ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਓਧਰ ਸੁਖਬੀਰ ਬਾਦਲ ਨੇ ਸਿੱਖ ਇਤਿਹਾਸ ਨਾਲ ਛੇੜਛਾੜ ਦੇ ਮਾਮਲੇ ਨੂੰ ਲੈਕੇ ਕਿਹੈ ਕਿ ਇਤਿਹਾਸ ਦੀ ਕਿਤਾਬ ਚ ਵਰਤੀ ਸ਼ਬਦਾਵਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਜ ਸਚਖੰਡ ਸ਼੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਏ | ਇਸ ਦੌਰਾਣ ਨਾਰਾਜ਼ ਟਕਸਾਲੀ ਆਗੂਆਂ ‘ਤੇ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ | ਰਤਨ ਸਿੰਘ ਅਜਨਾਲਾ ਦੇ ਬਿਆਨ ਤੇ ਸੁਖਬੀਰ ਬਾਦਲ ਨੇ ਕਿਹੈ ਕਿ ਉਹ ਉਹਨਾਂ ਦੇ ਬਜੁਰਗ ਨੇ ਉਹਨਾਂ ਦਾ ਪਰਿਵਾਰ ਹੈ | ਜੇਕਰ ਪਾਰਟੀ ਉਹਨਾਂ ਨੂੰ ਆਪਣਾ ਆਹੁਦਾ ਛਡਣ ਨੂੰ ਕਹੇਗੀ ਤਾਂ ਉਹ ਆਪਣਾ ਆਹੁਦਾ ਛੱਡ ਦੇਣਗੇ |
ਅੰਮ੍ਰਿਤਸਰ ਹਾਦਸੇ ਨੂੰ ਲੈਕੇ ਸੁਖਬੀਰ ਬਾਦਲ ਨੇ ਕਾਂਗਰਸ ਤੇ ਕਈ ਨਿਸ਼ਾਨੇ ਸਾਧੇ | ਇਸ ਦੌਰਾਣ ਸੁਖਬੀਰ ਬਾਦਲ ਨੇ ਜਿੱਥੇ ਸਿੱਧੂ ਜੋੜੇ ਨੂੰ ਕਰੜੀ ਹੱਥੀ ਲਿਆ ਤਾਂ ਉੱਥੇ ਹੀ ਬਾਦਲ ਨੇਕੈਪਟਨ ਦੀ ਵਿਦੇਸ਼ ਫੇਰੀ ਤੇ ਵੀ ਸਵਾਲ ਚੁਕੇ |
ਓਧਰ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਇਸਨੂੰ ਲੈਕੇ ਸਰਕਾਰ ਤੇ ਜੰਮਕੇ ਨਿਸ਼ਾਨੇ ਸਾਧੇ |ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਸਾਧੇ ਜੰਮਕੇ ਨਿਸ਼ਾਨੇ |
Watch Video
https://youtu.be/70ZwvFAbHjs
