LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਧੋਨੀ ਨੇ 41 ਸਾਲ ਦੀ ਉਮਰ 'ਚ ਦਿਖਾਈ ਸ਼ਾਨਦਾਰ ਫਿੱਟਨੈੱਸ, ‘ਡੋਲੇ’ ਦੇਖ ਕੇ ਫੈਨਜ਼ ਹੋਏ ਹੈਰਾਨ

ms dhoni

MS Dhoni new picture viral: IPL 2023 ਸ਼ੁਰੂ ਹੋਣ 'ਚ ਕੁਝ ਹੀ ਦਿਨ ਬਾਕੀ ਹਨ, ਹਰ ਟੀਮ ਦੇ ਖਿਡਾਰੀ ਨੈੱਟ 'ਤੇ ਪਸੀਨਾ ਵਹਾਉਣ 'ਚ ਲੱਗੇ ਹੋਏ ਹਨ। ਹਾਲ ਹੀ 'ਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।

ਇਸ ਤਸਵੀਰ 'ਚ ਧੋਨੀ ਇੱਕ ਵੱਡਾ ਸ਼ਾਟ ਖੇਡਦੇ ਨਜ਼ਰ ਆ ਰਹੇ ਹਨ। ਤਸਵੀਰ 'ਚ ਖਾਸ ਗੱਲ ਇਹ ਨਹੀਂ ਹੈ ਕਿ ਧੋਨੀ ਵੱਡੇ ਹਿੱਟ ਕਰ ਰਹੇ ਹਨ, ਪਰ ਇਸ 'ਚ ਖਾਸ ਗੱਲ ਇਹ ਹੈ ਕਿ ਉਨ੍ਹਾਂ ਦਾ ਬਾਈਸੈਪਸ ਯਾਨੀਕਿ ਡੋਲੇ ਹਨ। ਧੋਨੀ ਇਸ ਸਾਲ 7 ਜੁਲਾਈ ਨੂੰ 42 ਸਾਲ ਦੇ ਹੋ ਜਾਣਗੇ, ਇਸ ਉਮਰ 'ਚ ਭਾਰਤੀ ਸਾਬਕਾ ਕਪਤਾਨ ਦੀ ਅਜਿਹੀ ਫਿਟਨੈੱਸ ਦੇਖ ਕੇ ਪ੍ਰਸ਼ੰਸਕਾਂ ਸਮੇਤ ਸਾਬਕਾ ਦਿੱਗਜ ਖਿਡਾਰੀ ਵੀ ਹੈਰਾਨ ਹਨ।

ਧੋਨੀ ਨੇ ਕੁਝ ਸਮਾਂ ਪਹਿਲਾਂ ਆਪਣੀ ਇੱਛਾ ਜ਼ਾਹਰ ਕੀਤੀ ਸੀ ਕਿ ਉਹ ਚੇਨਈ ਦੇ ਚੇਪੌਕ ਸਟੇਡੀਅਮ 'ਚ ਆਈਪੀਐੱਲ ਦਾ ਆਖਰੀ ਮੈਚ ਖੇਡਣਾ ਚਾਹੁੰਦਾ ਹੈ। ਕੋਵਿਡ-19 ਕਾਰਨ ਧੋਨੀ ਪਿਛਲੇ ਦੋ ਸੀਜ਼ਨਾਂ 'ਚ ਆਪਣੇ ਘਰੇਲੂ ਮੈਦਾਨ 'ਤੇ ਨਹੀਂ ਖੇਡ ਸਕੇ ।

ਅਜਿਹੇ 'ਚ ਕਿਆਸ ਲਗਾਏ ਜਾ ਰਹੇ ਹਨ ਕਿ ਚੇਨਈ ਸੁਪਰ ਕਿੰਗਸ ਨੂੰ 4 ਵਾਰ ਚੈਂਪੀਅਨ ਬਣਾਉਣ ਵਾਲੇ ਧੋਨੀ ਇਸ ਲੀਗ ਤੋਂ ਖਿਡਾਰੀ ਦੇ ਰੂਪ 'ਚ ਸੰਨਿਆਸ ਲੈ ਲੈਣਗੇ। ਹਾਲਾਂਕਿ ਅਜਿਹੀਆਂ ਖਬਰਾਂ ਹਨ ਕਿ ਅਗਲੇ ਸਾਲ ਤੋਂ ਉਹ ਸਹਾਇਕ ਸਟਾਫ ਦੇ ਤੌਰ 'ਤੇ ਟੀਮ ਨਾਲ ਜੁੜੇਗਾ, ਧੋਨੀ CSK ਦੇ ਮੈਂਟਰ ਦੇ ਤੌਰ 'ਤੇ ਮੈਦਾਨ 'ਤੇ ਉਤਰ ਸਕਦੇ ਹਨ।

ਦੱਸ ਦਈਏ ਕਿ ਭਾਰਤੀ ਕ੍ਰਿਕੇਟ ਟੀਮ 'ਚ ਮੌਜੂਦ ਖਿਡਾਰੀਆਂ ਨੂੰ ਛੱਡ ਕੇ ਬਾਕੀ ਸਾਰੇ ਖਿਡਾਰੀਆਂ ਨੇ ਆਪਣੀ-ਆਪਣੀ ਫਰੈਂਚਾਇਜ਼ੀ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨ-ਡੇਅ ਸੀਰੀਜ਼ ਖੇਡੀ ਜਾਣੀ ਹੈ, ਜੋ ਅੱਜ ਯਾਨੀ 17 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸੀਰੀਜ਼ ਦਾ ਆਖਰੀ ਮੈਚ 22 ਮਾਰਚ ਨੂੰ ਖੇਡਿਆ ਜਾਵੇਗਾ ਅਤੇ ਇਸ ਤੋਂ ਬਾਅਦ ਇਹ ਖਿਡਾਰੀ ਵੀ ਆਪੋ-ਆਪਣੀਆਂ ਟੀਮਾਂ ਨਾਲ ਜੁੜ ਜਾਣਗੇ।

IPL 2023 ਦਾ ਪਹਿਲਾ ਮੈਚ 31 ਮਾਰਚ ਨੂੰ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦਾ ਵੱਡਾ ਬਿਆਨ

In The Market