ਮਾਨਸਾ ‘ਚ ਸੁਖਬੀਰ ਬਾਦਲ ਦੀ ਦਹਾੜ, ਕਿਹਾ-‘ਸ਼੍ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਪਾਰਟੀ’

ਮਾਨਸਾ- ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਪੱਬਾਂ ਭਾਰ ਹਨ। ਇਸੇ ਲੜੀ ਵਿਚ ਅੱਜ ਸੁਖਬੀਰ ਸਿੰਘ ਬਾਦਲ ਮਾਨਸਾ ਵਿਚ ਚੋਣ…

ਮਾਨਸਾ- ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਪੱਬਾਂ ਭਾਰ ਹਨ। ਇਸੇ ਲੜੀ ਵਿਚ ਅੱਜ ਸੁਖਬੀਰ ਸਿੰਘ ਬਾਦਲ ਮਾਨਸਾ ਵਿਚ ਚੋਣ ਪ੍ਰਚਾਰ ਲਈ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਵਿਰੋਧੀਆਂ ਉੱਤੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਬਾਕੀ ਸਾਰੀਆਂ ਪਾਰਟੀਆਂ ਦਿੱਲੀ ਤੋਂ ਹੀ ਆਪਰੇਟ ਹੋ ਰਹੀਆਂ ਹਨ।

Also Read: ਕੋਟਕਪੁਰਾ ਪਹੁੰਚੀ ਪ੍ਰਿਅੰਕਾ ਗਾਂਧੀ, ਅਜੇਪਾਲ ਸੰਧੂ ਲਈ ਕਰਨਗੇ ਚੋਣ ਪ੍ਰਚਾਰ

ਇਸ ਦੌਰਾਨ ਮਾਨਸਾ ਵਾਸੀਆਂ ਨੂੰ ਸੰਬੋਧਿਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਪਹਿਲੀ ਵਾਰ ਹਰਸਿਮਰਤ ਕੌਰ ਬਾਦਲ ਪਾਰਲੀਮੈਂਟ ਮੈਂਬਰ ਬਣੇ ਸਨ ਤਾਂ ਉਸ ਤੋਂ ਪਹਿਲਾਂ ਇਲਾਕੇ ਦਾ ਬੁਰਾ ਹਾਲ ਸੀ। ਨਾ ਪੀਣ ਲਈ ਪਾਣੀ ਸੀ, ਸੜਕਾਂ ਦਾ ਵੀ ਬੁਰਾ ਹਾਲ ਸੀ। ਸਕੂਲਾਂ ਦੀ ਵੀ ਹਾਲਤ ਬਹੁਤ ਖਰਾਬ ਸੀ। ਇਲਾਕਾ ਬਹੁਤ ਹੀ ਪਛੜਿਆ ਹੋਇਆ ਸੀ। 10 ਸਾਲ ਸਾਡੀ ਸਰਕਾਰ ਰਹੀ ਜੋ ਤੁਸੀਂ ਕਿਹਾ ਅਸੀਂ ਕਰਦੇ ਗਏ। ਪਿਛਲੇ 5 ਸਾਲ ਵਿਚ ਮੌਜੂਦਾ ਸਰਕਾਰ ਨੇ ਇਕ ਇੱਟ ਨਹੀਂ ਲਾਈ। ਕੋਈ ਵਿਕਾਸ ਕਾਰਜ ਨਹੀਂ ਹੋਇਆ। ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਹੈ ਕਿ ਆਪਣੀ ਪਾਰਟੀ ਕਿਹੜੀ ਹੈ। ਸ਼੍ਰੋਮਣੀ ਅਕਾਲੀ ਦਲ ਹੀ ਤੁਹਾਡੀ ਆਪਣੀ ਪਾਰਟੀ ਹੈ। ਬਾਕੀ ਸਾਰੀਆਂ ਪਾਰਟੀਆਂ ਬਾਹਰਲੀਆਂ ਹਨ। ਇਹ ਸਾਰੀਆਂ ਦਿੱਲੀ ਤੋਂ ਕੰਟਰੋਲ ਹੋ ਰਹੀਆਂ ਹਨ।

Also Read: ਇਸ ਸੂਬੇ ‘ਚ ਬਦਲਿਆ ਨਾਈਟ ਕਰਫਿਊ ਦਾ ਸਮਾਂ, ਪੜੋ ਖਬਰ

ਦੇਖੋ ਹੋਰ ਕੀ ਬੋਲੇ ਸੁਖਬੀਰ ਸਿੰਘ ਬਾਦਲ

Leave a Reply

Your email address will not be published. Required fields are marked *