ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਦੇ ਮਾਮਲੇ ਤੇ ਸੁਖਪਾਲ ਖਹਿਰਾ ਅੱਜ ਸਪੀਕਰ ਦੇ ਸਾਹਮਣੇ ਨਿੱਜੀ ਤੌਰ ਤੇ ਪੇਸ਼ ਹੋਣਗੇ। ਇਸ ਦੌਰਾਨ ਸੁਖਪਾਲ ਖਹਿਰਾ ਨੂੰ ਆਯੋਗ ਕਰਾਰ ਦੇਣ ਦੇ ਬਾਰੇ ਨੋਟਿਸ ਦਾ ਜਵਾਬ ਦੇਣਾ ਹੋਵੇਗਾ।
ਮਿਲੀ ਜਾਣਕਾਰੀ ਦੇ ਅਨੁਸਾਰ ਇਸ ਮਾਮਲੇ ਸੁਖਪਾਲ ਖਹਿਰਾ ਦੇ ਨਾਲ ਨਾਲ ਅਮਰਜੀਤ ਸੰਦੋਆ ਅਤੇ ਮਾਸਟਰ ਬਲਦੇਵ ਸਿੰਘ ਵੀ ਪੇਸ਼ ਹੋਣਗੇ। ਪਰ ਮਾਸਟਰ ਬਲਦੇਵ ਨੇ ਸਪੀਕਰ ਨੂੰ ਪੱਤਰ ਲਿੱਖ ਕੁਝ ਹੋਰ ਸਮਾਂ ਮੰਗ ਲਿਆ ਹੈ। ਪਰ ਸੁਖਪਾਲ ਖਹਿਰ ਅਤੇ ਸੰਦੋਆ ਸਪੀਕਰ ਸਾਹਮਣੇ ਪੇਸ਼ ਹੋ ਸਕਦੇ ਹਨ।

