LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

T20 World Cup : ਵੱਡਾ ਉਲਟ ਫੇਰ, ਅਫਗਾਨਿਸਤਾਨ ਹੱਥੋਂ ਪਹਿਲੀ ਵਾਰ ਹਾਰੀ ਵਿਸ਼ਵ ਚੈਂਪੀਅਨ ਆਸਟਰੇਲੀਆ, ਬਦਲੀ ਸੈਮੀਫਾਈਨਲ ਦੀ ਖੇਡ

afganisthan players

Australia vs Afghanistan t20 world cup : ਟੀ-20 ਵਿਸ਼ਵ ਕੱਪ 2024 ਬੇਹੱਦ ਰੋਮਾਂਚ ਨਾਲ ਭਰਦਾ ਜਾ ਰਿਹਾ ਹੈ। ਅੱਜ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ ਹੋਇਆ ਹੈ। ਅਫਗਾਨਿਸਤਾਨ ਨੇ ਆਸਟਰੇਲੀਆ ਨੂੰ ਹਰਾ ਦਿੱਤਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 148 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜਿਸ ਦੇ ਜਵਾਬ 'ਚ ਆਸਟ੍ਰੇਲੀਆ ਦੀ ਮਜ਼ਬੂਤ ​ਟੀਮ 127 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ 21 ਦੌੜਾਂ ਨਾਲ ਮੈਚ ਹਾਰ ਗਈ।ਕ੍ਰਿਕਟ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਅਫਗਾਨਿਸਤਾਨ ਨੇ ਆਸਟਰੇਲੀਆ ਨੂੰ ਕਿਸੇ ਵੀ ਫਾਰਮੈਟ ਵਿੱਚ ਹਰਾਇਆ ਹੋਵੇ। 
ਸੁਖਾਲੀ ਨਹੀਂ ਸੈਮੀਫਾਈਨਲ ਦੀ ਰਾਹ
ਉਧਰ, ਆਸਟਰੇਲੀਆ ਦੀ ਹਾਰ ਨਾਲ ਪੁਆਇੰਟ ਟੇਬਲ ਉਤੇ ਸਮੀਕਰਨ ਬਦਲ ਗਏ ਹਨ। ਆਸਟਰੇਲੀਆ ਦੀ ਸੈਮੀਫਾਈਨਲ 'ਚ ਪਹੁੰਚਣ ਦੀ ਰਾਹ ਹੁਣ ਸੋਖੀ ਨਹੀਂ ਰਹੀ। ਹੁਣ ਕੰਗਾਰੂਆਂ ਨੂੰ 24 ਜੂਨ ਨੂੰ ਸੁਪਰ-8 ਦੇ ਆਪਣੇ ਆਖਰੀ ਮੈਚ 'ਚ ਹੁਣ ਤਕ ਇਕ ਵੀ ਮੈਚ ਨਾ ਹਾਰਨ ਵਾਲੀ ਭਾਰਤ ਦੀ ਟੀਮ ਨੂੰ ਕਿਸੇ ਵੀ ਕੀਮਤ 'ਤੇ ਹਰਾਉਣਾ ਹੋਵੇਗਾ। ਇਸ ਤੋਂ ਇਲਾਵਾ, ਇਹ ਵੀ ਉਮੀਦ ਕਰਨੀ ਹੋਵੇਗੀ ਕਿ ਬੰਗਲਾਦੇਸ਼ ਆਉਣ ਵਾਲੇ ਮੈਚ ਵਿਚ ਅਫਗਾਨਿਸਤਾਨ ਨੂੰ ਹਰਾ ਦੇਵੇ।
ਅਫਗਾਨੀ ਨੱਚਣ ਲੱਗੇ
ਅਫਗਾਨਿਸਤਾਨ ਨੇ ਇਹ ਸ਼ਾਨਦਾਰ ਜਿੱਤ ਜੋਨਾਥਨ ਟ੍ਰੌਟ ਅਤੇ ਡਵੇਨ ਬ੍ਰਾਵੋ ਵਰਗੇ ਦਿੱਗਜ ਖਿਡਾਰੀਆਂ ਦੀ ਕੋਚਿੰਗ ਅਤੇ ਮਾਰਗਦਰਸ਼ਨ ਹੇਠ ਹਾਸਲ ਕੀਤੀ ਹੈ। ਆਖ਼ਰੀ ਓਵਰ ਦੀ ਦੂਜੀ ਗੇਂਦ 'ਤੇ ਜਿਵੇਂ ਹੀ ਮੁਹੰਮਦ ਨਬੀ ਨੇ ਐਡਮ ਜ਼ਾਂਪਾ ਦਾ ਕੈਚ ਫੜਿਆ ਤਾਂ ਮੈਦਾਨ 'ਚ ਖੁਸ਼ੀ ਦੀ ਲਹਿਰ ਦੌੜ ਗਈ। ਅਫਗਾਨ ਖਿਡਾਰੀਆਂ ਦਾ ਜਸ਼ਨ ਦੇਖਣ ਯੋਗ ਸੀ। ਗੁਲਬਦੀਨ ਨਾਇਬ ਨੂੰ ਮੋਢਿਆਂ 'ਤੇ ਚੁੱਕ ਲਿਆ ਗਿਆ। ਸਟੇਡੀਅਮ 'ਚ ਮੌਜੂਦ ਅਫਗਾਨ ਟੀਮ ਦੇ ਪ੍ਰਸ਼ੰਸਕ ਨੱਚ ਰਹੇ ਸਨ।

T20 ਵਿਸ਼ਵ ਕੱਪ 2024 ਫੈਕਟਸ
ਆਸਟ੍ਰੇਲੀਆ ਨੂੰ ਹਰਾ ਕੇ ਅਫਗਾਨਿਸਤਾਨ ਨੇ ਜਿਉਂਦੀ ਰੱਖੀ ਸੈਮੀਫਾਈਨਲ 'ਚ ਪਹੁੰਚਣ ਦੀ ਉਮੀਦ
ਦੋਵੇਂ ਟੀਮਾਂ ਲਈ ਆਪਣਾ ਅਖੀਰਲਾ ਮੈਚ "ਕਰੋ ਜਾਂ ਮਰੋ" 
ਸੈਮੀਫਾਈਨਲ ਪਹੁੰਚਣ ਲਈ ਰਾਹ
ਆਸਟ੍ਰੇਲੀਆ, ਭਾਰਤ ਨੂੰ ਹਰਾਵੇ ਤੇ ਉਮੀਦ ਕਰੇ ਕਿ ਅਫ਼ਗ਼ਾਨਿਸਤਾਨ ਬੰਗਲਾਦੇਸ਼ ਤੋਂ ਹਾਰੇ 
ਅਫਗਾਨਿਸਤਾਨ: ਉਮੀਦ ਕਰੇ ਕਿ ਆਸਟ੍ਰੇਲੀਆ ਭਾਰਤ ਤੋਂ ਹਾਰੇ ਤੇ ਬਾਅਦ 'ਚ ਖੁਦ ਬੰਗਲਾਦੇਸ਼ ਨੂੰ ਹਰਾਵੇ 
ਜੇਕਰ ਆਸਟ੍ਰੇਲੀਆ ਤੇ ਅਫਗਾਨਿਸਤਾਨ ਦੋਵੇਂ ਅਖੀਰਲਾ ਮੈਚ ਜਿੱਤ ਜਾਂਦੇ ਤਾਂ NRR ਦੇ ਆਧਾਰ 'ਤੇ ਹੋਵੇਗਾ ਫੈਸਲਾ

In The Market