ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਦੇਸ਼ਭਰ ’ਚ ਬੱਚੀਆਂ ਤੇ ਮਹਿਲਾਵਾਂ ਦੇ ਨਾਲ ਵਾਪਰ ਰਹੀਆਂ ਰੂਹ ਕੰਬਾਉ ਵਾਰਦਾਤਾਂ ਤੋਂ ਬਾਅਦ ਸੁਪਰੀਮ ਕੋਰਟ ਨੇ ਸੂਬਾ ਸਰਕਾਰਾਂ ਨੂੰ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਨਾਰਾਜ਼ਗੀ ਜਾਹਿਰ ਕਰਦੇ ਹੋਏ ਸੂਬਾ ਸਰਕਾਰਾਂ ਨੂੰ ਪੋਕਸੋ ਕੋਰਟ ਨੂੰ ਲੈਕੇ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਸੁਬਾ ਸਰਕਾਰਾਂ ਨੂੰ ਕਿਹਾ ਕਿ ਉਹਨਾਂ ਵੱਲੋਂ ਆਦੇਸ਼ਾਂ ਦੀ ਪਾਲਨਾ ਨਹੀਂ ਕੀਤੀ ਜਾ ਰਹੀ ਹੈ।
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਵੀ ਜ਼ਿਲ੍ਹੇ ’ਚ ਪੋਕਸੋ ਦੇ 100 ਤੋਂ ਵੱਧ ਮਾਮਲੇ ਹਨ ਉੱਥੇ ਪੋਕਸੋ ਕੋਰਟ ਦਾ ਗਠਨ ਕੀਤਾ ਜਾਵੇ। ਜਦਕਿ ਸੂਬੇ ਦੇ ਜਿਸ ਜ਼ਿਲ੍ਹੇ ’ਚ 300 ਤੋਂ ਵੱਧ ਮਾਮਲੇ ਹਨ। ਉੱਥੇ 2 ਕੋਰਟ ਹੋਣੇ ਚਾਹੀਦੇ ਹਨ। ਇਸਦੇ ਲਈ ਸੁਪਰੀਮ ਕੋਰਟ ਨੇ ਸਾਰੀਆਂ ਸੂਬਾਂ ਸਰਕਾਰਾਂ ਨੂੰ ਫਰਵਰੀ ਤੱਕ ਦਾ ਸਮਾਂ ਦਿੱਤਾ ਹੈ। ਕਾਬਿਲੇਗੌਰ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਦੇਸ਼ ’ਚ ਮਹਿਲਾਵਾਂ ਅਤੇ ਬੱਚਿਆਂ ਦੇ ਨਾਲ ਜਬਰਜਨਾਹ ਦੇ ਮਾਮਲੇ ਵਧਦੇ ਜਾ ਰਹੇ ਹਨ।

