ਦੁੱਖੀ ਪ੍ਰੋਫੈਸਰਾਂ ਨੇ ਖੋਲ੍ਹੀ ਕਾਂਗਰਸ ਸਰਕਾਰ ਦੇ ਰੁਜ਼ਗਾਰ ਮੇਲਿਆਂ ਦੀ ਪੋਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਪਣਾ ਰੁਜਗਾਰ ਬਚਾਉਣ ਦੇ ਲਈ ਕਾਲਜਾਂ ‘ਚ ਪੜਾਈ ਬੰਦ ਕਰ ਲਗਾਤਾਰ ਚਾਰ ਦਿਨਾਂ ਤੋਂ  ਸਰਕਾਰ ਦੇ ਖਿਲਾਫ਼ ਸੰਘਰਸ਼ ਕਰ ਰਹੇ ਪੰਜਾਬ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਪਣਾ ਰੁਜਗਾਰ ਬਚਾਉਣ ਦੇ ਲਈ ਕਾਲਜਾਂ ‘ਚ ਪੜਾਈ ਬੰਦ ਕਰ ਲਗਾਤਾਰ ਚਾਰ ਦਿਨਾਂ ਤੋਂ  ਸਰਕਾਰ ਦੇ ਖਿਲਾਫ਼ ਸੰਘਰਸ਼ ਕਰ ਰਹੇ ਪੰਜਾਬ ਦੇ 48 ਸਰਕਾਰੀ ਕਾਲਜਾਂ ਦੇ ਕਰੀਬ 11 ਸੋ ਸਹਾਇਕ ਪ੍ਰੋਫੈਸਰਾਂ ਨੇ ਚੋਥੇ ਦਿਨ ਸੜਕਾਂ ਤੇ ਰੋਸ ਰੈਲੀਆਂ ਕੱਢ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰ ਜਨਤਾ ਦੇ ਵਿੱਚ ਖੁਬ ਜਲੂਸ ਕੱਢਿਆ। ਇਸੇ ਤਹਿਤ ਰੂਪਨਗਰ ਸਰਕਾਰ ਕਾਲਜ ਦੇ ਪ੍ਰੋਫੈਸਰਾਂ ਦੇ ਇਸ ਸੰਘਰਸ਼ ਵਿੱਚ ਸਰਕਾਰੀ ਕਾਲਜ ਦੇ ਵਿਦਿਆਰਥੀ ਵੀ ਮੋਢੇ ਨਾਲ ਮੋਢਾ ਜੋੜ ਸੰਘਰਸ਼ ਦੇ ਵਿੱਚ ਸ਼ਾਮਲ ਹੁੰਦੇ ਨਜ਼ਰ ਆਏ।

Image result for Teacher Protest In Rupnagar

ਘਰ-ਘਰ ਰੁਜਗਾਰ ਸਮੇਤ ਹੋਰ ਕਈ ਸਬਜਬਾਗ ਦਿਖਾ 2017 ‘ਚ ਸੱਤਾ ਵਿੱਚ ਆਉਂਣ ਲਈ ਕਾਂਗਰਸ ਸਰਕਾਰ ਦਾ ਲੋਕਮਾਰੂ ਅਸਲੀ ਚਿਹਰਾ ਪਹਿਲੇ 3 ਸਾਲਾਂ ਵਿੱਚ ਹੀ ਲੋਕਾਂ ਦੇ ਸਾਹਮਣੇ ਆ ਗਿਆ । ਇਹ ਕਹਿਣਾ ਹੈ ਆਪਣਾ ਰੁਜਗਾਰ ਬਚਾਉਣ ਲਈ ਸੜਕਾਂ ‘ਤੇ ਸੰਘਰਸ਼ ਕਰ ਰਹੇ ਸਰਕਾਰੀ ਕਾਲਜਾਂ ਦੇ ਸਹਾਇਕ ਪ੍ਰੋਫੈਸਰਾਂ ਦਾ। ਲਗਾਤਾਰ ਚਾਰ ਦਿਨਾਂ ਤੋਂ ਸਰਕਾਰ ਖਿਲਾਫ ਧਰਨੇ ‘ਤੇ ਡਟੇ ਪੰਜਾਬ ਦੇ 48 ਸਰਕਾਰੀ ਕਾਲਜਾਂ ਦੇ ਕਰੀਬ 11 ਸੋ ਸਹਾਇਕ ਪ੍ਰੋਫੈਸਰਾਂ ਵੱਲੋਂ ਚੌਥੇ ਦਿਨ ਮੀਂਹ ਅਤੇ ਕਰੋਨਾ ਵਾਇਰਸ ਦੀ ਪ੍ਰਵਾਹ ਨਾ ਕਰਦੇ ਹੋਏ  ਰੂਪਨਗਰ ਦੀਆਂ ਸੜਕਾਂ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਾਂਗਰਸ ਸਰਕਾਰ ਖਿਲਾਫ਼ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ।

CM Captain

ਭਾਵੇਂ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਡਰੋ ਪੰਜਾਬ ਦੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਕਾਲਜਾਂ ਵਿੱਚ 31 ਮਾਰਚ ਤੱਕ ਛੁਟੀਆਂ ਕਰ ਦਿੱਤੀਆਂ ਹਨ ਪਰ ਇਸ ਦੇ ਬਾਵਜੂਦ ਕਾਲਜ ਦੇ ਵਿਦਿਆਰਥੀ ਆਪਣੇ ਗੁਰੂਆਂ ਦਾ ਰੋਜਗਾਰ ਬਚਾਉਣ ਦੇ ਲਈ ਕਾਲਜ ਆਏ ਤੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਵਿਦਿਆਰਥੀਆਂ ਨੇ ਕਿਹਾ,  ਉਨ੍ਹਾਂ ਦਾ ਸੁਪਨਾ ਸੀ ਕਿ, ਉਹ ਪੜ੍ਹ-ਲਿਖਕੇ ਅਧਿਆਪਕ ਬਣਨਗੇ ਪਰ ਆਪਣੀ ਅੱਖਾਂ ਮੁਹਰੇ ਆਪਣੇ ਅਧਿਆਪਕਾਂ ਨੂੰ ਸੜਕਾਂ ਤੇ ਰੁਲਦੇ ਦੇਖ ਉਨ੍ਹਾਂ ਦਾ ਇਹ ਸਪਨਾ ਟੁੱਟ ਗਿਆ।
Image result for Teacher Protest In Rupnagar

ਜਿਕਰਯੋਗ ਹੈ ਕਿ, ਜਿਸ ਤਰ੍ਹਾਂ ਆਏ ਦਿਨ ਸਰਕਾਰ ਦੇ ਖਿਲਾਫ਼ ਮੁਲਾਜਮ ਵਰਗ, ਅਧਿਆਪਕ ਵਰਗ ਤੇ ਹੋਰ ਵੱਖ ਵੱਖ ਜੱਥੇਬੰਦੀਆਂ ਧਰਨੇ ਪ੍ਰਦਰਸ਼ਨ ਕਰ ਰਹੀਆਂ ਹਨ। ਜੇਕਰ ਅਜਿਹੇ ਹੀ ਹਾਲਾਤ ਰਹੇ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਕਾਂਗਰਸ ਦਾ ਦਿੱਲੀ ਵਾਲਾ ਹਾਲ ਹੋ ਸਕਦਾ ਹੈ ਅਤੇ ਇਨ੍ਹਾਂ ਹਾਲਾਤਾਂ ਤੋਂ ਕਿਤੇ ਨਾ ਕਿਤੇ ਕਾਂਗਰਸੀ ਲੀਡਰ ਜਾਣੂ ਵੀ ਹਨ, ਜਿਸ ਕਾਰਨ ਪਿਛਲੇ ਦਿਨੀਂ ਕਈ ਸੀਨੀਅਰ ਕਾਂਗਰਸੀ ਲੀਡਰਾਂ ਵੱਲੋਂ ਆਪਣੇ ਹੀ ਮੁੱਖ ਮੰਤਰੀ ਖਿਲਾਫ਼ ਤਿੱਖੇ ਬਿਆਨ ਦਾਗੇ ਹਨ ।

Leave a Reply

Your email address will not be published. Required fields are marked *