ਹੁਣ ਅਵਾਰਾ ਪਸ਼ੂਆਂ ਤੋਂ ਨਿਜ਼ਾਤ ਦਿਲਾਵੇਗੀ ਪੰਜਾਬ ਪੁਲਿਸ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਅਵਾਰਾ ਪਸ਼ੂਆਂ ਦੇ ਕਾਰਨ ਕਈ ਭਿਆਨਕ ਸੜ੍ਹਕੀ ਹਾਦਸੇ ਵਾਪਰਦੇ ਹਨ। ਅਵਾਰਾ ਪਸ਼ੂਆਂ ਦੇ ਕਾਰਨ ਹਾਦਸਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਵੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਅਵਾਰਾ ਪਸ਼ੂਆਂ ਦੇ ਕਾਰਨ ਕਈ ਭਿਆਨਕ ਸੜ੍ਹਕੀ ਹਾਦਸੇ ਵਾਪਰਦੇ ਹਨ। ਅਵਾਰਾ ਪਸ਼ੂਆਂ ਦੇ ਕਾਰਨ ਹਾਦਸਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਵੀ ਹੈ। ਜਿਸ ਲੋਕਾਂ ਵੱਲੋਂ ਇਹਨਾਂ ਖਿਲਾਫ ਕਈ ਵਾਰ ਪ੍ਰਸਾਸ਼ਨ ਅੱਗੇ ਗੁਹਾਰ ਵੀ ਲਗਾਈ ਹੈ। ਪਰ ਪ੍ਰਸਾਸ਼ਨ ਵੱਲੋਂ ਵੀ ਇਸ ਸਮੱਸਿਆ ਦਾ ਸਹੀ ਤਰੀਕੇ ਦੇ ਨਾਲ ਠੱਲ ਨਹੀਂ ਪਾਇਆ ਹੈ।

Stray Animals  3

ਪਰ ਹੁਣ ਇਸ ਸਮੱਸਿਆ ਦਾ ਹੱਲ ਕੱਢਣ ਲਈ ਪੰਜਾਬ ਪੁਲਿਸ ਨੇ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ। ਹਰ ਰੋਜ਼ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਬਠਿੰਡਾ ਚ ਪੰਜਾਬ ਪੁਲਿਸ ਦੇ ਮੁਲਾਜ਼ਮ ਅਵਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ‘ਚ ਛੱਡਣ ਦਾ ਕੰਮ ਕਰ ਰਹੇ ਹਨ।

Stray Animals  2 Stray Animals  1 ਤਾਂ ਜੋ ਆਏ ਦਿਨ ਹੋ ਰਹੇ ਹਾਦਸੀਆਂ ਨੂੰ ਰੋਕਿਆ ਜਾ ਸਕੇ। ਇਸ ਮਾਮਲੇ ਤੇ ਅਧਿਕਾਰਿਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਹਨਾਂ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਦਾ ਜਿੰਮ੍ਹਾ ਇਕ ਮੀਟਿੰਗ ਦੌਰਾਨ ਲਿਆ ਹੈ। ਜਿਸ ਚ ਉਹ ਜਮੀਨੀ ਪੱਧਰ ਤੇ ਜਾ ਕੇ ਇਹਨਾਂ ਅਵਾਰਾ ਪਸ਼ੂਆਂ ਨੂੰ ਗਊਸ਼ਾਲਾ ਚ ਪਹੁੰਚਾਉਣਗੇ।

Stray Animals

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਏਰੀਆ ਚ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਹੋਣਗੀਆਂ ਉੱਥੇ ਦੇ ਗਊਸ਼ਾਲਾਂ ਚ ਅਵਾਰਾ ਪਸ਼ੂਆਂ ਨੂੰ ਲੈਕੇ ਜਾਣ ਦੀ ਡਿਊਟੀ ਉਹਨਾਂ ਦੀ ਹੋਵੇਗੀ। ਤਾਂ ਜੋ ਅਵਾਰਾ ਪਸ਼ੂਆਂ ਤੋਂ ਮੁਕਤੀ ਮਿਲ ਸਕੇ। ਖੈਰ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਪੁਲਿਸ ਦੇ ਇਸ ਉਪਰਾਲੇ ਤੋਂ ਬਾਅਦ  ਅਵਾਰਾ ਪਸ਼ੂਆਂ ਦੀ ਸਮੱਸਿਆ ਕਦੋਂ ਤੱਕ ਪੂਰੀ ਹੁੰਦੀ ਹੈ।

Leave a Reply

Your email address will not be published. Required fields are marked *