LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

KKR ਨੇ ਜਿੱਤਿਆ IPL 2024 ਕੱਪ, ਮਿਲੀ 20 ਕਰੋੜ ਦੀ ਇਨਾਮੀ ਰਾਸ਼ੀ, ਜਾਣੋ ਕਿਹੜੇ ਖਿਡਾਰੀ ਨੂੰ ਮਿਲਿਆ ਕਿਹੜਾ ਐਵਾਰਡ

ipl winner news

ਇੰਡੀਅਨ ਪ੍ਰੀਮੀਅਰ ਲੀਗ (IPL) ਨੂੰ ਨਵਾਂ ਚੈਂਪੀਅਨ ਮਿਲ ਗਿਆ ਹੈ। 17ਵੇਂ ਸੀਜ਼ਨ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਕੇ ਤੀਜੀ ਵਾਰ ਟਰਾਫੀ 'ਤੇ ਕਬਜ਼ਾ ਕੀਤਾ। ਵੈਂਕਟੇਸ਼ ਅਈਅਰ ਨੇ 11ਵੇਂ ਓਵਰ ਦੀ ਗੇਂਦਬਾਜ਼ੀ ਕਰ ਰਹੇ ਸ਼ਾਹਬਾਜ਼ ਅਹਿਮਦ ਦੀ ਤੀਜੀ ਗੇਂਦ 'ਤੇ ਇਕ ਦੌੜ ਬਣਾ ਕੇ ਟੀਮ ਨੂੰ ਜਿੱਤ ਦਿਵਾਈ।
ਖਿਤਾਬ ਜਿੱਤਣ ਉਤੇ KKR ਨੂੰ 20 ਕਰੋੜ ਰੁਪਏ ਦੀ ਪ੍ਰਾਈਜ਼ ਮਨੀ ਮਿਲੀ। ਰਨਰਅਪ SRH ਨੇ 12.50 ਕਰੋੜ ਰੁਪਏ ਜਿੱਤੇ। ਤੀਜੇ ਸਥਾਨ ਉਤੇ ਰਹੀ ਰਾਜਸਥਾਨ ਰਾਇਲਜ਼ ਨੂੰ 7 ਤੇ ਚੌਥੇ ਨੰਬਰ ਦੀ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ 6.50 ਕਰੋੜ ਰੁਪਏ ਮਿਲੇ।

9 ਵਿਚੋਂ 6 ਨਿੱਜੀ ਐਵਾਰਡ ਕੋਲਕਾਤਾ ਤੇ ਹੈਦਰਾਬਾਦ ਦੇ ਨਾਂ ਰਹੇ
-ਫਾਈਨਲ ਖੇਡਣ ਵਾਲੀ ਕੋਲਕਾਤਾ ਤੇ ਹੈਦਰਾਬਾਦ ਦੇ ਪਲੇਅਰਜ਼ ਨੇ 9 ਵਿਚੋਂ 6 ਨਿੱਜੀ ਐਵਾਰਡ ਜਿੱਤੇ। ਸਭ ਤੋਂ ਜ਼ਿਆਦਾ 2 ਐਵਾਰਡ ਸੁਨੀਲ ਨਰੇਨ ਨੂੰ ਮਿਲੇ।
-ਵਿਰਾਟ ਕੋਹਲੀ ਨੂੰ ਆਰੇਂਜ ਕੈਪ 10 ਲੱਖ ਰੁਪਏ, ਹਰਸ਼ਲ ਪਟੇਲ ਨੂੰ ਪਰਪਲ ਕੈਪ (10 ਲੱਖ ਰੁਪਏ) ਮਿਲੀ, ਜਦਕਿ ਨਰੇਨ ਪਲੇਅਰ ਆਫ ਦਿ ਟੂਰਨਾਮੈਂਟ (10 ਲੱਖ ਰੁਪਏ) ਰਹੇ।
-ਇਸ ਤੋਂ ਇਲਾਵਾ, ਫਾਈਨਲ ਪ੍ਰੈਜ਼ੈਂਟੇਸ਼ਨ ਸੈਰੇਮਨੀ ਵਿਚ ਅਮੇਜ਼ਿੰਗ ਪਲੇਅਰ ਆਫ ਦਿ ਈਅਰ ਨੀਤੀਸ਼ ਕੁਮਾਰ ਰੈਡੀ, ਕੈਚ ਆਫ ਦਿ ਸੀਜ਼ਨ ਰਮਨਦੀਪ ਸਿੰਘ, ਮੋਸਟ 4s ਆਫ ਦਿ ਸੀਜ਼ਨ ਟ੍ਰੈਵਿਸ ਹੇਡ, ਮੋਸਟ 6s ਆਫ ਦਿ ਸੀਜ਼ਨ ਅਭਿਸ਼ੇਕ ਸ਼ਰਮਾ, ਅਲਟੀਮੇਟ ਫੈਨਟੇਸੀ ਪਲੇਅਰ ਆਫ ਦਿ ਸੀਜ਼ਨ ਸੁਨੀਲ ਨਰੇਨ,  ਇਲੈਕਟ੍ਰਿਕ ਸਟ੍ਰਾਈਕਰ ਆਫ ਦਿ ਸੀਜ਼ਨ ਜੈਕ ਫਰੇਜ਼ਰ ਮੈਗਰਕ ਨੂੰ ਚੁਣਿਆ ਗਿਆ ਤੇ ਸਾਰਿਆਂ ਨੂੰ 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ। 

 

In The Market