T-20 Test Series: ਬੰਗਲਾਦੇਸ਼ ਖਿਲਾਫ਼ ਭਾਰਤ ਦੀ ਵੱਡੀ ਜਿੱਤ, ਸਿਖਾਇਆ ਸਬਕ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਨਾਗਪੁਰ ਦੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡੇ ਗਏ ਤੀਜੇ ਟੀ -20 ਅੰਤਰਰਾਸ਼ਟਰੀ ਮੈਚ ‘ਚ ਭਾਰਤ ਨੇ ਮਹਿਮਾਨ ਟੀਮ ਬੰਗਲਾਦੇਸ਼ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਨਾਗਪੁਰ ਦੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡੇ ਗਏ ਤੀਜੇ ਟੀ -20 ਅੰਤਰਰਾਸ਼ਟਰੀ ਮੈਚ ‘ਚ ਭਾਰਤ ਨੇ ਮਹਿਮਾਨ ਟੀਮ ਬੰਗਲਾਦੇਸ਼ ਨੂੰ 30 ਦੌੜਾਂ ਨਾਲ ਹਰਾਇਆ ਅਤੇ ਤਿੰਨ ਮੈਚਾਂ ਦੀ ਟੀ -20 ਲੜੀ ‘ਚ 2-1 ਨਾਲ ਜਿੱਤ ਹਾਸਿਲ ਕੀਤੀ। ਇਸ ਧਮਾਕੇਦਾਰ ਜਿੱਤ ਤੋਂ ਭਾਰਤ ਨੇ ਬੰਗਲਾਦੇਸ਼ ਨੂੰ ਸਬਕ ਸਿਖਾਉਂਦਿਆਂ ਇਹ ਦੱਸ ਦਿੱਤਾ ਹੈ ਕਿ, ਟੀਮ ਇੰਡੀਆ ਇੱਕ ਤਜਰਬੇਕਾਰ ਅਤੇ ਸਰਬੋਤਮ ਟੀਮ ਹੈ। ਤੁਹਾਨੂੰ ਦੱਸ ਦਈਏ ਕਿ, ਜਦੋਂ ਦੋਹਾਂ ਦੇਸ਼ਾਂ ਵਿਚਾਲੇ ਟੀ -20 ਸੀਰੀਜ਼ ਸ਼ੁਰੂ ਹੋਈ ਸੀ ਤਾਂ ਉਸ ਤੋਂ ਪਹਿਲਾਂ ਬੰਗਲਾਦੇਸ਼ ਨੇ ਭਾਰਤੀ ਟੀਮ ਨੂੰ ਪਹਿਲੀ ਦਫ਼ਾ ਟੀ -20 ਅੰਤਰਾਸ਼ਟਰੀ  ਮੈਚ ਵਿਚ ਹਰਾਇਆ ਸੀ।

ਇਸ ਤੋਂ ਬਾਅਦ ਭਾਰਤ ਨੇ ਦੂਜੇ ਟੀ -20 ਮੈਚ ‘ਚ ਸ਼ਾਨਦਾਰ ਵਾਪਸੀ ਕਰਦਿਆਂ ਹੋਇਆ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਾਰਾਉਂਦੀਆਂ ਸੀਰੀਜ਼ ਆਪਣੇ ਨਾਮ ਕੀਤੀ।  ਇਸ ਤੋਂ ਪਹਿਲਾਂ ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਪਿਛਲੇ ਟੀ -20 ਸੀਰੀਜ਼ ਵਿੱਚ 1-1 ਦੀ ਬਰਾਬਰੀ ਦੇ ਨਤੀਜੇ ਨਾਲ ਸੰਤੁਸ਼ਟ ਹੋਣਾ ਪਿਆ ਸੀ ਪਰ ਬੰਗਲਾਦੇਸ਼ ਖ਼ਿਲਾਫ਼ ਜਿੱਤ ਤੋਂ ਬਾਅਦ ਭਾਰਤ ਨੇ ਇਸ ਸਾਲ ਘਰੇਲੂ ਮੈਦਾਨ ਵਿੱਚ ਪਹਿਲੀ ਟੀ -20 ਸੀਰੀਜ਼  ਆਪਣੇ ਨਾਮ ਦਰਜ ਕੀਤੀ।

ਭਾਰਤ ਅਤੇ ਬੰਗਲਦੇਸ਼ ਵਿਚਾਲੇ ਹੁਣ ਤੱਕ  ਕੁਲ 11 ਟੀ -20 ਅੰਤਰਾਸ਼ਟਰੀ ਮੈਚ ਹੋਏ ਹਨ, ਜਿਨ੍ਹਾਂ ਵਿਚੋਂ ਭਾਰਤ ਨੇ ਹੁਣ ਤੱਕ 10 ਮੈਚ ਜਿੱਤੇ ਹਨ। ਭਾਰਤ ਅਤੇ ਬੰਗਲਦੇਸ਼ ਵਿਚਾਲੇ ਪਹਿਲਾ ਅੰਤਰਾਸ਼ਟਰੀ ਮੈਚ ‘ਚ 2009 ਦੇ ਟੀ -20 ਵਿਸ਼ਵ ਕੱਪ ਦੌਰਾਨ ਨਾਟਿੰਘਮ ਵਿੱਚ ਖੇਡਿਆ ਗਿਆ ਸੀ, ਜਿਸ ਵਿੱਚ ਭਾਰਤ ਨੇ 25 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ।

ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਗਿਆ ਟੀ –20 ਅੰਤਰਾਸ਼ਟਰੀ ਮੈਚ

  1. ਭਾਰਤ / ਬੰਗਲਾਦੇਸ਼ – ਭਾਰਤ ਦੀ 25 ਦੌੜਾਂ ਨਾਲ ਜਿੱਤ (ਨਾਟਿੰਘਮ – 6 ਜੂਨ 2009)
  2. ਭਾਰਤ / ਬੰਗਲਾਦੇਸ਼ – ਭਾਰਤ ਦੀ 8 ਵਿਕਟਾਂ ਨਾਲ ਜਿੱਤ (ਢਾਕਾ – 28 ਮਾਰਚ 2014)
  3. ਭਾਰਤ / ਬੰਗਲਾਦੇਸ਼ – ਭਾਰਤ ਦੀ 45 ਦੌੜਾਂ ਨਾਲ ਜਿੱਤ (ਢਾਕਾ – 24 ਫਰਵਰੀ 2016)
  4. ਭਾਰਤ/ ਬੰਗਲਾਦੇਸ਼ – ਭਾਰਤ ਦੀ 8 ਵਿਕਟਾਂ ਨਾਲ ਜਿੱਤ (ਢਾਕਾ – 6 ਮਾਰਚ 2016)
  5. ਭਾਰਤ/ ਬੰਗਲਾਦੇਸ਼ – 1 ਰਨ ਨਾਲ ਭਾਰਤ ਦੀ ਜਿੱਤ (ਬੈਂਗਲੁਰੂ – 23 ਮਾਰਚ 2016)
  6. ਭਾਰਤ/ ਬੰਗਲਾਦੇਸ਼ – ਭਾਰਤ ਦੀ 6 ਵਿਕਟਾਂ ਨਾਲ ਜਿੱਤ (ਕੋਲੰਬੋ – 8 ਮਾਰਚ 2018)
  7. ਭਾਰਤ/ ਬੰਗਲਾਦੇਸ਼ – ਭਾਰਤ 17 ਦੌੜਾਂ ਨਾਲ ਜੇਤੂ (ਕੋਲੰਬੋ – 14 ਮਾਰਚ 2018)
  8. ਭਾਰਤ/ ਬੰਗਲਾਦੇਸ਼ – ਭਾਰਤ ਦੀ 4 ਵਿਕਟਾਂ ਨਾਲ ਜਿੱਤ (ਕੋਲੰਬੋ – 18 ਮਾਰਚ 2018)
  9. ਭਾਰਤ/ ਬੰਗਲਾਦੇਸ਼ – ਬੰਗਲਾਦੇਸ਼ ਦੀ 7 ਵਿਕਟਾਂ ਨਾਲ ਜਿੱਤ (ਦਿੱਲੀ – 3 ਨਵੰਬਰ 2019)
  10. ਭਾਰਤ/ ਬੰਗਲਾਦੇਸ਼ – ਭਾਰਤ ਦੀ 8 ਵਿਕਟਾਂ ਨਾਲ ਜਿੱਤ (ਰਾਜਕੋਟ – 7 ਨਵੰਬਰ 2019)
  11. ਭਾਰਤ/ ਬੰਗਲਾਦੇਸ਼ – 30 ਦੌੜਾਂ ਨਾਲ ਭਾਰਤ ਦੀ ਜਿੱਤ (ਨਾਗਪੁਰ – 10 ਨਵੰਬਰ 2019)

ਬੰਗਲਾਦੇਸ਼ ਖਿਲਾਫ ਇਹ ਸੀਰੀਜ਼ ਟੀਮ ਇੰਡੀਆ ਲਈ ਅਗਲੇ ਸਾਲ ਹੋਣ ਵਾਲੀ ਟੀ -20 ਵਰਲਡ ਕੱਪ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਮੰਨੀ ਜਾ ਰਹਾ ਹੈ। ਇਹ ਟੂਰਨਾਮੈਂਟ ਆਸਟਰੇਲੀਆ ਵਿੱਚ ਅਕਤੂਬਰ 2020 ‘ਚ ਖੇਡਿਆ ਜਾਣ ਵਾਲਾ ਹੈ। ਟੀ -20 ਅੰਤਰਰਾਸ਼ਟਰੀ ਮੈਚ ਵਿੱਚ, ਭਾਰਤੀ ਟੀਮ ਹੁਣ ਤੱਕ ਕੁੱਲ 123 ਮੈਚ ਖੇਡ ਚੁੱਕੀ ਹੈ, ਜਿਸ ਵਿੱਚ ਭਾਰਤ ਨੇ  76 ਮੈਚ ਵਿੱਚ ਜਿੱਤ ਹਾਸਿਲ ਕੀਤੀ ਹੈ। ਇਸ ਨਾਲ ਹੀ ਹੁਣ ਤੱਕ 43 ਮੈਚ ਹਾਰ ਚੁੱਕੀ ਹੈ। ਦੱਸ ਦਈਏ ਇਨ੍ਹਾਂ ਮੈਚਾਂ ਵਿੱਚੋਂ 1 ਮੈਚ ਟਾਈ ਵੀ  ਰਿਹਾ ਹੈ।

ਦੀਪਕ ਚਾਹਰ ਦੇ ਜਾਦੂ ਨੇ ਜਿਤਾਇਆ ਭਾਰਤ

ਇਸ ਮੈਚ ਵਿਚ ਭਾਰਤ ਨੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੀ ਹੈਟ੍ਰਿਕ ਸਮੇਤ ਛੇ ਵਿਕਟਾਂ ਦੇ ਅਧਾਰ ਤੇ ਬੰਗਲਾਦੇਸ਼ ਨੂੰ 2-1 ਨਾਲ ਹਰਾਇਆ। ‘ਮੈਨ ਆਫ ਦਿ ਮੈਚ’ ਅਤੇ ‘ਮੈਨ ਆਫ ਦਿ ਸੀਰੀਜ਼’ ਚੁਣੇ ਗਏ ਚਾਹਰ ਨੇ ਇਸ ਮੈਚ ਵਿਚ ਸੱਤ ਦੌੜਾਂ ਦੇ ਕੇ ਛੇ ਵਿਕਟਾਂ ਲਏ। ਇਸ ਨਾਲ ਹੀ ਉਨ੍ਹਾਂ ਟੀ 20 ਅੰਤਰਰਾਸ਼ਟਰੀ ਮੈਚ ਵਿੱਚ ਬੇਹਤਰੀਨ ਪ੍ਰਦਰਸ਼ਨ ਕਰਨ ਵਾਲੇ ਗੇਂਦਬਾਜ਼ ਬਣ ਗਏ ਹਨ। ਚਾਹਰ ਨੇ ਮੈਚ ਵਿੱਚ 3.2 ਓਵਰ ਬਣਾਏ ਅਤੇ ਆਪਣੀ ਹੈਟ੍ਰਿਕ ਵੀ ਆਖਰੀ ਤਿੰਨ ਗੇਂਦਾਂ ਵਿੱਚ ਤਿੰਨ ਵਿਕਟਾਂ ਨਾਲ ਪੂਰੀ ਕੀਤੀ।

 

 

 

Leave a Reply

Your email address will not be published. Required fields are marked *