ਪਾਕਿਸਤਾਨ: ਪਾਕਿਸਤਾਨ ਵਿੱਚ ਇਕ ਮਸਜਿਦ ਦੇ ਕੋਲ ਬੰਬ ਧਮਾਕਾ ਹੋਇਆ ਹੈ ਜਿਸ ਵਿੱਚ 52 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆ ਵਿੱਚ ਇਕ ਪੁਲਿਸ ਕਰਮਚਾਰੀ ਵੀ ਸ਼ਾਮਿਲ ਹੈ। ਇਹ ਘਟਨਾ ਸ਼ੁਕਰਵਾਰ ਦੀ ਹੈ। ਬੰਬ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਇਕੱਠੇ ਹੋਏ ਸਨ। ਸਹਾਇਕ ਕਮਿਸ਼ਨਰ ਮੁਨੀਮ ਦਾ ਕਹਿਣਾ ਹੈ ਕਿ ਬੰਬ ਧਮਾਕੇ ਦੌਰਾਨ ਲੋਕਾਂ ਦੀ ਭੀੜ ਜਮ੍ਹਾ ਹੋਈ ਸੀ।
ਬੰਬ ਧਮਾਕਾ ਵਿੱਚ 52 ਲੋਕਾਂ ਦੀ ਮੌਤ ਹੋ ਗਈ ਹੈ ਇਸ ਇਲਾਵਾ 11 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹਨ ਅਤੇ 130 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ। ਪੁਲਿਸ ਨੇ ਲਾਸ਼ਾ ਦੀ ਪਛਾਣ ਕਰ ਰਹੀ ਹੈ।
