ਰੋਸ਼ਨਦਾਨ ਰਾਹੀਂ ਕਮਰੇ ‘ਚ ਸੁੱਟਿਆ ਸੂਤਲੀ ਬੰਬ, 12 ਸਾਲਾ ਬੱਚੀ ਅਤੇ ਦਾਦੀ ਗੰਭੀਰ ਰੂਪ ‘ਚ ਝੁਲਸੀਆਂ

ਅਬੋਹਰ: ਪੰਜਾਬ ਦੇ ਅਬੋਹਰ ਸ਼ਹਿਰ ਤੋਂ ਇੱਕ ਬਹੁਤ ਹੀ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੀ ਇੰਦਰਾ ਨਗਰੀ ਵਿੱਚ ਕੁਝ ਅਣਪਛਾਤੇ…

ਅਬੋਹਰ: ਪੰਜਾਬ ਦੇ ਅਬੋਹਰ ਸ਼ਹਿਰ ਤੋਂ ਇੱਕ ਬਹੁਤ ਹੀ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੀ ਇੰਦਰਾ ਨਗਰੀ ਵਿੱਚ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਰੋਸ਼ਨਦਾਨ ਰਾਹੀਂ ਸਲਤੂ ਬੰਬ ਕਮਰੇ ਵਿੱਚ ਸੁੱਟ ਦਿੱਤਾ ਗਿਆ। ਇਸ ਭਿਆਨਕ ਧਮਾਕੇ ਅਤੇ ਅੱਗ ਲੱਗਣ ਕਾਰਨ ਕਮਰੇ ਵਿੱਚ ਸੁੱਤੀ ਇੱਕ 12 ਸਾਲਾ ਮਾਸੂਮ ਬੱਚੀ ਅਤੇ ਉਸਦੀ ਬਜ਼ੁਰਗ ਦਾਦੀ ਬੁਰੀ ਤਰ੍ਹਾਂ ਝੁਲਸ ਗਈਆਂ।

ਰਾਤ ਦੇ ਸਮੇਂ ਵਾਪਰੀ ਖੌਫ਼ਨਾਕ ਘਟਨਾ

ਪੀੜਤ ਬੱਚੀ ਸੇਜਲ ਦੀ ਮਾਂ ਲਾਜਵੰਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਦੇਰ ਰਾਤ ਕਰੀਬ 12 ਵਜੇ ਵਾਪਰੀ। ਉਸ ਸਮੇਂ ਉਨ੍ਹਾਂ ਦੀ 12 ਸਾਲਾ ਬੇਟੀ ਸੇਜਲ ਅਤੇ ਸੱਸ ਕਮਲਾ ਕਮਰੇ ਵਿੱਚ ਆਰਾਮ ਕਰ ਰਹੀਆਂ ਸਨ। ਅਚਾਨਕ ਕੁਝ ਨੌਜਵਾਨਾਂ ਨੇ ਰੰਜਸ਼ ਦੇ ਚਲਦਿਆਂ ਘਰ ਦੇ ਰੋਸ਼ਨਦਾਨ ਵਿੱਚੋਂ ਇੱਕ ਜਲਦਾ ਹੋਇਆ ਸੂਤਲੀ ਬੰਬ ਕਮਰੇ ਦੇ ਅੰਦਰ ਸੁੱਟ ਦਿੱਤਾ।

ਧਮਾਕੇ ਦੀ ਤੇਜ਼ ਆਵਾਜ਼ ਅਤੇ ਕੱਪੜਿਆਂ ਨੂੰ ਅੱਗ ਫੜਨ ਕਾਰਨ ਕਮਰੇ ਵਿੱਚ ਹਾਹਾਕਾਰ ਮੱਚ ਗਈ। ਬੱਚੀ ਅਤੇ ਦਾਦੀ ਦੀਆਂ ਚੀਕਾਂ ਸੁਣ ਕੇ ਪਰਿਵਾਰਕ ਮੈਂਬਰ ਅਤੇ ਆਂਢ-ਗੁਆਂਢ ਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚੇ। ਜਦੋਂ ਤੱਕ ਪਰਿਵਾਰ ਨੇ ਅੱਗ ‘ਤੇ ਕਾਬੂ ਪਾਇਆ, ਤਦ ਤੱਕ ਦੋਵੇਂ ਜਣੀਆਂ ਅੱਗ ਦੀ ਲਪੇਟ ਵਿੱਚ ਆ ਚੁੱਕੀਆਂ ਸਨ। ਦੋਵਾਂ ਨੂੰ ਤੁਰੰਤ ਇਲਾਜ ਲਈ ਸਥਾਨਕ ਸਿਵਿਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਪਹਿਲਾਂ ਤੋਂ ਚੱਲ ਰਹੀ ਪ੍ਰੇਸ਼ਾਨੀ ਅਤੇ ਪੁਲਿਸ ਕਾਰਵਾਈ

ਪੀੜਤ ਪਰਿਵਾਰ ਨੇ ਇਲਜ਼ਾਮ ਲਾਇਆ ਹੈ ਕਿ ਕੁਝ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਗੇੜੇ ਮਾਰ ਕੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ।

ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਸੀਟੀਵੀ ਜਾਂ ਹੋਰ ਸਾਧਨਾਂ ਰਾਹੀਂ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਫਿਲਹਾਲ, ਪੁਲਿਸ ਨੇ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਮੋਗਾ ‘ਚ ਵਾਪਰਿਆ ਭਿਆਨਕ ਹਾਦਸਾ: ਸਕਾਰਪੀਓ ਅਤੇ ਕਾਰ ਦੀ ਟੱਕਰ ਵਿੱਚ ਮਾਸੂਮ ਬੱਚੇ ਸਮੇਤ ਕਈ ਲੋਕ ਗੰਭੀਰ ਜ਼ਖ਼ਮੀ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *