ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਤੋਂ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਸੰਨੀ ਦਿਓਲ ਨੇ ਫ਼ਿਲਮ ਲੇਖਕ ਅਤੇ ਡਾਇਰੈਕਟਰ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਆਪਣਾ ਨਿਗਰਾਨ ਨੁਮਾਇੰਦਾ ਨਿਯੁਕਤ ਕੀਤਾ ਹੈ। ਜਿਸ ਤੋਂ ਬਾਅਦ ਉਹ ਵਿਵਾਦਾਂ ਚ ਆ ਗਏ ਹਨ। ਸੁਨੀਲ ਜਾਖੜ ਨੇ ਆਪਣੇ ਬਿਆਨ ਚ ਤਾਂ ਇਹ ਵੀ ਕਹਿ ਦਿੱਤਾ ਕਿ ਗੁਰਦਾਸਪੁਰ ਦੇ ਲੋਕਾਂ ਨੇ ਸਾਂਸਦ ਚੁਣਿਆ ਸੀ ਨਾ ਕਿ ਨੁਮਾਇਦਾ।
https://www.facebook.com/LivingIndiaNewschannel/videos/2409574395826432/
ਸੰਨੀ ਦਿਓਲ ਵੱਲੋਂ ਨਿਗਰਾਨ ਨਿਯੁਕਤ ਕੀਤੇ ਜਾਣ ਤੇ ਇਹ ਵੀ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਗੁਰਦਾਸਪੁਰ ਦੇ ਲੋਕ ਸੰਨੀ ਦਿਓਲ ਨੂੰ ਆਪਣਾ ਸਾਂਸਦ ਬਣਾ ਕੇ ਠੱਗੇ ਗਏ ਹਨ। ਕੀ ਉਹਨਾਂ ਦੀ ਸਮੱਸਿਆ ਨੂੰ ਸੰਨੀ ਦਿਓਲ ਦੀ ਥਾਂ ਤੇ ਉਹਨਾਂ ਦਾ ਨੁਮਾਇੰਦਾ ਸੁਣੇਗਾ। ਕੀ ਗੁਰਦਾਸਪੁਰ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਹੋ ਸਕੇਗਾ। ਸਵਾਲ ਕਾਫੀ ਖੜੇ ਹੁੰਦੇ ਹਨ ਪਰ ਹੁਣ ਇਹਨਾਂ ਸਵਾਲਾਂ ਦਾ ਜਵਾਬ ਆਉਣ ਵਾਲਾ ਸਮਾਂ ਹੀ ਦੱਸੇਗਾ।
