ਗੁਰਦਾਸਪੁਰ ਦਾ ਨੁਮਾਇੰਦਾ ਨਿਯੁਕਤ ਕਰ ਬੁਰੇ ਫਸੇ ਸੰਨੀ, ਦਿਓਲ ਜਾਖੜ ਨੇ ਕਹੀ ਇਹ ਵੱਡੀ ਗੱਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਤੋਂ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਦੇ ਲੋਕਸਭਾ ਮੈਂਬਰ ਸੰਨੀ ਦਿਓਲ ਨੇ ਗੁਰਦਾਸਪੁਰ ਦੀ ਜਨਤਾ ਦੇ ਲਈ ਇਕ ਨਿਗਰਾਨ ਨੁਮਾਇੰਦਾ ਨਿਯੁਕਤ ਕੀਤਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਤੋਂ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਦੇ ਲੋਕਸਭਾ ਮੈਂਬਰ ਸੰਨੀ ਦਿਓਲ ਨੇ ਗੁਰਦਾਸਪੁਰ ਦੀ ਜਨਤਾ ਦੇ ਲਈ ਇਕ ਨਿਗਰਾਨ ਨੁਮਾਇੰਦਾ ਨਿਯੁਕਤ ਕੀਤਾ ਹੈ। ਦੱਸ ਦਈਏ ਕਿ ਲੋਕਸਭਾ ਮੈਂਬਰ ਸੰਨੀ ਦਿਓਲ ਨੇ ਫਿਲਮ ਲੇਖਕ ਤੇ ਡਾਇਰੈਕਟਰ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਆਪਣਾ ਨਿਗਰਾਨ ਨੁਮਾਇੰਦਾ ਬਣਾਇਆ ਹੈ।  ਗੁਰਪ੍ਰੀਤ ਸਿੰਘ ਪਲਹੇੜੀ ਹੁਣ ਸੰਨੀ ਦਿਓਲ਼ ਦੀ ਗੈਰ ਹਾਜਰੀ ਚ ਪ੍ਰਸ਼ਾਸਨ ਦੀਆਂ ਮੀਟਿੰਗਾਂ ਚ ਹਿੱਸਾ ਲੇਵੇਗਾ।

sunny deol and sunil jakhar

ਉੱਥੇ ਹੀ ਦੂਜੇ ਪਾਸੇ ਆਪਣੇ ਇਸ ਨੁਮਾਇੰਦੇ ਤੋਂ ਬਾਅਦ ਸੰਨੀ ਦਿਓਲ ਘਿਰ ਗਏ ਹਨ। ਦਸ ਦਈਏ ਕਿ ਇਸ ਮਾਮਲੇ ਤੇ ਸੁਨੀਲ ਜਾਖੜ ਨੇ ਸੰਨੀ ਦਿਓਲ ਨੂੰ ਘੇਰਦੇ ਹੋਏ ਕਿਹਾ ਕਿ ਲੋਕਾਂ ਨੇ ਸਾਂਸਦ ਚੁਣਿਆ ਹੈ ਨਾ ਕਿ ਕੋਈ ਨਿਗਰਾਨੀ ਨੁਮਾਇੰਦਾ। ਨਾਲ ਹੀ ਉਹਨਾਂ ਨੇ ਸੰਨੀ ਦਿਓਲ ਅਜੇ ਵੀ ਸਿਆਸਤ ਸਿਖ ਰਹੇ ਹਨ ਤੇ ਉਹ ਸਿਖ ਵੀ ਜਾਣਗੇ। ਉੱਥੇ ਹੀ ਜੇਕਰ ਗੁਰਪ੍ਰੀਤ ਪਲਹੇੜੀ ਦੀ ਗੱਲ ਕੀਤੀ ਜਾਵੇ ਤਾਂ ਗੁਰਪ੍ਰੀਤ ਪਲਹੇੜੀ ਵੀ ਫਿਲਮੀ ਜਗਤ ਦੇ ਨਾਲ ਸੰਬੰਧਤ ਹਨ। ਗੁਰਪ੍ਰੀਤ ਪਲਹੇੜੀ ਨੇ ਬਤੌਰ ਪ੍ਰੋਡਿਊਸਰ ਤੇ ਲੇਖਕ ਕਈ ਹਿੰਦੀ ਤੇ ਪੰਜਾਬੀ ਫਿਲਮਾਂ ਚ ਕੰਮ ਕੀਤਾ ਹੈ।

Leave a Reply

Your email address will not be published. Required fields are marked *