ਵਿਧਾਨ ਸਭਾ ਸਪੀਕਰ ਬਣਨ ਤੋਂ ਬਾਅਦ ਕੁਲਤਾਰ ਸੰਧਵਾ ਨੇ ਦਿੱਤਾ ਇਹ ਬਿਆਨ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਦੂਜੇ ਗੇੜ ਦੀ ਕਾਰਵਾਈ ਅਜੇ ਬਾਕੀ ਹੈ। ਇਸ ਵਿਧਾਨ ਸਭਾ ਇਜਲਾਸ ਵਿਚ ਕੁਲਤਾਰ ਸਿੰਘ ਸੰਧਵਾ ਨੂੰ ਸਦਨ ਦਾ ਨਵਾਂ ਸਪੀਕਰ…

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਦੂਜੇ ਗੇੜ ਦੀ ਕਾਰਵਾਈ ਅਜੇ ਬਾਕੀ ਹੈ। ਇਸ ਵਿਧਾਨ ਸਭਾ ਇਜਲਾਸ ਵਿਚ ਕੁਲਤਾਰ ਸਿੰਘ ਸੰਧਵਾ ਨੂੰ ਸਦਨ ਦਾ ਨਵਾਂ ਸਪੀਕਰ ਚੁਣਿਆ ਗਿਆ ਹੈ। ਇਸ ਦੌਰਾਨ ਕੁਲਤਾਰ ਸਿੰਘ ਸੰਧਵਾ ਨੇ Living India News ਨਾਲ ਗੱਲ ਕਰਦਿਆਂ ਕਿਹਾ ਕਿ ਲੋਕਾਂ ਲਈ ਮੈਨੂੰ ਵੱਡੀ ਜ਼ਿੰਮੇਦਾਰੀ ਮਿਲੀ ਹੈ।

Also Read: ਦਿੱਲੀ ਤੋਂ ਦੋਹਾ ਜਾਣ ਵਾਲੀ ਫਲਾਈਟ ਦੀ ਕਰਾਚੀ ‘ਚ ਐਮਰਜੈਂਸੀ ਲੈਂਡਿੰਗ, ਜਾਂਚ ਦੇ ਦਿੱਤੇ ਹੁਕਮ

 

ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਲੀਡਰ ਆਫ ਹਾਊਸ ਆਪਣੇ ਕਾਰਜਕਾਲ ਦੌਰਾਨ ਵਧੀਆ ਕੰਮ ਕਰਨਗੇ ਤੇ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਨਹੀਂ ਦੇਣਗੇ। ਸਦਨ ਦਾ ਸਪੀਕਰ ਬਣਨ ਉੱਤੇ ਮੇਰੀ ਸਭ ਤੋਂ ਵੱਡੀ ਤਰਜੀਹ ਲੋਕਾਂ ਦੇ ਮਸਲਿਆਂ ਦਾ ਹੱਲ ਲੱਭਣਾ ਹੋਵੇਗੀ। ਲੋਕਾਂ ਲਈ ਮੈਨੂੰ ਵੱਡੀ ਜ਼ਿੰਮੇਦਾਰੀ ਮਿਲੀ ਹੈ। ਮੇਰੇ ਹੁਣ 117 ਹੱਥ ਹਨ ਤੇ ਇਨ੍ਹਾਂ ਸਾਰਿਆਂ ਕੋਲੋਂ ਵਧੀਆਂ ਕੰਮ ਲਿਆ ਜਾ ਸਕਦਾ ਹੈ। ਭਗਵੰਤ ਮਾਨ ਵਲੋਂ ਵਿਧਾਨ ਸਭਾ ਦੀ ਕਾਰਵਾਈ ਲਾਈਵ ਦਿਖਾਉਣ ਦੇ ਐਲਾਨ ਉੱਤੇ ਕੁਲਤਾਰ ਸੰਧਵਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਇਸ ਐਲਾਨ ਉੱਤੇ ਜਲਦੀ ਫੈਸਲਾ ਲਿਆ ਜਾਵੇਗਾ।

Also Read: ਪੰਜਾਬ CM ਭਗਵੰਤ ਮਾਨ ਦਾ ਵੱਡਾ ਐਲਾਨ, ਵਿਧਾਨ ਸਭਾ ਦੀ ਕਾਰਵਾਈ ਹੋਵੇਗੀ Live

Leave a Reply

Your email address will not be published. Required fields are marked *