ਦੁੱਖਦਾਈ: ਕੈਨੇਡਾ ‘ਚ ਜਲੰਧਰ ਦੀ ਲੜਕੀ ਦੀ ਮੌਤ

ਜਲੰਧਰ: ਜਲੰਧਰ ਦੀ ਰਹਿਣ ਵਾਲੀ ਲੜਕੀ ਕੈਨੇਡਾ ਦੇ ਨਿਆਗਰਾ ਫਾਲਜ਼ ‘ਚ ਡਿੱਗੀ। ਲੋਹੀਆਂ ਦੀ ਰਹਿਣ ਵਾਲੀ ਪੂਨਮਦੀਪ ਕੌਰ (21) ਆਪਣੇ ਦੋਸਤਾਂ ਨਾਲ ਨਿਆਗਰਾ ਫਾਲਜ਼ ਦੇਖਣ ਗਈ…

ਜਲੰਧਰ: ਜਲੰਧਰ ਦੀ ਰਹਿਣ ਵਾਲੀ ਲੜਕੀ ਕੈਨੇਡਾ ਦੇ ਨਿਆਗਰਾ ਫਾਲਜ਼ ‘ਚ ਡਿੱਗੀ। ਲੋਹੀਆਂ ਦੀ ਰਹਿਣ ਵਾਲੀ ਪੂਨਮਦੀਪ ਕੌਰ (21) ਆਪਣੇ ਦੋਸਤਾਂ ਨਾਲ ਨਿਆਗਰਾ ਫਾਲਜ਼ ਦੇਖਣ ਗਈ ਸੀ। ਉੱਥੇ ਅਚਾਨਕ ਉਸਦਾ ਪੈਰ ਫਿਸਲ ਗਿਆ ਅਤੇ ਹਾਦਸਾ ਵਾਪਰ ਗਿਆ। ਖੂਹ ਵਿੱਚ ਡਿੱਗਣ ਨਾਲ ਪੂਨਮਦੀਪ ਦੀ ਮੌਤ ਹੋ ਗਈ।

ਪੂਨਮਦੀਪ ਡੇਢ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ। ਪੁਲਿਸ ਨੇ ਪੂਨਮਦੀਪ ਦੀ ਟੋਏ ‘ਚੋਂ ਲਾਸ਼ ਕੱਢ ਕੇ ਉਸ ਨੂੰ ਕਬਜ਼ੇ ‘ਚ ਲੈ ਲਿਆ ਹੈ। ਇਸ ਤੋਂ ਬਾਅਦ ਪੂਨਮਦੀਪ ਦੇ ਰਿਸ਼ਤੇਦਾਰਾਂ ਵੱਲੋਂ ਉਥੋਂ ਅੰਬੈਸੀ ਰਾਹੀਂ ਲੋਹੀਆ ਸਥਿਤ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਪੂਨਮਦੀਪ ਦੀ ਮੌਤ ਦੀ ਖਬਰ ਮਿਲਦੇ ਹੀ ਘਰ ‘ਚ ਮਾਤਮ ਛਾ ਗਿਆ। ਰਿਸ਼ਤੇਦਾਰ ਕੈਨੇਡਾ ਰਹਿੰਦੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਇਕੱਠੀ ਕਰ ਰਹੇ ਹਨ।

Leave a Reply

Your email address will not be published. Required fields are marked *