Hardik Pandya News : ਹਾਰਦਿਕ ਪੰਡਯਾ ਲਈ ਸਮਾਂ ਕੁਝ ਠੀਕ ਨਹੀਂ ਚੱਲ ਰਿਹਾ। ਆਈਪੀਐਲ 2024 ਵਿੱਚ ਮੁੰਬਈ ਇੰਡੀਅਨਜ਼ ਦੇ ਕਪਤਾਨ ਤਾਂ ਬਣੇ ਪਰ ਉਨ੍ਹਾਂ ਦੀ ਟੀਮ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ। MI ਅੰਕ ਸੂਚੀ ਵਿਚ ਆਖਰੀ ਸਥਾਨ 'ਤੇ ਰਹੀ। ਹੁਣ ਖਬਰ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਸਾਹਮਣੇ ਆਈ ਹੈ। ਚਰਚਾ ਜ਼ੋਰਾਂ ਉਤੇ ਹੈ ਕਿ ਹਾਰਦਿਕ ਪੰਡਯਾ ਦਾ ਤਲਾਕ ਹੋਣ ਜਾ ਰਿਹਾ ਹੈ। ਲੋਕ ਸੋਸ਼ਲ ਮੀਡੀਆ 'ਤੇ ਦਾਅਵਾ ਕਰ ਰਹੇ ਹਨ ਕਿ ਹਾਰਦਿਕ ਪੰਡਯਾ ਅਤੇ ਨਤਾਸ਼ਾ ਸਟੈਨਕੋਵਿਚ ਤਲਾਕ ਲੈਣ ਜਾ ਰਹੇ ਹਨ। ਅਜਿਹੇ ਕਈ ਕਾਰਨ ਹਨ ਜਿਨ੍ਹਾਂ ਕਾਰਨ ਉਨ੍ਹਾਂ ਦੇ ਵੱਖ ਹੋਣ ਦੀਆਂ ਖ਼ਬਰਾਂ ਨੇ ਜ਼ੋਰ ਫੜ ਲਿਆ ਹੈ। ਹਾਲਾਂਕਿ ਇਸ ਦੀ ਨਾ ਤਾਂ ਹਾਰਦਿਕ ਪੰਡਯਾ ਤੇ ਨਾ ਹੀ ਨਤਾਸ਼ਾ ਨੇ ਕੋਈ ਅਧਿਕਾਰਕ ਪੁਸ਼ਟੀ ਕੀਤੀ ਹੈ। ਚਰਚਾ ਇਹ ਵੀ ਜ਼ੋਰਾਂ ਉਤੇ ਹੈ ਕਿ ਤਲਾਕ ਮਗਰੋਂ ਨਤਾਸ਼ਾ ਪੰਡਯਾ ਦੀ ਜਾਇਦਾਦ ਦਾ 70 ਫੀਸਦੀ ਹਿੱਸਾ ਲਵੇਗੀ।
View this post on Instagram
ਕਿਉਂ ਭਖੀ ਤਲਾਕ ਦੀ ਚਰਚਾ ?
ਹਾਰਦਿਕ ਪੰਡਯਾ ਅਤੇ ਨਤਾਸ਼ਾ ਸਟੈਨਕੋਵਿਚ ਦੇ ਵੱਖ ਹੋਣ ਦੀਆਂ ਖਬਰਾਂ ਇਸ ਕਰ ਕੇ ਸਾਹਮਣੇ ਆ ਰਹੀਆਂ ਹਨ ਕਿਉਂਕਿ ਨਤਾਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ 'ਪੰਡਯਾ' ਸਰਨੇਮ ਹਟਾ ਦਿੱਤਾ ਹੈ। ਇਸ ਤੋਂ ਇਲਾਵਾ ਹਾਰਦਿਕ ਜਾਂ ਉਸ ਨਾਲ ਪੋਸਟ ਕੀਤੀਆਂ ਤਸਵੀਰਾਂ ਨੂੰ ਵੀ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ ਤੋਂ ਡਿਲੀਟ ਕਰ ਦਿੱਤਾ ਹੈ। ਨਤਾਸ਼ਾ ਦੇ ਅਕਾਊਂਟ 'ਤੇ ਹਾਰਦਿਕ ਅਤੇ ਨਤਾਸ਼ਾ ਦੀ ਇਕ ਹੀ ਤਸਵੀਰ ਹੈ, ਜਿਸ 'ਚ ਉਹ ਇਕੱਠੇ ਨਜ਼ਰ ਆ ਰਹੇ ਹਨ ਅਤੇ ਇਹ ਤਸਵੀਰ ਉਨ੍ਹਾਂ ਦੇ ਬੇਟੇ ਅਗਸਤਿਆ ਨਾਲ ਪੋਜ਼ ਦਿੱਤੀ ਗਈ ਹੈ। ਦੂਜਾ ਵੱਡਾ ਕਾਰਨ ਇਹ ਹੈ ਕਿ ਦੋਵਾਂ ਨੇ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨਾਲ ਤਸਵੀਰਾਂ ਸ਼ੇਅਰ ਨਹੀਂ ਕੀਤੀਆਂ ਹਨ। 4 ਮਾਰਚ ਨੂੰ ਨਤਾਸ਼ਾ ਦਾ ਜਨਮ ਦਿਨ ਵੀ ਸੀ ਪਰ ਹਾਰਦਿਕ ਨੇ ਉਸ ਨੂੰ ਸ਼ੁੱਭਕਾਮਨਾਵਾਂ ਦੇਣ ਲਈ ਕੁਝ ਵੀ ਪੋਸਟ ਨਹੀਂ ਕੀਤਾ। ਇਸ ਵਾਰ IPL 2024 ਦੇ ਪੂਰੇ ਸੀਜ਼ਨ ਦੌਰਾਨ ਨਤਾਸ਼ਾ ਇੱਕ ਵਾਰ ਵੀ ਹਾਰਦਿਕ ਦੀ ਟੀਮ ਦਾ ਸਮਰਥਨ ਕਰਨ ਨਹੀਂ ਆਈ।
ਕੀ ਪੰਡਯਾ ਦੀ ਜਾਇਦਾਦ ਦਾ 70 ਫੀਸਦੀ ਹਿੱਸਾ ਲੈ ਜਾਵੇਗੀ ਨਤਾਸ਼ਾ?
ਰਿਪੋਰਟ ਦੀ ਮੰਨੀਏ ਤਾਂ ਪੰਡਯਾ ਨੂੰ ਆਪਣੀ ਜਾਇਦਾਦ ਦਾ 70 ਫੀਸਦੀ ਹਿੱਸਾ ਨਤਾਸ਼ਾ ਨੂੰ ਦੇਣਾ ਹੋਵੇਗਾ। ਇਸ ਸਬੰਧੀ ਕਈ ਪੋਸਟਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਹਨ। ਪੰਡਯਾ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ।
Hardik Pandya 70% Property will be transferred to Natasa Stankovic. They have confirmed their Divorce Today. [News18].
— PANJA
Bro ki bad time nadustundhi... pic.twitter.com/SpRjbPyOvV
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Donald Trump News: डोनलड ट्रंप का बदलता रुख; 18,000 अवैध प्रवासियों को वापस भेजने की तैयारी
Dry Day: चार दिनों तक बंद रहेंगी शराब की दुकानें
Delhi Crime News: लुटेरों ने तोड़ा कार का शीशा, 1 करोड़ रुपये के जेवर लूटकर हुए फरार