ਸਨੀ ਦਿਓਲ ਨੇ PM ਨਾਲ ਕੀਤੀ ਮੁਲਾਕਾਤ , ਕਿਹਾ- ਹਿੰਦੂਸਤਾਨ ਜਿੰਦਾਬਾਦ ਸੀ ਹੈ ਤੇ ਰਹੇਗਾ।

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਜੇਪੀ ਦੇ ਗੁਰਦਾਸਪੁਰ ਤੋਂ ਉਮੀਦਵਾਰ ਬਾਲੀਵੁੱਡ ਦੇ ਅਭਿਨੇਤਾ ਸਨੀ ਦਿਓਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ। ਇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਜੇਪੀ ਦੇ ਗੁਰਦਾਸਪੁਰ ਤੋਂ ਉਮੀਦਵਾਰ ਬਾਲੀਵੁੱਡ ਦੇ ਅਭਿਨੇਤਾ ਸਨੀ ਦਿਓਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀ ਇਕ ਤਸਵੀਰ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ। ਇਸ ਤਸਵੀਰ ਦੇ ਨਾਲ ਹੀ ਨਰਿੰਦਰ ਮੋਦੀ ਨੇ ਕੈਪਸ਼ਨ ‘ਚ ਲਿਖਿਆ ਸਾਡੇ ਦੋਹਾਂ ਦਾ ਮੰਨਣਾ ਹੈ ਕਿ ਹਿੰਦੂਸਤਾਨ ਜਿੰਦਾਬਾਦ ਸੀ ਹੈ ਤੇ ਰਹੇਗਾ।

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਸਨੀ ਦਿਓਲ ਦੀ ਇਕ ਚੀਜ਼ ਕਾਫੀ ਪ੍ਰਭਾਵਿਤ ਕਰਦੀ ਹੈੈ ਜੋ ਹੈ ਉਹਨਾਂ ਦੀ ਨਿਮਰਤਾ ਅਤੇ ਬਿਹਤਰ ਭਾਰਤ ਲਈ ਉਹਨਾਂ ਦਾ ਪੈਸ਼ਨ। ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਉਹਨਾਂ ਦੀ ਜਿੱਤ ਦੀ ਵੀ ਕਾਮਨਾ ਕੀਤੀ ਤੇ ਨਾਲ ਹੀ ਕਿਹਾ ਉਹਨਾਂ ਨੂੰ ਸਨੀ ਦਿਓਲ ਦੇ ਨਾਲ ਮਿਲਕੇ ਕਾਫੀ ਖੁਸ਼ੀ ਮਿਲੀ।

Leave a Reply

Your email address will not be published. Required fields are marked *