Sufi singers ‘Nooran Sisters’ ਦੇ ਪਿਤਾ ਗੁਲਸ਼ਨ ਮੀਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਕਿਡਨੀ ਟਰਾਂਸਪਲਾਂਟ ਲਈ ਮੰਗੀ ਦੁਆ

ਜਲੰਧਰ: ਮਸ਼ਹੂਰ ਸੂਫੀ ਗਾਇਕਾਵਾਂ ‘ਨੂਰਾਂ ਸਿਸਟਰਜ਼’ ਦੇ ਪਿਤਾ ਗੁਲਸ਼ਨ ਮੀਰ ਨੂੰ ਹਸਪਤਾਲ ਤੋਂ ਕੁਝ ਦਿਨਾਂ ਦੀ ਰਾਹਤ ਮਿਲ ਗਈ ਹੈ। ਕਿਡਨੀ ਦੀ ਸਮੱਸਿਆ ਨਾਲ ਜੂਝ…

ਮਸ਼ਹੂਰ ਸੂਫੀ ਗਾਇਕਾਵਾਂ 'ਨੂਰਾਂ ਸਿਸਟਰਜ਼' ਦੇ ਪਿਤਾ ਗੁਲਸ਼ਨ ਮੀਰ ਨੂੰ ਹਸਪਤਾਲ ਤੋਂ ਕੁਝ ਦਿਨਾਂ ਦੀ ਰਾਹਤ ਮਿਲ ਗਈ ਹੈ। ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ

ਜਲੰਧਰ: ਮਸ਼ਹੂਰ ਸੂਫੀ ਗਾਇਕਾਵਾਂ ‘ਨੂਰਾਂ ਸਿਸਟਰਜ਼’ ਦੇ ਪਿਤਾ ਗੁਲਸ਼ਨ ਮੀਰ ਨੂੰ ਹਸਪਤਾਲ ਤੋਂ ਕੁਝ ਦਿਨਾਂ ਦੀ ਰਾਹਤ ਮਿਲ ਗਈ ਹੈ। ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਗੁਲਸ਼ਨ ਮੀਰ ਨੂੰ ਡਾਕਟਰਾਂ ਨੇ 4 ਦਿਨਾਂ ਲਈ ਹਸਪਤਾਲ ਤੋਂ ਛੁੱਟੀ ਦਿੱਤੀ ਹੈ। ਉਨ੍ਹਾਂ ਦੇ ਬੇਟੇ ਸਾਹਿਲ ਮੀਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਸਿਹਤ ਵਿੱਚ ਹੁਣ ਪਹਿਲਾਂ ਨਾਲੋਂ ਸੁਧਾਰ ਹੈ, ਪਰ ਅਜੇ ਵੀ ਉਨ੍ਹਾਂ ਦੇ ਡਾਇਲਸਿਸ ਚੱਲ ਰਹੇ ਹਨ।

ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਹਸਪਤਾਲ ਤੋਂ ਘਰ ਪਰਤਣ ਮਗਰੋਂ ਗੁਲਸ਼ਨ ਮੀਰ ਨੇ ਇੱਕ ਵੀਡੀਓ ਜਾਰੀ ਕਰਕੇ ਆਪਣੇ ਪ੍ਰਸ਼ੰਸਕਾਂ ਅਤੇ ਦੁਆ ਕਰਨ ਵਾਲੇ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਦੁਆਵਾਂ ਸਦਕਾ ਹੀ ਉਹ ਅੱਜ ਸਿਹਤਯਾਬ ਹੋ ਕੇ ਕੁਝ ਸਮੇਂ ਲਈ ਘਰ ਪਰਤੇ ਹਨ। ਗੁਲਸ਼ਨ ਮੀਰ ਨੇ ਸਪੱਸ਼ਟ ਕੀਤਾ ਕਿ 4-5 ਦਿਨਾਂ ਬਾਅਦ ਉਹ ਮੁੜ ਹਸਪਤਾਲ ਵਿੱਚ ਭਰਤੀ ਹੋਣਗੇ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਕੀਤਾ ਜਾਵੇਗਾ। ਉਨ੍ਹਾਂ ਇੱਕ ਵਾਰ ਫਿਰ ਲੋਕਾਂ ਨੂੰ ਆਪਣੇ ਜਲਦੀ ਠੀਕ ਹੋਣ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਹੈ।

ਪਰਿਵਾਰਕ ਵਿਵਾਦਾਂ ਦੇ ਚੱਲਦਿਆਂ ਚਰਚਾ ‘ਚ ਰਿਹਾ ਇਲਾਜ

ਜ਼ਿਕਰਯੋਗ ਹੈ ਕਿ ਗੁਲਸ਼ਨ ਮੀਰ ਦੀ ਬੀਮਾਰੀ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਪਰਿਵਾਰਕ ਵਿਵਾਦ ਵੀ ਸੁਰਖੀਆਂ ਵਿੱਚ ਰਿਹਾ ਹੈ। ਉਨ੍ਹਾਂ ਦੀ ਛੋਟੀ ਬੇਟੀ ਰਿਤੂ ਵੱਲੋਂ ਇਲਾਜ ਲਈ ਸੋਸ਼ਲ ਮੀਡੀਆ ‘ਤੇ ਕਿਊਆਰ ਕੋਡ ਜਾਰੀ ਕਰਕੇ ਮਦਦ ਦੀ ਮੰਗ ਕੀਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਨੂਰਾਂ ਸਿਸਟਰਜ਼ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਵਿਚਕਾਰ ਕਾਫੀ ਤਕਰਾਰ ਦੇਖਣ ਨੂੰ ਮਿਲੀ ਸੀ। ਇੰਟਰਵਿਊ ਦੌਰਾਨ ਜਦੋਂ ਇਸ ਮੁੱਦੇ ‘ਤੇ ਜਯੋਤੀ ਨੂਰਾਂ ਨੂੰ ਸਵਾਲ ਪੁੱਛੇ ਗਏ ਸਨ, ਤਾਂ ਉਨ੍ਹਾਂ ਨੇ ਗੁੱਸੇ ਵਿੱਚ ਕਾਫੀ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ, ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਭਖ ਗਿਆ ਸੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਭਿਵਾਨੀ ‘ਚ ਸਿਆਸੀ ਪਾਰਾ ਗਰਮ: ਸਾਬਕਾ ਮੰਤਰੀ ਵਾਸੂਦੇਵ ਸ਼ਰਮਾ ਨੇ ਵਿਧਾਇਕ ਘਨਸ਼ਿਆਮ ਸਰਰਾਫ ‘ਤੇ ਲਾਏ ਗੰਭੀਰ ਇਲਜ਼ਾਮ, ਮੰਗਿਆ ਅਸਤੀਫਾ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *