ਨਵੀਂ ਦਿੱਲੀ : ਪਾਕਿਸਤਾਨੀ ਟੀਵੀ ਚੈਨਲ ਪੀਟੀਵੀ ਨੇ ਸ਼ੋਏਬ ਅਖਤਰ ਨੂੰ 10 ਕਰੋੜ ਰੁਪਏ ਹਰਜਾਨੇ ਦਾ ਨੋਟਿਸ ਭੇਜਿਆ ਹੈ।ਲਾਈਵ ਟੀਵੀ ਸ਼ੋਅ ਪੀਟੀਵੀ ਤੋਂ ਅਸਤੀਫੇ ਦੀ ਘੋਸ਼ਣਾ ਕਰਨ ਤੋਂ ਬਾਅਦ ਉਨ੍ਹਾਂ ਇਹ ਨੋਟਿਸ ਦਿੱਤਾ ਗਿਆ ਕਿ ‘ਕਲਾਜ 22 ਦੇ ਮੁਤਾਬਕ ਦੋਨਾਂ ਪੱਖਾਂ ਨੂੰ ਤਿੰਨ ਮਹੀਨੇ ਦਾ ਲਿਖਿਤ ਨੋਟਿਸ ਜਾਂ ਉਸਦੇ ਬਦਲੇ ਭੁਗਤਾਨ ਕਰਕੇ ਆਪਣੇ ਸਮਝੌਤੇ ਨੂੰ ਸਮਾਪਤ ਕਰਨ ਦਾ ਅਧਿਕਾਰ ਹੁੰਦਾ ਹੈ। ਜਦਕਿ ਸ਼ੋਏਬ ਅਖਤਰ ਨੇ 26 ਅਕਤੂਬਰ ਨੂੰ ਅਚਾਨਕ ਆਨ ਏਅਰ ਅਸਤੀਫਾ ਦਿੱਤਾ ਸੀ,ਇਸ ਕਾਰਨ ਪੀਟੀਵੀ ਨੂੰ ਕਾਫੀ ਆਰਥਿਕ ਨੁਕਸਾਨ ਹੋਇਆ ਸੀ।’
Also Read : ਰੰਧਾਵਾ ਦੇ ਜਵਾਈ ਨੂੰ ਮਿਲਿਆ ਐਡੀਸ਼ਨਲ AG ਦਾ ਅਹੁਦਾ, ਰਾਘਵ ਚੱਢਾ ਨੇ ਵਿੰਨ੍ਹਿਆ ਨਿਸ਼ਾਨਾ
ਨੋਟਿਸ ਵਿੱਚ ਇਹ ਕਿਹਾ ਗਿਆ ਹੈ ਕਿ ਜੇਕਰ ਅਖਤਰ ਹਰਜਾਨੇ ਦੀ ਰਕਮ ਦਾ ਭੁਗਤਾਨ ਨਹੀਂ ਕਰਦਾ ਹੈ ਤਾਂ ਪੀਟੀਵੀ ਅਖਤਰ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦਾ ਆਪਣਾ ਅਧਿਕਾਰ ਸੁਰੱਖਿਅਤ ਰੱਖਦਾ ਹੈ। ਨੋਟਿਸ ਮੁਤਾਬਕ ਟੀ-20 ਵਰਲਡ ਕੱਪ ਦੇ ਟੈਲੀਕਾਸਟ ਦੌਰਾਨ ਸ਼ੋਏਬ ਅਖਤਰ ਪੀਟੀਵੀ ਮੈਨੇਜਮੈਂਟ ਨੂੰ ਦੱਸੇ ਬਿਨਾਂ ਹੀ ਦੁਬਈ ਛੱਡ ਗਏ ਸਨ। ਫਿਰ ਉਹ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨਾਲ ਇਕ ਭਾਰਤੀ ਚੈਨਲ ‘ਤੇ ਨਜ਼ਰ ਆਏ। ਇਸ ਕਾਰਨ ਪੀਟੀਵੀ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ।
Also Read : ਛੁੱਟੀਆਂ ‘ਚ ਕਰੋ ਮਾਂ ਵੈਸ਼ਣੋ ਦੇਵੀ ਦੇ ਦਰਸ਼ਨ, IRCTC ਲਿਆਇਆ ਹੈ ਇਹ ਸ਼ਾਨਦਾਰ ਟੂਰ ਪੈਕੇਜ
ਸ਼ੋਏਬ ਨੇ ਕਿਹਾ- ਮੈਂ ਕਾਨੂੰਨੀ ਲੜਾਈ ਦਾ ਸਾਹਮਣਾ ਕਰਾਂਗਾ
ਇਸ ਨੋਟਿਸ ਦੇ ਜਵਾਬ ‘ਚ ਅਖਤਰ ਨੇ ਟਵਿੱਟਰ ‘ਤੇ ਜਵਾਬ ਦਿੱਤਾ ਹੈ। ਉਨ੍ਹਾਂ ਲਿਖਿਆ, ‘ਮੈਂ ਨਿਰਾਸ਼ ਹਾਂ। ਜਦੋਂ ਮੈਂ ਪੀਟੀਵੀ ਲਈ ਕੰਮ ਕਰ ਰਿਹਾ ਸੀ ਤਾਂ ਉਹ ਮੇਰੀ ਇੱਜ਼ਤ ਅਤੇ ਵੱਕਾਰ ਦੀ ਰੱਖਿਆ ਨਹੀਂ ਕਰ ਸਕੇ ਅਤੇ ਹੁਣ ਉਨ੍ਹਾਂ ਨੇ ਮੈਨੂੰ ਰਿਕਵਰੀ ਨੋਟਿਸ ਭੇਜਿਆ ਹੈ। ਮੈਂ ਇੱਕ ਲੜਾਕੂ ਹਾਂ ਅਤੇ ਹਾਰ ਨਹੀਂ ਮੰਨਾਂਗਾ। ਮੈਂ ਇਸ ਕਾਨੂੰਨੀ ਲੜਾਈ ਦਾ ਸਾਹਮਣਾ ਕਰਾਂਗਾ। ਮੇਰੇ ਵਕੀਲ ਅਬੁਜ਼ਰ ਸਲਮਾਨ ਖਾਨ ਇਸ ਦਾ ਜਵਾਬ ਨਿਆਜ਼ੀ ਕਾਨੂੰਨ ਦੇ ਮੁਤਾਬਕ ਦੇਣਗੇ।
Also Read : ਇਹ ਹੈ ਦੁਨੀਆ ਦੀ ਸਭ ਤੋਂ ਵਧੇਰੇ ਡਾਊਨਲੋਡ ਕੀਤੀ ਜਾਣ ਵਾਲੀ ਐਪ, Facebook, whatsapp ਨੂੰ ਛੱਡਿਆ ਪਿੱਛੇ
ਪਾਕਿਸਤਾਨ-ਨਿਊਜ਼ੀਲੈਂਡ ਮੈਚ ਤੋਂ ਬਾਅਦ ਵਿਵਾਦ ਹੋਇਆ ਸੀ
26 ਅਕਤੂਬਰ ਨੂੰ ਪਾਕਿਸਤਾਨ-ਨਿਊਜ਼ੀਲੈਂਡ ਮੈਚ ਤੋਂ ਬਾਅਦ ਪੀਟੀਵੀ ਦਾ ਕ੍ਰਿਕਟ ਸ਼ੋਅ ‘ਗੇਮ ਆਨ ਹੈ’ ਟੈਲੀਕਾਸਟ ਹੋ ਰਿਹਾ ਸੀ। ਇਸ ਦੌਰਾਨ ਅਖਤਰ ਨੇ ਐਂਕਰ ਨੌਮਾਨ ਨਿਆਜ਼ ਦੇ ਸਵਾਲ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਇਸ ‘ਤੇ ਨੌਮਾਨ ਨੇ ਸ਼ੋਏਬ ਅਖਤਰ ਨੂੰ ਕਿਹਾ ਕਿ ਤੁਸੀਂ ਥੋੜ੍ਹਾ ਰੁੱਖਾ ਹੋ ਰਹੇ ਹੋ ਅਤੇ ਮੈਂ ਇਹ ਨਹੀਂ ਕਹਿਣਾ ਚਾਹੁੰਦਾ। ਪਰ ਜੇ ਤੁਸੀਂ ਬਹੁਤ ਜ਼ਿਆਦਾ ਸਮਾਰਟ ਹੋ, ਤਾਂ ਤੁਸੀਂ ਜਾ ਸਕਦੇ ਹੋ। ਇਸ ਤੋਂ ਬਾਅਦ ਸ਼ੋਏਬ ਅਖਤਰ ਨੇ ਤੁਰੰਤ ਸ਼ੋਅ ਛੱਡ ਦਿੱਤਾ।



