ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਨੂੰ ਲੈਕੇ ਹਰ ਇਕ ਪਾਰਟੀ ਵੱਲੋਂ ਇਸ ਗੱਲ ਦਾ ਧਿਆਨ ਦਿੱਤਾ ਜਾ ਰਿਹਾ ਹੈ ਕਿ ਕਿਵੇੰ ਉਹ ਲੋਕਾਂ ਦਾ ਸਾਥ ਜਿਆਦਾ ਤੋਂ ਜਿਆਦਾ ਪਾ ਸਕਣ ਜਿਸ ਨਾਲ ਉਹ ਆਪਣੀ ਸਰਕਾਰ ਬਣਾ ਸਕਣ। ਇਸਦੇ ਚੱਲਦੇ ਕਈ ਲੋਕਸਭਾ ਚੋਣਾਂ ਤੇ ਬਾਲੀਵੁਡ ਦੇ ਸਿਤਾਰੇ ਵੀ ਆਪਣੀ ਦਿਲਚਸਪੀ ਵਿਖਾ ਰਹੇ ਹਨ। ਦਸ ਦਈਏ ਕਿ ਲੋਕਸਭਾ ਚੋਣਾਂ ਚ ਕਈ ਬਾਲੀਵੁੱਡ ਦੇ ਸਿਤਾਰੀਆਂ ਦੇ ਨਾਵਾਂ ਦੀ ਚਰਚਾ ਹੋ ਰਹੀ ਹੈ। ਜਿਹਨਾਂ ਵੱਲੋਂ ਚੋਣ ਮੈਦਾਨ ਚ ਉਤਰ ਸਕਦੇ ਹਨ। ਆਉ ਤੁਹਾਨੂੰ ਦਸਦੇ ਹਾਂ ਕਿ ਲੋਕਸਭਾ 2019 ਚੋਣਾਂ ਨੂੰ ਲੈਕੇ ਕਿਹਨਾਂ ਕਿਹਨਾਂ ਦੇ ਨਾਂ ਸੁਰੱਖਿਆ ਚ ਛਾਏ ਹੋਏ ਹਨ।
ਸਪਨਾ ਚੌਧਰੀ
ਸਭ ਤੋਂ ਪਹਿਲਾ ਗੱਲ ਕਰਾਂਗੇ ਹਰਿਆਣਾ ਚ ਆਪਣੇ ਡਾਂਸ ਨਾਲ ਤਹਿਲਕਾ ਮਚਾਉਣ ਵਾਲੀ ਸਪਨਾ ਚੌਧਰੀ ਪਿਛਲੇ ਕਾਫੀ ਸਮੇਂ ਤੋਂ ਇਸ ਨਾਂ ਦੀ ਕਾਫੀ ਚਰਚਾ ਹੋ ਰਹੀ ਸੀ ਕਿ ਸਪਨਾ ਚੌਧਰੀ ਕਾਂਗਰਸ ਪਾਰਟੀ ਵਿੱਚ ਸਾਮਿਲ ਹੋ ਗਈ ਹੈ ਤੇ ਉਹ ਮਥੂਰਾ ਤੋਂ ਹੇਮਾ ਮਾਲਿਨੀ ਦੇ ਵਿਰੁੱਧ ਚੋਣ ਲੜ ਸਕਦੀ ਹੈ। ਪਰ ਸਪਨਾ ਚੌਧਰੀ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ।
ਉਰਮਿਲਾ ਮਾਤੋਂਡਕਰ
ਬਾਲੀਵੁੱਡ ਦੀ ਮਸ਼ਹੁਰ ਅਭਿਨੇਤਰੀ ਉਰਮਿਲਾ ਮਾਤੋਂਡਕਰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਈ ਹੈ। ਦਸ ਦਈਏ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਰਮਿਲਾ ਮਾਤੋਂਡਕਰ ਦਾ ਪਾਰਟੀ ਵਿੱਚ ਸਵਾਗਤ ਕੀਤਾ।
ਰਵੀ ਕਿਸ਼ਨ
ਉੱਥੇ ਜੇਕਰ ਭੋਜਪੁਰੀ ਤੇ ਬਾਲੀਵੁੱਡ ਕਲਾਕਾਰ ਰਵੀ ਕਿਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣਾ ਸਮਰਥਨ ਬੀਜੇਪੀ ਨੂੰ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਵੀ ਲੋਕ ਸਭਾ ਚੋਣ ਨੂੰ ਲੜਣ ਦੀ ਦੋੜ ਵਿੱਚ ਸ਼ਾਮਿਲ ਹਨ।
ਮਨੋਜ ਤਿਵਾਰੀ
ਭੋਜਪੁਰੀ ਫਿਲਮ ਦੇ ਨਾਮੀ ਗਾਇਕ ਤੇ ਅਦਾਕਾਰ ਮਨੋਜ ਤਿਵਾਰੀ ਬੀਜੇਪੀ ਦੇ ਸਾਂਸਦ ਮੈਂਬਰ ਹਨ। ਇਹਨਾਂ ਹੀ ਨਹੀਂ ਉਹ ਦਿੱਲੀ ਵਿੰਗ ਦੇ ਮੁਖੀ ਵੀ ਹਨ।
ਦਿਨੇਸ਼ ਲਾਲ ਯਾਦਵ
ਮਨੋਜ ਤਿਵਾਰੀ ਤੋਂ ਬਾਅਦ ਇਕ ਹੋਰ ਭੋਜਪੁਰੀ ਸਟਾਰ ਹੈ ਜਿਸਨੇ ਬੀਜੇਪੀ ਦਾ ਪੱਲਾ ਫੜਿਆ ਹੋਇਆ ਹੈ।
ਸਲਮਾਨ ਖਾਨ
ਦਬੰਗ ਸਲਮਾਨ ਖਾਨ ਦਾ ਨਾਂ ਵੀ ਚੋਣ ਲੜਣ ਨੂੰ ਲੈਕੇ ਸਾਹਮਣੇ ਆ ਚੁੱਕਿਆ ਹੈ। ਕਿਹਾ ਜਾ ਰਿਹਾ ਸੀ ਕਿ ਉਹ 2019 ਦੀਆਂ ਲੋਕਸਭਾ ਚੋਣਾਂ ਨੂੰ ਲੜ ਸਕਦੇ ਹਨ ਪਰ ਉਹਨਾਂ ਨੇ ਇਸ ਗੱਲ ਨੂੰ ਸਾਫ ਕਰ ਦਿੱਤਾ ਕਿ ਉਹ ਨਾ ਤਾਂ ਚੋਣ ਲੜ ਰਹੇ ਹਨ ਤੇ ਨਾ ਹੀ ਕਿਸੇ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ।
ਸੰਨੀ ਦਿਓਲ
ਚੋਣ ਲੜਨ ਦੇ ਚਰਚੇ ਸੰਨੀ ਦਿਓਲ ਦੇ ਵੱਡੇ ਪੱਧਰ ‘ਤੇ ਰਹੇ ਹਨ। ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਸਨੀ ਦਿਉਲ ਪੰਜਾਬ ਤੋਂ ਬੀਜੇਪੀ ਟਿਕਟ ਤੇ ਗੁਰਦਾਸਪੁਰ ਤੋਂ ਚੋਣ ਲੜ ਸਕਦੇ ਹਨ ਪਰ ਇਸ ਬਾਰੇ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਹੈ।
ਸਜੈ ਦੱਤ
ਸਿਤਾਰੀਆਂ ਚ ਸਜੈ ਦੱਤ ਦਾ ਵੀ ਨਾਂ ਸਾਹਮਣੇ ਆਇਆ ਸੀ ਕਿ ਉਹ ਲੋਕਸਭਾ ਚੋਣਾਂ ਨੂੰ ਲੜ ਸਕਦੇ ਹਨ ਪਰ ਉਹਨਾਂ ਨੇ ਇਸ ਗੱਲ ਖੰਡਨ ਕੀਤਾ।








