ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਨੇ ਕਿਹਾ ਕਿ ਬਿਕਰਮ ਮਜੀਠੀਆ (Bikram Majithia) ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਜ਼ਮਾਨਤ ਜ਼ਬਤ (Bail confiscated) ਕਰਵਾਏਗਾ। ਉਨ੍ਹਾਂ ਕਿਹਾ ਕਿ ਮਜੀਠੀਆ ਪਰਿਵਾਰ (Majithia family) ਇਕ ਅਜਿਹਾ ਗੁਰ ਸਿੱਖ ਪਰਿਵਾਰ (Gur Sikh family) ਹੈ ਜੋ ਤਕਰੀਬਨ ਰੋਜ਼ਾਨਾ ਢਾਈ ਘੰਟੇ ਨਿੱਤ ਨੇਮ ਕਰਦਾ ਹੈ ਅਤੇ ਸਿਰਫ ਬਿਕਰਮ ਹੀ ਨਹੀਂ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਮਾਤਾ ਜੀ ਵੀ ਨਿੱਤ ਨੇਮ ਕਰਦੇ ਹਨ। ਸੁਖਬੀਰ ਬਾਦਲ (Sukhbir Badal) ਨੇ ਕਿਹਾ ਕਿ ਉਨ੍ਹਾਂ ਦੇ ਘਰ ਹਰ ਮਹੀਨੇ ਸ੍ਰੀ ਅਖੰਡ ਪਾਠ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ‘ਤੇ ਝੂਠੇ ਪਰਚੇ ਪਾ ਕੇ ਉਸ ਨੂੰ ਫਸਾਇਆ ਜਾ ਰਿਹਾ ਹੈ ਪਰ ਸੱਚਾਈ ਸਾਡੇ ਨਾਲ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੀ ਸਾਰੀ ਲੀਡਰਸ਼ਿਪ ਨੇ ਮੈਨੂੰ ਬੇਨਤੀ ਕੀਤੀ ਕਿ ਨਵਜੋਤ ਸਿੰਘ ਸਿੱਧੂ ਦਾ ਹੰਕਾਰ ਤੋੜਨਾ ਹੈ ਤੇ ਸਾਡੀ ਜੰਗ ਦਾ ਜਰਨੈਲ ਬਿਕਰਮ ਮਜੀਠੀਆ ਅੱਗੇ ਹੋ ਕੇ ਲੜੇਗਾ ਅਤੇ ਨਵਜੋਤ ਸਿੰਘ ਸਿੱਧੂ ਖਿਲਾਫ ਚੋਣ ਬਿਕਰਮ ਮਜੀਠੀਆ ਲੜੇਗਾ। ਉਨ੍ਹਾਂ ਕਿਹਾ ਕਿ ਸਾਡੇ ਅੰਮ੍ਰਿਤਸਰ ਦੇ ਵਰਕਰਾਂ ਨੂੰ ਕਹਿ ਦਿੱਤਾ ਹੈ ਸਾਰੇ ਇਸ ਵਿਚ ਡੱਟ ਕੇ ਨਵਜੋਤ ਸਿੰਘ ਸਿੱਧੂ ਨੂੰ ਭਾਜੜ ਲਵਾਉਣਗੇ।
ਬਿਕਰਮ ਮਜੀਠੀਆ ਨੂੰ ਲੈ ਕੇ ਬੋਲੇ ਸੁਖਬੀਰ ਬਾਦਲ, ਨਵਜੋਤ ਸਿੱਧੂ ਦੀ ਜ਼ਮਾਨਤ ਜ਼ਬਤ ਕਰਵਾਏਗਾ ਸਾਡਾ ‘ਜਰਨੈਲ’
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਨੇ ਕਿਹਾ ਕਿ ਬਿਕਰਮ ਮਜੀਠੀਆ (Bikram Majithia) ਨਵਜੋਤ…
