Ludhiana Gangrape: ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ‘ਤੇ ਬੋਲਿਆ ਸ਼ਬਦੀ ਹਮਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੁਧਿਆਣਾ ਚ ਗੈਂਗਰੇਪ ਦੀ ਘਟਨਾ ਨੇ ਸੂਬੇ ਚ ਔਰਤਾਂ ਦੀ ਸੁਰੱਖਿਆ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ | ਇਸ ਮਾਮਲੇ ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੁਧਿਆਣਾ ਚ ਗੈਂਗਰੇਪ ਦੀ ਘਟਨਾ ਨੇ ਸੂਬੇ ਚ ਔਰਤਾਂ ਦੀ ਸੁਰੱਖਿਆ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ | ਇਸ ਮਾਮਲੇ ਚ ਪੁਲਿਸ ਨੇ ਹੁਣ ਤਫਤੀਸ਼ ਸ਼ੁਰੂ ਕੀਤੀ ਐ ਤੇ ਇੱਕ ਏਐੱਸਾਈ ਨੂੰ ਕਾਰਵਾਈ ਨਾ ਕਰਨ ਕਰਕੇ ਸਸਪੈਂਡ ਕਰ ਦਿੱਤਾ ਗਿਐ |

ਲੁਧਿਆਣਾ ਬਲਾਤਕਾਰ ਕਾਂਡ ਦੇ ਦੋਸ਼ੀ ਬਖਸ਼ੇ ਨਹੀਂ ਜਾਣਗੇ ਜਲਦੀ ਉਨਾਂ ਨੂੰ ਗਿਰਫ਼ਤਾਰ ਕੀਤਾ ਜਾਵੇਗਾ। ਇਹ ਕਹਿਣਾ ਹੈ ਪੰਜਾਬ ਦੇ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਦਾ। ਦਰਅਸਲ ਬਲਬੀਰ ਸਿੰਘ ਸਿੱਧੂ ਰਾਜਾਸਾਂਸੀ ਵਿਖੇ ਮੱਛੀ ਪਾਲਣ ਦੇ ਟਰੇਨਿੰਗ ਕੈਂਪ ਤੇ ਪੁੰਗ ਫਾਰਮ ਦਾ ਉਦਘਾਟਨ ਕਰਨ ਲਈ ਆਏ ਸਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਊਨਾ ਕਿਹਾ ਕਿ ਲੁਧਿਆਣਾ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ ਅਤੇ ਉਨਾਂ ਨੂੰ ਜਲਦ ਗਿਰਫ਼ਤਾਰ ਕੀਤਾ ਜਾਵੇਗਾ ਅਤੇ ਕਾਨੂੰਨ ਵਿੱਚ ਇਸ ਜੁਰਮ ਦੇ ਲਈ ਫਾਂਸੀ ਦੀ ਸਜ਼ਾ ਹੈ।

ਲੁਧਿਆਨਾ ਪੁੱਜੇ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ  ਦੇ ਸਾਬਕਾ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ ਉੱਤੇ ਜ਼ੁਬਾਨੀ ਹਮਲਾ ਕਰਦੇ ਹੋਏ ਕਿਹਾ ਕਿ ਪੰਜਾਬ ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਸੁਬੇ ਵਿੱਚ ਕਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਤੇ ਰੇਪ ਹੋ ਰਹੇ ਹਨ ।

Watch Video

https://youtu.be/5UQ0vaERyjI

Leave a Reply

Your email address will not be published. Required fields are marked *