਰੀ ਪੈਡ ਮਿਲਣ ਤੋਂ ਬਾਅਦ ਨਾਰਾਜ ਅਧਿਆਪਕ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਾਜਿਲਕਾ ਦੇ ਸਰਕਾਰੀ ਸਕੂਲ ਵਿੱਚੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਬਾਥਰੁਮ ਵਿੱਚੋਂ ਸੈਨੇਟਰੀ ਪੈਡ ਮਿਲਣ ਤੋਂ ਬਾਅਦ ਨਾਰਾਜ ਅਧਿਆਪਕ ਨੇ ਕੁੜੀਆ ਦੇ ਕਪੜੇ ਉਤਾਰਕੇ ਉਹਨਾਂ ਦੀ ਤਲਾਸ਼ੀ ਲਈ। ਇਹ ਸ਼ਰਮਨਾਕ ਮਾਮਲਾ ਪੰਜਾਬ ਦੇ ਸੀਐਮ ਕੋਲ ਜਾਣ ਤੋਂ ਬਾਅਦ ਸੀਐਮ ਨੇ ਇਸ ਮਾਮਲੇ ਦੀ ਸਖਤੀ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਤਲਾਸ਼ੀ ਲੈਣ ਵਾਲਿਆਂ ਅਧਿਆਪਕਾਂ ਦੀ ਬਦਲੀ ਕਰਨ ਦੇ ਵੀ ਆਦੇਸ਼ ਦੇ ਦਿੱਤੇ ਗਏ।

student

ਅਧਿਆਪਕਾਂ ਤੇ ਆਰੋਪ ਲੱਗਣ ਤੋਂ ਬਾਅਦ ਉਹਨਾਂ ਨੇ ਆਪਣੇ ਬਚਾਅ ਲਈ ਅਜੀਬ ਢੰਗ ਦੀ ਸਫਾਈ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਧਿਆਪਕਾਂ ਨੇ ਕਿਹਾ ਕਿ ਨਾ ਤਾਂ ਉਹਨਾਂ ਨੇ ਬੱਚੀਆਂ ਦੀ ਤਲਾਸ਼ੀ ਲਈ ਤੇ ਨਾ ਹੀ ਉਹਨਾਂ ਦੇ ਕਪੜੇ ਉਤਰਵਾਏ।

Teacher

ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਕੋਲ ਸਕੂਲ ਦੀ ਸੇਵਿਕਾ ਸ਼ਿਕਾਇਤ ਲੈਕੈ ਜਰੂਰ ਆਈ ਸੀ  ਗਣਿਤ ਅਤੇ ਸਾਇੰਸ ਦੀ ਅਧਿਆਪਕ ਹੋਣ ਕਾਰਨ ਉਹਨਾਂ ਨੂੰ ਵਿਦਿਆਰਥਿਆਂ ਤੇ ਸਖਤੀ ਵਰਤਣੀ ਪੈਂਦੀ ਹੈ। ਦੱਸਣਯੋਗ ਗੱਲ ਹੈ ਕਿ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਬੱਚੀਆਂ ਦੇ ਮਾਂ-ਬਾਪ ਅਤੇ ਪਿੰਡ ਦੇ ਸਰਪੰਚ ਨੇ ਇਸ ਤਰ੍ਹਾਂ ਦਾ ਸ਼ਰਮਨਾਕ ਕਾਰਾ ਕਰਨ ਕਾਰਣ ਉਹਨਾਂ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *