ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਮ ਆਮਦੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਸੁਖਪਾਲ ਖਹਿਰਾ ਅੱਜ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ। ਦੱਸ ਦਈਏ ਕਿ ਸੁਖਪਾਲ ਖਹਿਰਾ ਆਪਣੀ ਜਿਸ ਨਵੀਂ ਪਾਰਟੀ ਦਾ ਐਲਾਨ ਕੀਤਾ ਹੈ
https://www.facebook.com/LivingIndiaNewschannel/videos/1763835297061815/
ਉਸਦਾ ਨਾਂ ਪੰਜਾਬੀ ਏਕਤਾ ਪਾਰਟੀ ਹੈ। ਇਸ ਦੌਰਾਨ ਖਹਿਰਾ ਗੁੱਟ ਦੇ ਕਈ ਲੋਕ ਮੌਜੂਦ ਸਨ। ਸੁਖਪਾਲ ਖਹਿਰਾ ਨੇ ਪਾਰਟੀ ਦਾ ਨਾਂ ਐਲਾਨ ਕਰਨ ਦੇ ਨਾਲ ਨਾਲ ਪੋਸਟਰ ਵੀ ਰਿਲੀਜ ਕਰ ਦਿੱਤਾ ਹੈ। ਨਾਲ ਖਹਿਰਾ ਨੇ ਕਿਹਾ ਕਿ ਇਹ ਪਾਰਟੀ ਦੁਨੀਆ ਭਰ ਦੇ ਪੰਜਾਬੀਆਂ ਦੇ ਲਈ ਹੋਵੇਗੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਕਰੀਬ 30 ਸਾਲਾ ਤੋਂ ਪੰਜਾਬ ਵਿੱਚ ਦੋ ਪਾਰਟੀਆਂ ਨੇ ਰਾਜ ਕੀਤਾ ਹੈ।
ਗੁਰੂ ਸਾਹਿਬ ਨੇ ਮੈਨੂੰ ਹਮੇਸ਼ਾ ਇਨਸਾਫ ਦੇ ਲਈ ਲੜਨਾ ਸਿਖਾਇਆ ਹੈ ਤੇ ਉਹ ਹਮੇਸ਼ਾ ਇਨਸਾਫ ਦੇ ਲਈ ਲੜਨਗੇ।ਸੁਖਪਾਲ ਖਹਿਰਾ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਪੰਜਾਬ ਵਿੱਚ ਬੇਰੁਜਗਾਰਾਂ ਦੇ ਲਈ ਕਈ ਨਹੀਂ ਹੈ ਤੇ ਬੇਰੁਜਗਾਰੀ ਹੀ ਨਸ਼ੇ ਦਾ ਕਾਰਨ ਹੈ। ਪੰਜਾਬ ਵਿੱਚ ਨਸ਼ਾ ਫੈਲਾ ਰਹੇ ਤਸਕਰਾਂ ਨੂੰ ਅੰਦਰ ਕਰਾਂਗੇ। ਦੱਸਣਯੋਗ ਗੱਲ ਹੈ ਕਿ ਸੁਖਪਾਲ ਖਹਿਰਾ ਪਹਿਲਾ ਆਮ ਆਦਮੀ ਪਾਰਟੀ ਤੋਂ ਬਾਗੀ ਚੱਲ ਰਹੇ ਸੀ ਇਸ ਤੋਂ ਬਾਅਦ ਉਹਨਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ।

