ਸ਼੍ਰੀ ਹਰਿਮੰਦਰ ਸਾਹਿਬ ਵਿਖੇ Tik-Tok ਬਨਾਉਣ ਦੀਆਂ ਘਟਨਾਵਾਂ ਨੂੰ ਰੋਕਣ ਵਾਸਤੇ SGPC ਨੇ ਚੁੱਕਿਆ ਇਹ ਕਦਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ :ਪਿਛਲੀ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰੀਕਰਮਾ ‘ਤੇ ਟਿਕ-ਟੋਕ ਬਣਾ ਕੇ ਮਰਿਆਦਾ ਭੰਗ ਕਰਨ ਦੀਆਂ ਸਾਹਮਣੇ ਆਈਆਂ ਘਟਨਾਵਾਂ ਤੋਂ ਬਾਅਦ ਹੁਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ :ਪਿਛਲੀ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰੀਕਰਮਾ ‘ਤੇ ਟਿਕ-ਟੋਕ ਬਣਾ ਕੇ ਮਰਿਆਦਾ ਭੰਗ ਕਰਨ ਦੀਆਂ ਸਾਹਮਣੇ ਆਈਆਂ ਘਟਨਾਵਾਂ ਤੋਂ ਬਾਅਦ ਹੁਣ ਐਸਜੀਪੀਸੀ ਨੇ ਇੱਥੇ ਹਰ ਪਾਸੇ ਬੋਰਡ ਲਗਾ ਦਿੱਤੇ ਗਏ ਹਨ ਅਤੇ ਦਰਬਾਰ ਸਾਹਿਬ ਵਿਖੇ ਟਿਕ-ਟੋਕ ਨਾ ਬਨਾਉਣ ਦੀ ਅਪੀਲ ਕੀਤੀ ਗਈ ਹੈ।

ਸਰਵੋਰ ਦੇ ਆਲੇ-ਦੁਆਲੇ ਪ੍ਰੀਕਰਮਾ ਉੱਤੇ ਟਿਕ-ਟੋਕ ਵੀਡੀਓ ਬਨਾਉਣ ਨੂੰ ਰੋਕਣ ਦੇ ਲਈ ਹਰ ਥਾਂ ਬੋਰਡ ਲਗਾਏ ਗਏ ਹਨ। ਇਨ੍ਹਾਂ ਬੋਰਡਾਂ ਉੱਤੇ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਵਿਚ ਲਿਖਿਆ ਹੋਇਆ ਹੈ ਕਿ ਇੱਥੇ ਟਿਕ-ਟੋਕ ਬਨਾਉਣਾ ਮਨ੍ਹਾ ਹੈ। ਇਸੇ ਮਸਲੇ ਉੱਤੇ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਗੋਵਾਲ ਨੇ ਵੀ ਆਪਣਾ ਬਿਆਨ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਟਿਕ-ਟੋਕ ਬਨਾਉਣ ਦੀ ਸਾਹਮਣੇ ਆ ਰਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਅਸੀ ਹਰ ਥਾਂ ਬੋਰਡ ਲਗਾ ਦਿੱਤੇ ਹਨ ਜਿਨ੍ਹਾਂ ਵਿਚ ਸੱਭ ਨੂੰ ਟਿਕ-ਟੋਕ ਬਨਾਉਣ ਦੀ ਮਨਾਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਜਿਹੀ ਘਟਨਾਵਾਂ ਵਿਰੁੱਧ ਕੇਸ ਦਰਜ ਕਰਵਾਏ ਗਏ ਹਨ ਜਿਨ੍ਹਾਂ ‘ਚੋਂ ਕਾਫੀਆਂ ਨੇ ਮਾਫ਼ੀ ਵੀ ਮੰਗੀ ਹੈ ਅਤੇ ਇਸ ਨੂੰ ਬਿਲਕੁੱਲ ਬੰਦ ਕਰਵਾਉਣ ਦੇ ਲਈ ਅਸੀ ਆਪਣੇ ਸੇਵਾਦਾਰਾਂ ਨੂੰ ਸਖ਼ਤ ਨਿਗਰਾਨੀ ਰੱਖਣ ਦੀ ਹਦਾਇਤ ਵੀ ਦਿੱਤੀ ਸੀ ਪਰ ਫਿਰ ਵੀ ਅਜਿਹੀ ਹੀ ਘਟਨਾ ਮੁੜ ਸਾਹਮਣੇ ਆਈ ਹੈ।

ਗੋਬਿੰਦ ਸਿੰਘ ਲੌਗੋਵਾਲ ਨੇ ਦੱਸਿਆ ਕਿ ਗੁਰੂ ਮਰਿਆਦਾ ਵਿਚ ਰਹਿ ਕੇ ਹੀ ਸਾਰਿਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਅੱਗੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਹੁਤ ਹੀ ਪਵਿੱਤਰ ਸਥਾਨ ਹੈ ਇਸ ਕਰਕੇ ਇੱਥੇ ਅਜਿਹਾ ਕੋਈ ਵੀ ਕੰਮ ਨਾ ਕੀਤਾ ਜਾਵੇ ਜਿਸ ਨਾਲ ਪੂਰੀ ਸਿੱਖ ਸੰਗਤ ਦੇ ਮਨਾਂ ਉੱਤੇ ਠੇਸ ਪਹੁੰਚੇ।

https://www.facebook.com/LivingIndiaNewschannel/videos/614779199314814/

Leave a Reply

Your email address will not be published. Required fields are marked *