ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੁਧਿਆਣਾ ਦੀ ਕੇਂਦਰੀ ਜੇਲ ਵਿੱਚੋ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋ ਪੁਲਿਸ ਅਧਿਕਾਰਿਆਂ ਨੂੰ ਇਕ ਸ਼ੱਕੀ ਪੈਕੇਟ ਬਰਾਮਦ ਹੋੋਇਆ। ਮਿਲੀ ਜਾਣਕਾਰੀ ਦੇ ਅਨੁਸਾਰ ਲੁਧਿਆਣਾ ਦੇ ਕੇਂਦਰੀ ਜੇਲ ਵਿੱਚੋਂ ਲਗਾਤਾਰ ਸ਼ੱਕੀ ਪੈਕੇਟ ਸੁੱਟੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਬਧਕਾਂ ਤੇ ਵੀ ਸਵਾਲ ਉੱਠ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਸੇ ਤਰ੍ਹਾਂ ਦਾ ਇਕ ਹੋਰ ਪੈਕੇਟ ਮਿਲਿਆ ਜੋ ਕਿ ਧਮਾਕਾਖੇਜ ਵਰਗਾ ਲੱਗ ਰਿਹਾ ਸੀ ਜਿਸ ਕਾਰਨ ਜੇਲ ਵਿੱਚ ਹਫਰਾ ਦਫੜੀ ਮਚ ਗਈ। ਪੁਲਿਸ ਅਧਿਕਾਰੀ ਨੇ ਗਸ਼ਤ ਦੇ ਦੌਰਾਨ ਪੈਕੇਟ ਨੂੰ ਦੇਖਿਆ ਇਸ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਪੈਕੇਟ ਦੀ ਤਲਾਸ਼ੀ ਲੈਣ ਤੋਂ ਬਾਅਦ ਇਸਨੂੰ ਜੇਲ ਸੁਪਰਡੈਂਟ ਕੋਲ ਲੈ ਜਾਇਆ ਗਿਆ ਜਦੋ ਪੈਕੇਟ ਨੂੰ ਖੋਲਿਆ ਗਿਆ ਤਾਂ ਉਸ ਵੱਚੋਂ ਜਰਦੇ ਅਤੇ ਬੀੜੀਆਂ ਦੇ ਪੈਕੇਟ ਮਿਲੇ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਆਖਿਰ ਇਹ ਪੈਕੇਟ ਕਿਸ ਨੇ ਸੁੱਟੇ ਹਨ।

