ਨਵੀਂ ਦਿੱਲੀ– ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਾਈਬਰ ਸੈੱਲ ਦੀ ਟੀਮ ਨੇ ਇਹ ਕਾਰਵਾਈ ਕੀਤੀ। ਉਸ ਖ਼ਿਲਾਫ਼ ਮੁਹਾਲੀ ਸਾਈਬਰ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਬੱਗਾ ਨੂੰ ਪੰਜਾਬ ਪੁਲਿਸ ਨੇ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਦਿੱਤਾ ਸੀ, ਪਰ ਉਹ ਇਸ ਲਈ ਹਾਜ਼ਰ ਨਹੀਂ ਹੋਇਆ। ਬੱਗਾ ‘ਤੇ ਫਿਲਮ ਕਸ਼ਮੀਰ ਫਾਈਲਜ਼ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵਿਵਾਦਿਤ ਟਿੱਪਣੀ ਕਰਨ ਦਾ ਦੋਸ਼ ਹੈ। ਇਸ ਦੇ ਨਾਲ ਹੀ ਗ੍ਰਿਫਤਾਰੀ ਤੋਂ ਬਾਅਦ ਬੱਗਾ ਨੂੰ ਦਿੱਲੀ ਤੋਂ ਪੰਜਾਬ ਲਿਆਂਦਾ ਜਾ ਰਿਹਾ ਹੈ। ਬੱਗਾ ਨੂੰ ਕੁਝ ਦੇਰ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
Also Read: AstraZeneca ਵੈਕਸੀਨ ਦੀ ਬੂਸਟਰ ਖੁਰਾਕ ਗੰਭੀਰ ਬਿਮਾਰੀਆਂ ‘ਚ ਵਧੇਰੇ ਅਸਰਦਾਰ: ਅਧਿਐਨ
ਬੱਗਾ ਦੇ ਕਰੀਬੀ ਦੋਸਤਾਂ ਮੁਤਾਬਕ ਕਰੀਬ 12 ਗੱਡੀਆਂ ‘ਚ 50 ਪੁਲਿਸ ਵਾਲੇ ਉਸ ਦੇ ਦਿੱਲੀ ਵਾਲੇ ਘਰ ਪਹੁੰਚੇ। ਰਿਸ਼ਤੇਦਾਰਾਂ ਨੇ ਦੱਸਿਆ ਕਿ ਪਹਿਲਾਂ ਕੁਝ ਪੁਲਿਸ ਵਾਲੇ ਘਰ ਦੇ ਅੰਦਰ ਆਏ। ਉਹ ਕੁਝ ਦੇਰ ਗੱਲ ਕਰਦਾ ਰਿਹਾ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਬਾਹਰੋਂ ਪੁਲਿਸ ਮੁਲਾਜ਼ਮ ਘਰ ਵਿੱਚ ਦਾਖ਼ਲ ਹੋਏ ਅਤੇ ਬੱਗਾ ਗ੍ਰਿਫਤਾਰ ਕਰ ਕੇ ਲੈ ਗਏ। ਪੁਲਿਸ ਨੇ ਬੱਗਾ ਦਾ ਮੋਬਾਈਲ ਵੀ ਜ਼ਬਤ ਕਰ ਲਿਆ ਹੈ। ‘ਆਪ’ ਵਿਧਾਇਕ ਨਰੇਸ਼ ਬਲਿਆਨ ਨੇ ਬੱਗਾ ਦੀ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ।
Also Read: ਆਲੀਆ-ਰਣਬੀਰ ਦੀ ਰਿਸੈਪਸ਼ਨ ਪਾਰਟੀ ‘ਚ ਜਾਣ ਤੋਂ ਡਰਦੀ ਸੀ ਮਲਾਇਕਾ ਅਰੋੜਾ, ਇਹ ਸੀ ਕਾਰਨ
ਪੰਜਾਬ ਪੁਲਿਸ ਖਿਲਾਫ ਕੁੱਟਮਾਰ ਦੀ ਸ਼ਿਕਾਇਤ
ਇਸ ਤੋਂ ਬਾਅਦ ਪ੍ਰਿਤਪਾਲ ਬੱਗਾ ਨੇ ਜਨਕਪੁਰੀ ਥਾਣੇ ਪਹੁੰਚ ਕੇ ਪੰਜਾਬ ਪੁਲਿਸ ਖਿਲਾਫ ਕੁੱਟਮਾਰ ਦੀ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੇ ਨਾਲ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਵੀ ਮੌਜੂਦ ਸਨ। ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਨੌਜਵਾਨ ਭਾਜਪਾ ਆਗੂ ਨੂੰ ਜ਼ਬਰਦਸਤੀ ਚੁੱਕਣਾ ਅਤੇ ਬਜ਼ੁਰਗ ਪਿਤਾ ਦੀ ਕੁੱਟਮਾਰ ਕਰਨਾ ਕੇਜਰੀਵਾਲ ਦੀ ਤਾਨਾਸ਼ਾਹੀ ਮਾਨਸਿਕਤਾ ਦਾ ਸਬੂਤ ਹੈ।



