ਮਾਲੇਰਕੋਟਲਾ :ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਖਾਨਦਾਨ ਦੇ ਆਖਰੀ ਨਵਾਬ ਮਰਹੂਮ ਇਫਤਖਾਰ ਅਲੀ ਖਾਨ ਦੀ ਸ਼ਰੀਕੇ ਹਿਆਤ ਰਹੀ ਬੇਗਮ ਮੁਨਵਰ ਉਨ ਨਿਸ਼ਾ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਸਨ। ਜਿਸ ਨੂੰ ਲੈ ਕੇ ਇਲਾਕੇ ਅੰਦਰ ਬੇਹੱਦ ਗਮ ਅਤੇ ਅਫਸੋਸ ਦੀ ਲਹਿਰ ਪਾਈ ਗਈ।
ਉਹਨਾਂ ਨੂੰ ਜੁਮਾ ਤੁਲ ਮੁਬਾਰਕ ਦੀ ਵਿਸ਼ੇਸ਼ ਨਮਾਜ਼ ਤੋਂ ਬਾਅਦ ਹੋਈ ਜਨਾਜ਼ੇ ਦੀ ਨਮਾਜ਼ ਮੁਫਤੀ ਏ ਆਜ਼ਮ ਪੰਜਾਬ ਮੁਫਤੀ ਇਰਤਕਾ ਉਲ ਹਸਨ ਕੰਧਾਲਵੀ ਨੇ ਅਦਾ ਕਰਵਾਈ ਇਸ ਤੋਂ ਬਾਅਦ ਸ਼ਾਹੀ ਮਕਬਰਿਆਂ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਨੂੰ ਸਪੁਰਦੇ ਖਾਕ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪੁਲਿਸ ਵੱਲੋਂ ਬੇਗਮ ਸਾਹਿਬਾ ਨੂੰ ਸਲਾਮੀ ਵੀ ਦਿੱਤੀ ਗਈ।ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਵਿਧਾਇਕ ਮਾਲੇਰਕੋਟਲਾ ਡਾ.ਜਮੀਲ ਉਰ ਰਹਿਮਾਨ,ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਦੇ ਪਰਿਵਾਰ ਦੇ ਆਖਰੀ ਮੈਂਬਰ 103 ਸਾਲਾਂ ਬੇਗਮ ਮੁਨੱਵਰ-ਉਨ-ਨਿਸ਼ਾ ਸੁਪਤਨੀ ਨਵਾਬ-ਇਫਤਿਖਾਰ-ਅਲੀ-ਖਾਨ ਦੀ ਮੌਤ ‘ਤੇ ਅਫ਼ਸੋਸ ਜਾਹਿਰ ਕੀਤਾ।
ਦੋਵੇਂ ਵਿਧਾਇਕਾਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਰੱਬ ਦਾ ਭਾਣਾ ਮੰਨਣ ਦਾ ਬਲ ਬਖਸ਼ਣ । ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਏ.ਡੀ.ਜੀ.ਪੀ.(ਆਈ.ਟੀ.ਬੀ.ਪੀ) ਹਰਪ੍ਰੀਤ ਸਿੰਘ ਸਿੱਧੂ ਨੇ ਅਤੇ ਡਿਪਟੀ ਕਮਿਸ਼ਨਰ ਡਾ.ਪੱਲਵੀ ਨੇ ਵੀ ਇਸ ਮੌਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।



