Indian team ਨੂੰ ਵੱਡਾ ਝਟਕਾ: ਸਟਾਰ ਬੱਲੇਬਾਜ਼ ਤਿਲਕ ਵਰਮਾ ਦੀ ਹੋਈ ਸਰਜਰੀ, ਨਿਊਜ਼ੀਲੈਂਡ ਖ਼ਿਲਾਫ਼ T20 series ਤੋਂ ਬਾਹਰ

ਨਵੀਂ ਦਿੱਲੀ: ਨਿਊਜ਼ੀਲੈਂਡ ਵਿਰੁੱਧ ਹੋਣ ਵਾਲੀ ਸੀਮਤ ਓਵਰਾਂ ਦੀ ਲੜੀ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਟੀਮ ਦੇ ਨੌਜਵਾਨ…

Tilak Varma

ਨਵੀਂ ਦਿੱਲੀ: ਨਿਊਜ਼ੀਲੈਂਡ ਵਿਰੁੱਧ ਹੋਣ ਵਾਲੀ ਸੀਮਤ ਓਵਰਾਂ ਦੀ ਲੜੀ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਟੀਮ ਦੇ ਨੌਜਵਾਨ ਅਤੇ ਪ੍ਰਭਾਵਸ਼ਾਲੀ ਬੱਲੇਬਾਜ਼ ਤਿਲਕ ਵਰਮਾ ਸਿਹਤ ਸਬੰਧੀ ਗੰਭੀਰ ਸਮੱਸਿਆ ਕਾਰਨ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੇ ਪਹਿਲੇ ਤਿੰਨ ਟੀ-20 ਮੈਚਾਂ ਤੋਂ ਬਾਹਰ ਹੋ ਗਏ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਅਧਿਕਾਰਤ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਰਾਜਕੋਟ ਵਿੱਚ ਤਿਲਕ ਦੀ ਸਰਜਰੀ ਕੀਤੀ ਗਈ ਹੈ।

ਹਸਪਤਾਲ ਤੋਂ ਮਿਲੀ ਛੁੱਟੀ

BCCI ਵੱਲੋਂ ਜਾਰੀ ਕੀਤੀ ਗਈ ਮੈਡੀਕਲ ਅਪਡੇਟ ਮੁਤਾਬਕ, 23 ਸਾਲਾ ਤਿਲਕ ਵਰਮਾ ਪੇਟ ਦੀ ਸਮੱਸਿਆ (Abdominal Injury) ਨਾਲ ਜੂਝ ਰਹੇ ਸਨ, ਜਿਸ ਕਾਰਨ ਬੁੱਧਵਾਰ ਨੂੰ ਉਹਨਾਂ ਦਾ ਆਪ੍ਰੇਸ਼ਨ ਕਰਨਾ ਪਿਆ। ਵੀਰਵਾਰ ਸਵੇਰੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਸ਼ੁੱਕਰਵਾਰ ਨੂੰ ਆਪਣੇ ਘਰ ਹੈਦਰਾਬਾਦ ਲਈ ਰਵਾਨਾ ਹੋਣਗੇ। ਬੋਰਡ ਨੇ ਦੱਸਿਆ ਕਿ ਫਿਲਹਾਲ ਉਹਨਾਂ ਦੀ ਹਾਲਤ ਸਥਿਰ ਹੈ। ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹੀ ਉਹ ਫਿਜ਼ੀਕਲ ਟ੍ਰੇਨਿੰਗ ਅਤੇ ਅਭਿਆਸ ਸੈਸ਼ਨਾਂ ਵਿੱਚ ਵਾਪਸੀ ਕਰਨਗੇ।

ਪਹਿਲੇ ਤਿੰਨ ਮੈਚਾਂ ਚ ਨਹੀਂ ਖੇਡਣਗੇ, ਬਾਕੀ ਮੈਚਾਂ ਤੇ ਵੀ ਸਸਪੈਂਸ

ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਤਿਲਕ ਵਰਮਾ ਨਿਊਜ਼ੀਲੈਂਡ ਖ਼ਿਲਾਫ਼ ਸ਼ੁਰੂਆਤੀ ਤਿੰਨ ਟੀ-20 ਮੈਚਾਂ ਦਾ ਹਿੱਸਾ ਨਹੀਂ ਹੋਣਗੇ। ਚੌਥੇ ਅਤੇ ਪੰਜਵੇਂ ਮੈਚ (ਜੋ ਕਿ 28 ਅਤੇ 31 ਜਨਵਰੀ ਨੂੰ ਹੋਣੇ ਹਨ) ਵਿੱਚ ਉਹਨਾਂ ਦੇ ਖੇਡਣ ਬਾਰੇ ਫੈਸਲਾ ਉਹਨਾਂ ਦੀ ਰਿਕਵਰੀ ਦੀ ਰਫ਼ਤਾਰ ਨੂੰ ਦੇਖਦੇ ਹੋਏ ਲਿਆ ਜਾਵੇਗਾ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਹ ਮੈਦਾਨ ‘ਤੇ ਵਾਪਸੀ ਕਰਨ ਲਈ ਕਿੰਨਾ ਸਮਾਂ ਲੈਣਗੇ।

ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਤੇ ਮੰਡਰਾਏ ਬੱਦਲ

ਤਿਲਕ ਵਰਮਾ ਦੀ ਇਹ ਸੱਟ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਉਹ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਟੀਮ ਦਾ ਅਹਿਮ ਹਿੱਸਾ ਹਨ। ਵਿਸ਼ਵ ਕੱਪ 7 ਫਰਵਰੀ ਤੋਂ ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਵਿੱਚ ਸ਼ੁਰੂ ਹੋ ਰਿਹਾ ਹੈ। ਅਜਿਹੇ ਵਿੱਚ ਸਵਾਲ ਉੱਠ ਰਿਹਾ ਹੈ ਕਿ ਕੀ ਉਹ ਇਸ ਵੱਡੇ ਟੂਰਨਾਮੈਂਟ ਤੱਕ ਪੂਰੀ ਤਰ੍ਹਾਂ ਫਿੱਟ ਹੋ ਸਕਣਗੇ ਜਾਂ ਨਹੀਂ। ਭਾਰਤ ਨੇ ਆਪਣਾ ਪਹਿਲਾ ਮੈਚ 7 ਫਰਵਰੀ ਨੂੰ ਅਮਰੀਕਾ ਵਿਰੁੱਧ ਖੇਡਣਾ ਹੈ।

ਅਚਾਨਕ ਵਿਗੜੀ ਸੀ ਤਬੀਅਤ

ਦੱਸਿਆ ਜਾ ਰਿਹਾ ਹੈ ਕਿ ਤਿਲਕ ਵਰਮਾ ਹੈਦਰਾਬਾਦ ਵੱਲੋਂ ਵਿਜੇ ਹਜ਼ਾਰੇ ਟਰਾਫੀ ਖੇਡ ਰਹੇ ਸਨ। ਇੱਕ ਦਿਨ ਨਾਸ਼ਤਾ ਕਰਨ ਤੋਂ ਬਾਅਦ ਉਹਨਾਂ ਦੇ ਪੇਟ ਵਿੱਚ ਅਚਾਨਕ ਤੇਜ਼ ਦਰਦ ਸ਼ੁਰੂ ਹੋ ਗਿਆ। ਹਾਲਤ ਗੰਭੀਰ ਦੇਖਦਿਆਂ ਉਹਨਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਤੁਰੰਤ ਸਰਜਰੀ ਦੀ ਸਲਾਹ ਦਿੱਤੀ ਸੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/shukla-kumar-died-shukla-kumar-wife-of-bollywoods-jubilee-kumar-rajendra-kumar-passes-away-wave-of-mourning-in-the-film-industry/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *