LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

T20 World Cup : ਰੋਹਿਤ ਤੇ ਦ੍ਰਾਵਿੜ ਨੇ ਪੀਐਮ ਮੋਦੀ ਨੂੰ ਸੌਂਪੀ ਟਰਾਫੀ, ਖੁੱਲ੍ਹੀ ਬੱਸ 'ਚ ਦੇਸ਼ ਵਾਸੀਆਂ ਵਿਚਾਲੇ ਪਹੁੰਚਣਗੇ ਖਿਡਾਰੀ

pm modi trophy

ਭਾਰਤੀ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤ ਕੇ ਬਾਰਬਾਡੋਸ ਤੋਂ ਘਰ ਪਰਤ ਆਈ ਹੈ। ਵੀਰਵਾਰ (4 ਜੁਲਾਈ) ਨੂੰ ਸਵੇਰੇ 6 ਵਜੇ ਦਿੱਲੀ ਦੇ ਆਈਜੀਆਈ ਹਵਾਈ ਅੱਡੇ 'ਤੇ ਭਾਰਤੀ ਟੀਮ ਦਾ ਸਵਾਗਤ ਕੀਤਾ ਗਿਆ। ਜਿਵੇਂ ਹੀ ਉਨ੍ਹਾਂ ਨੇ ਦੇਸ਼ 'ਚ ਪੈਰ ਰੱਖਿਆ ਤਾਂ ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਤਾੜੀਆਂ ਨਾਲ ਸਵਾਗਤ ਕੀਤਾ। ਇਸ ਤੋਂ ਬਾਅਦ ਟੀਮ ਇੰਡੀਆ ਦਿੱਲੀ ਦੇ ਆਈਟੀਸੀ ਮੌਰਿਆ ਹੋਟਲ ਪਹੁੰਚੀ। ਉੱਥੋਂ ਟੀਮ ਇੰਡੀਆ ਦੇ ਖਿਡਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦਿੱਲੀ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟੀਮ ਇੰਡੀਆ ਦੀ ਮੁਲਾਕਾਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਡੇਢ ਮਿੰਟ ਦੀ ਇਸ ਵੀਡੀਓ 'ਚ ਪ੍ਰਧਾਨ ਮੰਤਰੀ ਮੋਦੀ ਟੀਮ ਇੰਡੀਆ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਟੀਮ ਇੰਡੀਆ ਦੇ ਸਾਰੇ ਮੈਂਬਰ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਲੋਕ ਕਲਿਆਣ ਮਾਰਗ ਪਹੁੰਚੇ ਸਨ। ਇਸ ਦੌਰਾਨ ਟੀਮ ਇੰਡੀਆ ਨੂੰ ਚੈਂਪੀਅਨ ਬਣਾਉਣ ਵਾਲੇ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਪ੍ਰਧਾਨ ਮੰਤਰੀ ਨੂੰ ਟਰਾਫੀ ਸੌਂਪੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ 7 ਲੋਕ ਕਲਿਆਣ ਮਾਰਗ ਤੋਂ ਰਵਾਨਾ ਹੋਈ। 29 ਜੂਨ ਨੂੰ ਬਾਰਬਾਡੋਸ 'ਚ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ਅੱਜ ਸਵੇਰੇ ਦਿੱਲੀ ਏਅਰਪੋਰਟ ਪਹੁੰਚੀ।
ਟੀਮ ਇੰਡੀਆ ਦਾ 4 ਜੁਲਾਈ ਦਾ ਪ੍ਰੋਗਰਾਮ
- ਵੀਰਵਾਰ ਸਵੇਰੇ 6 ਵਜੇ ਫਲਾਈਟ ਦਿੱਲੀ 'ਚ ਲੈਂਡ ਹੋਈ। 
- ਭਾਰਤੀ ਖਿਡਾਰੀ ਸਵੇਰੇ 9.30 ਵਜੇ ਪੀਐਮ ਹਾਊਸ ਲਈ ਰਵਾਨਾ ਹੋਏ
- ਟੀਮ ਇੰਡੀਆ ਨੇ ਸਵੇਰੇ 11 ਵਜੇ ਪੀਐਮ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।
- ਪੀਐਮ ਮੋਦੀ ਨੂੰ ਮਿਲਣ ਤੋਂ ਬਾਅਦ ਖਿਡਾਰੀ ਮੁੰਬਈ ਲਈ ਰਵਾਨਾ ਹੋਏ।
-ਮੁੰਬਈ 'ਚ ਉਤਰਨ ਤੋਂ ਬਾਅਦ ਸਾਰੇ ਖਿਡਾਰੀ ਖੁੱਲ੍ਹੀ ਬੱਸ 'ਚ ਵਾਨਖੇੜੇ ਸਟੇਡੀਅਮ ਪਹੁੰਚਣਗੇ।
- 4 ਜੁਲਾਈ ਨੂੰ ਸ਼ਾਮ 5 ਵਜੇ ਤੋਂ ਮਰੀਨ ਡਰਾਈਵ ਅਤੇ ਵਾਨਖੇੜੇ ਸਟੇਡੀਅਮ ਵਿਚਕਾਰ ਜਿੱਤ ਪਰੇਡ ਹੋਵੇਗੀ।

In The Market